ਫਿਰੋਜ਼ਪੁਰ ਮੋਗਾ ਜ਼ੋਨ ਦੇ ਗੁਰੂ ਹਰਸਹਾਏ ਖੇਤਰ ਵਲੋਂ ੧ ਮਾਰਚ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ੩੦੦ ਸਾਲਾ ਗੁਰਤਾ ਗੱਦੀ ਦਿਵਸ ਨੂੰ ਸਮਰਪਿਤ "ਕੇਸ ਪਿਆਰ ਮਾਰਚ" ਦਾ ਆਯੋਜਨ ਕੀਤਾ ਗਿਆ। ਇਲਾਕੇ ਦੇ ੨੦ ਪਿੰਡਾਂ ਤੋਂ ਵੱਧ ਵਕਫੇ ਵਿੱਚ ਜਲਾਲਾਬਾਦ (ਪੱਛਮੀ) ਤੱਕ ੨੦੦ ਤੋਂ ਵੱਧ ਤੋਂ ਵੱਧ ਮੋਟਰ ਸਾਈਕਲਾਂ ਤੇ ਗੱਡੀਆਂ ਉੱਤੇ ਕੇਸਰੀ, ਨੀਲੀਆਂ ਦਸਤਾਰਾਂ ਸਜਾਈ ਅੰਮਿ੍ਰਤਧਾਰੀ, ਸਾਬਤ ਸੂਰਤ ਨੌਜਵਾਨਾਂ ਵਲੋਂ ਪਿੰਡ ਪਿੰਡ ਜਾ ਕੇ ਸਿੱਖ ਸੰਗਤਾਂ ਨੂੰ ਪਤਿਤਪੁਣੇ ਅਤੇ ਨਸ਼ਿਆਂ ਦੀ ਹਨ੍ਹੇਰੀ ਵਿਰੁੱਧ ਸਰਗਰਮ ਹੋਣ ਲਈ ਜਾਗਰਤ ਕੀਤਾ ਗਿਆ। ਅਕਾਲ ਸਹਾਇ ਖਾਲਸਾ ਅਕੈਡਮੀ ਗੁਰੂ ਹਰਸਹਾਏ ਵਿਖੇ ਇਕੱਤਰ ਹੋਏ ਨੌਜਵਾਨਾਂ ਦਾ ਕਾਫਲਾ ਅਰਦਾਸ ਤੋਂ ਉਪਰੰਤ ਪੰਥਕ ਜਜ਼ਬੇ ਨਾਲ ਭਰਪੂਰ ਨਾਹਰੇ ਲਗਾਉਂਦਾ ਅਗਲੇ ਪਿੰਡਾਂ ਵੱਲ ਵਧਿਆ। ਹਰ ਪਿੰਡ ਦੇ ਨਿਵਾਸੀ ਆਪਣੇ ਘਰਾਂ ਦੇ ਬਾਹਰ ਖੜ੍ਹੇ ਹੋ ਕੇ ਇਨਾਂ ਸਾਬਤ ਸੂਰਤ ਦਰਸ਼ਨੀ ਸਿੰਘਾਂ ਦੇ ਪ੍ਰਦਰਸ਼ਨ ਤੋਂ ਅਸ਼-ਅਸ਼ ਕਰ ਰਹੇ ਸਨ। ਮਾਰਚ ਦਾ ਭ੍ਵਵਾਂ ਸਵਾਗਤ ਕਰਨ ਲਈ ਸੰਗਤਾਂ ਗੁਰੂ ਘਰਾਂ ਵਿੱਚ ਚਾਹ ਦੇ ਲੰਗਰ ਅਤੇ ਛਬੀਲਾਂ ਲੈ ਕੇ ਉਡੀਕ ਰਹੀਆਂ ਸਨ। ਇਲਾਕੇ ਦੀ ਪ੍ਰਸਿੱਧ ਅਕਾਲ ਸਹਾਇ ਅਕੈਡਮੀ ਗੁਰੂ ਹਰ ਸਹਾਏ ਦੇ ਵਿਦਿਆਰਥੀਆਂ ਜੱਥਿਆਂ ਨੇ ਜੋਸ਼ ਭਰਪੂਰ ਕਵਿਤਾਵਾਂ, ਕਵੀਸ਼ਰੀ ਅਤੇ ਅੰਮਿ੍ਤ ਬਾਣੀ ਰਾਹੀਂ ਨਿਹਾਲ ਕੀਤਾ। ਜੱਥਿਆਂ ਵਲੋਂ ਗਾਇਣ ਕੀਤੇ ਗਏ ਕਵਿਤਾ ਰੂਪੀ ਸ਼ਬਦ (ਸਿੱਖਾ!