ਨੰਗਲ ਡੈਮ ਖੇਤਰ ਸਰਗਰਮੀਆਂ

On: 19 June, 2007, By: Press Secretary, Location: Ropar

ਰੋਪੜ ਜ਼ੋਨ ਦੇ ਨੰਗਲ ਡੈਮ ਖੇਤਰ ਵਲੋਂ ੭ ਮਈ ਨੂੰ ਗੁ: ਸਾਹਿਬ, ਪਿੰਡ ਨੀਲਾ ਬੈਂਸ ਵਿਖੇ ਧਾਰਮਿਕ ਫਿਲਮ "ਸਦਾ ਚਿਰੁ ਜੀਵਹੁ" ਵਿਖਾਈ ਗਈ। ਗੁ: ਪ੍ਰਬੰਧਕ ਸ੍ਰ: ਹਰਮਹਿੰਦਰ ਸਿੰਘ ਅਤੇ ਹੋਰਨਾਂ ਵਲੋਂ ਪੂਰਨ ਸਹਿਯੋਗ ਦਿੱਤਾ ਗਿਆ। ੭ ਮਈ ਨੂੰ ਪਿੰਡ ਢਾਹਾਂ ਦੇ ਗੁਰਦੁਆਰਾ ਸਾਹਿਬ ਵਿਖੇ ਵਿਸ਼ੇਸ਼ ਇਕੱਤਰਤਾ ਕੀਤੀ ਗਈ ਜਿਸ ਵਿੱਚ ਸਟੱਡੀ ਸਰਕਲ ਸਰਗਰਮੀਆਂ ਨੂੰ ਆਰੰਭਣ ਦਾ ਫੈਸਲਾ ਕੀਤਾ ਗਿਆ। ਪਿੰਡ ਵਿਖੇ ਬੇਬੇ ਨਾਨਕੀ ਸਿਲਾਈ ਕੇਂਦਰ ੧ ਜੂਨ ਤੋਂ ਆਰੰਭ ਕਰਨ ਬਾਰੇ ਵੀ ਵਿਚਾਰ ਹੋਈ।

ਸਕੂਲ ਲਈ ਪੱਖਿਆਂ ਦੀ ਸੇਵਾ : ਸ੍ਰੀ ਆਨੰਦਪੁਰ ਸਾਹਿਬ ਯੂਨਿਟ ਵਲੋਂ ਸ੍ਰ: ਜੋਗਿੰਦਰ ਸਿੰਘ ਅਤੇ ਬੀਬੀ ਮਨਮੋਹਣ ਕੌਰ ਦੇ ਉੱਦਮ ਸਦਕਾ ਸਰਕਾਰੀ ਕੰਨਿਆਂ ਸਰਕਾਰੀ ਸੈ: ਸਕੂਲ ਆਨੰਦਪੁਰ ਸਾਹਿਬ ਵਿਖੇ ਸਕੂਲ ਦੇ ਨਵੇਂ ਕਮਰਿਆਂ ਵਾਸਤੇ ੮ ਪੱਖੇ ਭੇਂਟ ਕੀਤੇ ਗਏ। ਸਕੂਲ ਪਿੰ: ਸ੍ਰ: ਉਂਕਾਰ ਸਿੰਘ ਰਾਣਾ ਨੇ ਜਥੇਬੰਦੀ ਦਾ ਧੰਨਵਾਦ ਕੀਤਾ। ਇਸ ਮੌਕੇ ਯੂਨਿਟ ਸਕੱਤਰ ਸ੍ਰ: ਵਰਿਆਮ ਸਿੰਘ, ਯੂਨਿਟ ਪ੍ਰਧਾਨ ਸ੍ਰ: ਸਰਵਣ ਸਿੰਘ ਅਤੇ ਜ਼ੋਨਲ ਪ੍ਰਧਾਨ ਸ੍ਰ: ਕੰਵਲਜੀਤ ਸਿੰਘ ਹਾਜ਼ਰ ਸਨ।

ਵਿਦਿਅਕ ਕਿਆਰੀ : ਯੂਨਿਟ ਵਲੋਂ ੨੫ ਮਈ ਨੂੰ ਡੀ.ਏ.ਵੀ.ਸੀਨੀਅਰ ਸੈਕੰਡਰੀ ਸਕੂਲ, ਪਿੰਡ ਤਖ਼ਤਗੜ੍ਹ ਵਿਖੇ ਸਵੇਰੇ ੧੦ ਤੋਂ ੨ ਵਜੇ ਵਿਦਿਅਕ ਕਿਆਰੀ ਲਗਾਈ ਗਈ। ਸ੍ਰ: ਕੰਵਲਜੀਤ ਸਿੰਘ ਜ਼ੋਨਲ ਪ੍ਰਧਾਨਅਤੇ ਮਾ: ਵੀਰ ਸਿੰਘ ਜ਼ੋਨਲ ਪ੍ਰਚਾਰ ਸਕੱਤਰ ਨੇ ਵਿਦਿਆਰਥੀਆਂ ਨਾਲ ਨੈਤਿਕ ਸਿੱਖਿਆ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨਤਾ ਅਤੇ ਨਸ਼ਿਆਂ ਨੂੰ ਰੋਕਣ ਲਈ ਵਿਦਿਆਰਥੀਆਂ ਦੀ ਕੀ ਰੋਲ ਹੋ ਸਕਦਾ ਹੈ ਆਦਿ ਵਿਸ਼ਿਆਂ ਬਾਰੇ ਵਿਚਾਰ ਸਾਂਝੀ ਕੀਤੀ। ਇਸ ਮੌਕੇ ੩ ਟੀਮਾਂ ਬਣਾ ਕੇ ਕੁਇਜ਼ ਮੁਕਾਬਲਾ ਵੀ ਕਰਵਾਇਆ ਗਿਆ। ਜੇਤੂ ਵਿਦਿਆਰਥੀਆਂ ਨੂੰ ਪੁਸਤਕਾਂ ਰੂਪੀ ਇਨਾਮ ਪ੍ਰਦਾਨ ਕੀਤੇ ਗਏ। ਤਕਰੀਬਨ ੨੦੦ ਵਿਦਿਆਰਥੀਆਂ ਨੇ ਪੂਰੇ ਅਨੁਸ਼ਾਸ਼ਣ ਵਿੱਚ ਰਹਿ ਕੇ ਹੋਈ ਵਿਚਾਰ ਦਾ ਆਨੰਦ ਮਾਣਿਆ।

Related Images:

Newsletter


Job Placements

Social Empowerment & Economic Development Directorate

Helpline

Helpline

Career Guidance

Career Guidance

Monthly Magazine

Monthly Magazine