ਅਖੌਤੀ ਸੱਚਾ ਸੌਦਾ ਦੀ ਜ਼ੋਰਦਾਰ ਨਿਖੇਦੀ

On: 19 June, 2007, By: Press Secretary, Location: Ludhiana

ਅਖੌਤੀ ਸੱਚਾ ਸੌਦਾ ਦੇ ਮੁੱਖੀ ਵਲੋਂ ਗੁਰੂ ਗੋਬਿੰਦ ਸਿੰਘ ਜੀ ਦਾ ਸੰਵਾਂਗ ਰਚਾਉਣ ਦੀ ਜ਼ੋਰਦਾਰ ਨਿਖੇਦੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਡਿਪਟੀ ਚੀਫ਼ ਆਰਗੇਨਾਈਜ਼ਰ (ਜਨ ਸੰਪਰਕ) ਤੇ ਮੁੱਖ ਬੁਲਾਰੇ ਸ੍ਰ: ਇੰਦਰਪਾਲ ਸਿੰਘ ਹੋਰਾਂ ਇਕ ਪੈ੍ਸ ਬਿਆਨ ਵਿੱਚ ਕਿਹਾ ਕਿ ਅਖੌਤੀ ਸੱਚਾ ਸੌਦਾ ਡੇਰਾ ਦੇ ਮੁੱਖੀ ਗੁਰਮੀਤ ਰਾਮ ਰਹੀਮ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਸੰਵਾਗ ਰਚਾ ਕੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਅਤੇ ਅੰਮਿ੍ਤ  ਸੰਚਾਰ, ਪੰਜ ਪਿਆਰਿਆਂ  ਦੀ ਸੰਸਥਾ ਤੇ ਰਹਿਤ ਮਰਯਾਦਾ ਦੀ ਨਕਲ ਕਰਕੇ ਅਲੱਗ ਧਰਮ ਚਲਾਉਣ ਦੀ ਜੋ ਕੌਝੀ ਚਾਲ ਚੱਲਣ ਦੀ ਕੋਸ਼ਿਸ਼ ਕੀਤੀ ਹੈ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਇਸ ਦੀ ਭਰਪੂਰ ਨਿਖੇਧੀ ਕਰਦਾ ਹੈ। ਪੈ੍ਸ ਬਿਆਨ ਵਿੱਚ ਚੀਫ਼ ਆਰਗੇਨਾਈਜ਼ਰ ਪ੍ਰਿੰ: ਰਾਮ ਸਿੰਘ ਤੇ ਚੀਫ਼ ਸਕੱਤਰ ਡਾ: ਚਰਨ ਕਮਲ ਸਿੰਘ ਹੋਰਾਂ ਸਾਂਝੇ ਤੌਰ ਤੇ ਕਿਹਾ ਕਿ ਸੰਵਿਧਾਨ ਅਨੁਸਾਰ ਹਰੇਕ ਨੂੰ ਗੱਲ ਕਹਿਣ ਦਾ ਅਧਿਕਾਰ ਹੈ ਪਰ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਣ ਦਾ ਅਧਿਕਾਰ ਕਿਸੇ ਕੋਲ ਨਹੀਂ ਹੈ ਤੇ ਨਾ ਹੀ ਧਾਰਮਿਕ ਅਕੀਦੇ ਵਿੱਚ ਦਖ਼ਲ ਦੇਣ ਦਾ ਅਧਿਕਾਰ ਕਿਸੇ ਨੂੰ ਹੈ। ਉਨ੍ਹਾਂ ਕਿਹਾ ਕਿ ਸ਼ਰਾਰਤੀ ਅਨਸਰਾਂ ਦੀ ਇਹ ਸਾਜ਼ਿਸ਼ ਹੈ ਕਿ ੧੯੭੮ ਦੇ ਨਿਰੰਕਾਰੀ ਕਾਂਡ ਵਰਗੇ ਹਾਲਾਤ ਮੁੜ ਪੈਦਾ ਕੀਤੇ ਜਾਣ। ਜਦੋਂ ਵੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੋਂਦ ਵਿੱਚ ਆਉਂਦੀ ਹੈ ਉਦੋਂ ਹੀ ਅਜਿਹੇ ਭਾਣੇ ਤੇ ਘਟਨਾਵਾਂ ਵਾਪਰਦੀਆਂ ਹਨ ਤਾਂ ਜੋ ਸਰਕਾਰ ਦੇ ਚੱਲਣ ਵਿੱਚ ਰੋੜੇ ਅਟਕਾਏ ਜਾਣ ਭਾਵੇਂ ਉਹ ਨਿਰੰਕਾਰੀ ਕਾਂਡ ਹੋਵੇ ਭਾਵੇਂ ਉਹ ਪਿਆਰਾ ਸਿੰਹੁ ਭਨਿਆਰਾ ਤੇ ਹੁਣ ਅਖੌਤੀ ਸੱਚਾ ਸੌਦਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਿੱਖ ਧਰਮ ਹੈ ਤੇ "ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ" ਦੇ ਆਦਰਸ਼ਾਂ "ਤੇ ਪਹਿਰਾ ਦੇਣ ਵਾਲਾ ਧਰਮ ਹੈ। ਇਹ ਅਖੌਤੀ ਬਾਬਾ ਆਪਣੇ ਨਾਮ ਨਾਲ ਰਾਮ ਰਹੀਮ ਲਿਖ ਕੇ ਹੋਰ ਧਰਮਾਂ ਦਾ ਵੀ ਮੌਜੂ ਉਡਾਂਦਾ ਹੈ। ਵੱਖ-ਵੱਖ ਧਰਮਾਂ ਦੇ ਅਮਨ ਪਸੰਦ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਅਖੌਤੀ ਬਾਬੇ ਦਾ ਡੱਟ ਕੇ ਵਿਰੋਧ ਕਰਨ ਤਾਂ ਜੋ ਪੰਜਾਬ ਦਾ ਮਾਹੌਲ ਸੁਖਾਵਾਂ ਰਹਿ ਸਕੇ। ਉਪਰੋਕਤ ਘਟਨਾਕ੍ਰਮ ਦੇ ਚਲਦੇ ੨੧ ਮਈ ਨੂੰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਪ੍ਰਮੁੱਖ ਅਹੁੱਦੇਦਾਰਾਂ ਦੀ ਚੀਫ਼ ਆਰਗੇਨਾਈਜ਼ਰ ਪ੍ਰਿੰ: ਰਾਮ ਸਿੰਘ ਹੋਰਾਂ ਦੀ ਅਗਵਾਈ ਵਿੱਚ ਹੋਈ ਇਕ ਵਿਸ਼ੇਸ਼ ਇੱਕਤਰਤਾ ਉਪਰੰਤ ਜਾਰੀ ਪ੍ਰੈਸ ਨੋਟ ਵਿੱਚ ਕਿਹਾ ਗਿਆ ਕਿ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਸੱਚਾ ਸੌਦਾ ਡੇਰਾ ਵਿਵਾਦ ਦੇ ਸਬੰਧ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਏ ਆਦੇਸ਼ ਦਾ ਸਵਾਗਤ ਕਰਦਾ ਹੈ। ਜਿਸ ਤਰੀਕੇ ਨਾਲ ਸੰਕਟ ਦੀ ਘੜੀ ਵਿੱਚ ਸਿੰਘ ਸਾਹਿਬਾਨ ਨੇ ਬੜੀ ਸੂਝ-ਬੂਝ ਨਾਲ ਇਸ ਮਸਲੇ ਦੇ ਨਿਪਟਾਰੇ ਲਈ ਪ੍ਰੋਗਰਾਮ ਦਿੱਤਾ ਹੈ, ਉਸ ਦੀ ਸਮੁੱਚੇ ਪੰਥਕ ਹਲਕਿਆਂ ਤੋਂ ਇਲਾਵਾ ਬਾਕੀ ਧਰਮਾਂ ਵਲੋਂ ਵੀ ਸ਼ਲਾਘਾ ਕੀਤੀ ਜਾ ਰਹੀ ਹੈ। ਇਸ ਸੰਬੰਧੀ ਪੈ੍ਸ ਨੋਟ ਜਾਰੀ ਕਰਦਿਆ ਮੁੱਖ ਬੁਲਾਰੇ ਸ੍ਰ: ਇੰਦਰਪਾਲ ਸਿੰਘ, ਡਿਪਟੀ ਚੀਫ਼ ਆਰਗੇਨਾਈਜ਼ਰ ਹੋਰਾਂ ਕਿਹਾ ਕਿ ਜਥੇਬੰਦੀ ਦੇ ਸਮੂੰਹ ਕੈਡਰ ਨੂੰ ਇਸ ਸੰਬੰਧੀ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ ਜਿਸ ਅਨੁਸਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਨਸਾ ਮੁਤਾਬਕ ਆਪਣਾ ਰੋਸ ਸ਼ਾਂਤਮਈ ਤਰੀਕੇ ਨਾਲ ਪ੍ਰਗਟ ਕਰਨਗੇ। ਇਸ ਇਕੱਤਰਤਾ ਦੌਰਾਨ ਚੀਫ਼ ਆਰਗੇਨਾਈਜ਼ਰ ਤੇ ਚੀਫ਼ ਸਕੱਤਰ ਹੁਰਾਂ ਕਿਹਾ ਕਿ ਸਿੱਖ ਕੌਮ ਦਾ ਰੋਸ ਡੇਰਾ ਮੁੱਖੀ ਦੇ ਨਾਲ ਹੈ ਜਿਸ ਦੀ ਭੜਕਾਊ ਕਾਰਵਾਈ ਨੇ ਜਿੱਥੇ ਸਿੱਖ ਕੌਮ ਦੇ ਹਿਰਦੇ ਵਲੂੰਧਰ ਦਿੱਤੇ ਹਨ ਉਥੇ ਸਮੂੰਹ ਧਰਮੀ ਬਿਰਤੀ ਵਾਲੇ ਲੋਕਾਂ ਨੂੰ ਚਿੰਤਤ ਕਰ ਦਿੱਤਾ ਹੈ। ਕਿਸੇ ਇਕ ਵਿਅਕਤੀ ਦੀ ਗਲਤ ਕਾਰਵਾਈ ਨਾਲ ਸਮੁੱਚੇ ਪੰਜਾਬ ਤੇ ਦੇਸ਼ ਲਈ ਅਮਨ ਸ਼ਾਂਤੀ ਤੇ ਭਾਈਚਾਰਕ ਏਕਤਾ ਨੂੰ ਖ਼ਤਰਾ ਪੈਦਾ ਕਰ ਦਿੱਤਾ ਹੈ। ਉਨ੍ਹਾਂ ਡੇਰੇ ਦੇ ਸਮੂੰਹ ਪ੍ਰੇਮੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਡੇਰਾ ਮੁੱਖੀ ਤੋਂ ਸੰਪਰਕ ਤੋੜ ਕੇ ਆਪੋ ਆਪਣੇ ਧਰਮ ਦੀ ਮੁੱਖ ਧਾਰਾ ਵਿੱਚ ਵਾਪਸ ਆ ਜਾਣ।

Related Images:

Newsletter


Job Placements

Social Empowerment & Economic Development Directorate

Helpline

Helpline

Career Guidance

Career Guidance

Monthly Magazine

Monthly Magazine