ਸਾਹਿਤਕ ਸਰਗਰਮੀਆਂ

On: 19 June, 2007, By: Press Secretary, Location: Ludhiana

ਸਾਹਿਤਕਾਰ ਸਦਨ ਦੇ ਜਨਰਲ ਸਕੱਤਰ ਪ੍ਰੋ: ਬਲਵਿੰਸਰਪਾਲ ਸਿੰਘ ਅਤੇ ਜਸਵੰਤ ਸਿੰਘ ਅਮਵ ਹੋਰਾਂ ਪੰਜਾਬੀ ਦੀ ਪ੍ਰਸਿੱਧ ਲੇਖਿਕਾ ਤੇ ਆਲੇਚਕ ਡਾ: ਕੁਲਵਿੰਦਰ ਕੌਰ ਮਿਨਹਾਸ ਦੇ ਪਹਿਰੇ ਨਾਵਲ ਬੁੱਢੀ ਅਤੇ ਅਕਾਸ਼ ਦੇ ਰਿਲੀਜ਼ ਅਤੇ ਗੌਯਟੀ ਸਮਾਗਮ ਸਮੇਂ 6 ਮਈ ਨੂੰ ਪੰਜਾਬੀ ਭਵਨ, ਲੁਧਿਆਣਾ ਵਿਖੇ, ਪੰਜਾਬੀ ਸਾਹਿਤ ਅਕੈਡਮੀ ਟਰਸੱਟ ਢੁੱਡੀਕੇ ਅਤੇ ਪੰਜਾਬੀ ਸਾਹਿਤ ਅਕੈਡਮੀ ਵਲੌਂ ਕਰਵਾਏ ਸਾਹਿਤਕ ਸਮਾਗਮ ਵਿੱਛ ਪਰਚੇ ਪੜ੍ਹੇ। ਅਮਨ ਹੁਰਾਂ ਨੇ ਨਾਵਲ ਨੂੰ ਵੱਡੀ ਪ੍ਰਾਪਤੀ ਦੱਸਦਿਆਂ ਕੁੱਝ ਨੁਕਤੇ ਸੁਝਾਅ ਰੂਪ ਵਿੱਚ ਉਠਾਏ ਜਿਨ੍ਹਾਂ ਨੂੰ ਸਭ ਨੇ ਸਾਰਾਹਿਆਂ। ਪ੍ਰੋ: ਬਲਵਿੰਸਰਪਾਲ ਸਿੰਘ ਹੁਰਾਂ ਲੇਖਿਕਾ ਨੂੰ ਸ਼ਾਬਾਸ਼ ਦੇਂਦੇ ਹੋਏ,ਤਕਨੀਕੀ ਪੱਖਾਂ ਤੋਂ ਹੋਰ ਵਧੇਰੇ ਨਿਪੁੰਨਤਾ ਨਾਲ, ਸਮਾਨੰਤਰ ਕਥਾਨਕ ਸਿਰਜ ਕੇ ਨਾਵਲਾਂ ਦੀ ਲੜੀ ਚਲਾਉਣ ਦੀ ਸਲਾਹ ਦਿੱਤੀ। ਇਸ ਸਮੇਂ ਸ੍ਰ: ਜਸਵੰਤ ਸਿੰਘ ਕੰਵਲ, ਸੁਰਜੀਤ ਪਾਤਰ, ਡਾ: ਕੇ, ਐਸ. ਔਲਖ, ਡਾ: ਦੀਪਕ ਮਨਮੋਹਨ ਸਿੰਘ, ਪ੍ਰੋ: ਨਿਰੰਜਨ ਤਸਨੀਮ ਤੇ ਹੋਰ ਬਹੁਤ ਸਾਰੇ ਵਿਦਵਾਨ ਵੀ ਹਾਜ਼ਰ ਸਨ।

Newsletter


Job Placements

Social Empowerment & Economic Development Directorate

Helpline

Helpline

Career Guidance

Career Guidance

Monthly Magazine

Monthly Magazine