ਸਿੱਖੀ ਨੂੰ ਨਿਭਾਉਣ ਦਾ ਨਜ਼ਾਰਾ ਵੇਖ ਲੈ, ਕਿਵੇਂ ਚੱਲੀ ਜਾਵੇ ਸੀਸ ਉਤੇ ਆਰਾ ਵੇਖ ਲੈ, ਜਿਸ ਦੇ ਸਿਰ ਦਸਤਾਰ ਨਾ ਹੋਵੇ ਉਸ ਨੂੰ ਸਰਦਾਰ ਨਹੀਂ ਕਹਿੰਦੇ) ਕਵਿਤਾਵਾਂ ਦੇ ਬੋਲਾਂ ਨੇ ਸੰਗਤਾਂ ਨੂੰ ਝੂੰਮਣ ਲਾਇਹਆ। ਇਸ ਮਾਰਚ ਪਿੰਡ ਝੰਡੂ ਵਾਲਾ, ਮੋਠਾਂ ਵਾਲਾ, ਤੱਲੇ ਵਾਲਾ, ਜੰਡ ਵਾਲਾ, ਛੋਟਾ ਜੰਡ ਵਾਲਾ, ਝਾੜੀ ਵਾਲਾ, ਘਾਂਗਾਂ ਕਲਾਂ, ਘਾਂਗਾਂ ਖੁਰਦ, ਚੱਕ ਸੈਦੇ ਕੇ, ਸੁਆਹ ਵਾਲਾ, ਫਲੀਆਂ ਵਾਲਾ ਗੁਰਦੁਆਰਾ ਰਾਮਗੜ੍ਹੀਆ, ਜਲਾਲਾਬਾਦ ਪੱਛਮੀ ਤੋਂ ਬਜ਼ਾਰ ਵਿੱਚ ਹੁੰਦਾ ਹੋਇਆ ਗੁ: ਸ੍ਰੀ ਗੁਰੂ ਸਿੰਘ ਸਭਾ ਵਿਖੇ ਅਰਦਾਸ ਉਪਰੰਤ ਸਮਾਪਤ ਹੋਇਹਆ। ਇਸ ਮਾਰਚ ਮੌਕੇ ਵੱਖ-ਵੱਖ ਥਾਵਾਂ "ਤੇ ਬੋਲਦਿਆਂ ਸ੍ਰ: ਨਰਿੰਦਰਪਾਲ ਸਿੰਘ ਜ਼ੋਨਲ ਪ੍ਰਧਾਨ, ਸ੍ਰ: ਹਰਦੇਵ ਸਿੰਘ ਗੁਰੂ ਹਰਸਹਾਏ, ਸ੍ਰ: ਕੁਲਵਿੰਦਰ ਸਿੰਘ ਲੋਹੜਾ ਨਵਾਬ ਨੇ ਸੰਗਤਾਂ ਨੇ ਸੰਗਤਾਂ ਨੂੰ ਕੇਸ ਪਿਆਰ ਮਾਰਚ ਦੇ ਮਕਸਦ ਨੂੰ ਦੱਸਦਿਆਂ ਕਿਹਾ ਕਿ ਪਤਿਤਪੁਣੇ ਅਤੇ ਨਸ਼ੇ ਦੀ ਵੱਧਦੀ ਕੁਰੀਤੀ ਨੇ ਪੰਜਾਬੀ ਅਕਸ ਨੂੰ ਵਿਗਾੜ ਕੇ ਰੱਖ ਦਿੱਤਾ ਹੈ। ਸਿੱਖ ਸਭਿਆਚਾਰ ਦੇ ਸ਼ਾਨਦਾਰ ਪਹਿਰਾਵੇ ਵਿੱਚ ਸ਼ਾਮਲ ਦਸਤਾਰ ਨੂੰ ਤਿਲਾਂਜਲੀ ਦੇਣ ਤੋਂ ਪਹਿਲਾ ਨੌਜਵਾਨਾਂ ਨੂੰ ਆਪਣੇ ਸ਼ਾਨਾਮੱਤੇ ਵਿਰਸੇ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਦੁਨੀਆਂ ਦੇ ਇਤਿਹਾਸਕਾਰਾਂ ਨੇ ਸਾਬਤ ਸੂਰਤ ਨੌਜਵਾਨਾਂ ਨੂੰ ਦੁਨੀਆਂ ਦੇ ਸਭ ਤੋਂ ਖੂਬਸੂਰਤ ਮਨੁੱਖ ਦਰਸਾਇਆ ਹੈ। ਸਾਨੂੰ ਆਪਣੇ ਵੱਡੇ-ਵਡੇਰਿਆਂ ਦੇ ਵਿਰਸੇ ਨੂੰ ਸਾਂਭ ਕੇ ਰੱਖਣਾ ਚਾਹੀਦਾ ਹੈ ਤਾਂ ਜੋ ਸਾਡੀਆਂ ਪੀੜ੍ਹੀਆਂ ਵਿੱਚ ਸੂਰਬੀਰਤਾ, ਬਹਾਦਰੀ ਅਤੇ ਸਹਿਣਸ਼ੀਲਤਾ ਵਰਗੇ ਅਨੇਕਾਂ ਗੁਣਾਂ ਦਾ ਖ਼ਜ਼ਾਨਾ ਟਿਕਿਆ ਰਹਿ ਸਕੇ। ਕੇਸ ਪਿਆਰ ਮੁਹਿੰਮ ਦੇ ਇੰਚਾਰਜ ਸ੍ਰ: ਨਿਸ਼ਾਨ ਸਿੰਘ ਮਲੇਸ਼ੀਆ ਦੀ ਯੋਗ ਅਗਵਾਈ ਵਿੱਚ ਮਾਰਚ ਦੌਰਾਨ ਅਜੀਤ ਤੇ ਜੁਝਾਰ ਨੂੰ ਕੇਸਰੀ ਪ੍ਰਣਾਮ ਹੈ, ਅਕਾਲ ਤਖ਼ਤ ਤੋਂ ਆਈ ਅਵਾਜ਼ ਸਾਬਤ ਸੂਰਤ ਨੌਜਵਾਨਾਂ ਨੂੰ ਦੁਨੀਆਂ ਦੇ ਸਭ ਤੋਂ ਖੂਬਸੂਰਤ ਮਨੁੱਖ ਦਰਸਾਇਆ ਹੈ। ਸਾਨੂੰ ਆਪਣੇ ਵੱਡੇ ਵਡੇਰਿਆਂ ਦੇ ਵਿਰਸੇ ਨੂੰ ਸਾਂਭ ਦੇ ਰੱਖਣਾ ਚਾਹੀਦਾ ਹੈ ਤਾਂ ਜੋ ਸਾਡੀਆਂ ਪੀੜ੍ਹੀਆਂ ਵਿੱਚ ਸੂਰਬੀਰਤਾ, ਬਹਾਦਰੀ ਅਤੇ ਸਹਿਣਸ਼ੀਲਤਾ ਵਰਗੇ ਅਨੇਕਾਂ ਗੁਣਾਂ ਦਾ ਖ਼ਜ਼ਾਨਾ ਟਿਕਿਆ ਰਹਿ ਸਕੇ। ਕੇਸ ਪਿਆਰ ਮੁਹਿੰਮ ਦੇ ਇੰਚਾਰਜ ਸ੍ਰ: ਨਿਸ਼ਾਨ ਸਿੰਘ ਮਲੇਸ਼ੀਆ ਦੀ ਯੋਗ ਅਗਵਾਈ ਵਿੱਚ ਮਾਰਚ ਦੌਰਾਨ ਅਜੀਤ ਤੇ ਜੁਝਾਰ ਨੂੰ ਕੇਸਰੀ ਪ੍ਰਣਾਮ ਹੈ, ਅਕਾਲ ਤਖ਼ਤ ਤੋਂ ਆਈ ਆਵਾਜ਼ ਸਾਬਤ ਸੂਰਤ ਸਿਰ ਦਸਤਾਰ ਤੇ ਰਾਜ ਕਰੇਗਾ ਖਾਲਾ ਦੇ ਅਕਾਸ਼ ਗੁੰਜਾਊ ਨਾਹਰਿਆਂ ਨੇ ਮਾਹੌਲ ਨੂੰ ਹੋਰ ਵੀ ਜੋਸ਼ ਭਰਪੂਰ ੀ ਹੈ। ਇਥੇ ਇਹ ਖਾਸ ਤੌਰ ਤੇ ਵਰਣਨਯੋਗ ਹੈ ਕਿ ਗੁਰਪੁਰਬਾਂ ਅਤੇ ਹੋਰਨਾਂ ਇਤਿਹਾਸਕ ਦਿਹਾੜਿਆਂ ਨੂੰ ਕੱਢੇ ਜਾਂਦੇ ਅਜੋਕੇ ਨਗਰ ਕੀਰਤਨਾਂ ਵਿੱਚ ਹੁਲੜਬਾਜ਼ੀ ਕੀਤੀ ਪਰ ਇਸ ਤਰ੍ਹਾਂ ਦੇ ਵਿੱਲਖਣ ਪੰਥਕ ਦਿੱਖ ਵਾਲੇ ਮਾਰਚ ਨੇ ਸਿੱਖ ਸੰਗਤਾਂ ਵਿੱਚ ਨਵੇਂ ਉਤਸ਼ਾਹ ਅਤੇ ਭਾਵਨਾਤਮਕ ਜਜਬੇ ਨੂੰ ਉਭਾਰਿਆ।