ਡਾ: ਚਰਨ ਕਮਲ ਸਿੰਘ ਹੋਰਾਂ ਪਰਚਾ ਪੜਿਆ

On: 19 June, 2007, By: Press Secretary, Location: Ludhiana

ਡਾ: ਚਰਨ ਕਮਲ ਸਿੰਘ ਹੋਰਾਂ ਪੈਰਿਸ ਸੈਮੀਨਾਰ ਵਿੱਚ ਪਰਚਾ ਪੜਿਆ ਅੰਤਰਾਰਾਸ਼ਟਰੀ ਪੱਧਰ ਤੇ ਹਲਕਾਅਦੀ ਰੋਕਥਾਮ ਦੇ ਮਾਹਿਰ ਡਾ: ਚਰਨ ਕਮਲ ਸਿੰਘ ਜੋ ਕਿ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ, ਲੁਧਿਆਣਾ ਵਿਖੇ ਉਘੇ ਵਿਗਿਆਨੀ ਹਨ ਅਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਚੀਫ਼ ਸਕੱਤਰ ਦੀ ਸੇਵਾ ਦੇ ਨਾਲ ਹੋਰਨਾਂ ਪ੍ਰਮੁੱਖ ਸੰਸਥਾਵਾਂ ਵਿੱਚ ਵੀ ਸੇਵਾ ਨਿਭਾਅ ਰਹੇ ਹਨ, ਵਲੋਂ ੨੫ ਤੋਂ ੩੦ ਮਈ ਤੱਕ ਪੈਰਿਸ (ਫਰਾਂਸ) ਵਿੱਚ ਸੰਸਾਰ ਪੱਧਰ ਤੇ ਪਸ਼ੂ ਸਿਹਤ ਦੀ ਸਰਬਉੱਚ ਸੰਸਥਾ ਵਲੋਂ ਆਯੋਜਿਤ ਅੰਤਰਰਾਸ਼ਟਰੀ ਪੱਧਰ ਦੇ ਸੈਮੀਨਾਰ ਵਿੱਚ ਭਾਗ ਲਿਆ ਗਿਆ। ਉਨਾਂ ਇਸ ਮੌਕੇ ਵਿਸ਼ੇ ਸਬੰਧੀ ਆਪਣਾ ਖੋਜ ਭਰਪੂਰ ਪਰਚਾ ਪੜ੍ਹਿਆ ਜਿਸ ਨੂੰ ਅੰਤਰਾਰਾਸ਼ਟਰੀ ਮਾਹਿਰਾਂ ਵਲੋਂ ਸਲਾਹਿਆ ਗਿਆ। ਸੈਮੀਨਾਰ ਵਿੱਚ ਸ਼ਾਮਲ ਵਿਗਿਆਨੀਆਂ ਨੇ ਦੁਨੀਆਂ ਭਰ ਵਿੱਚ ਹਲਕਾਅਦੀ ਰੋਕਥਾਮ ਵਿੱਚ ਡਾ: ਚਰਨ ਕਮਅਸਿੰਘ ਹੁਰਾਂ ਦਾ ਸਹਿਯੋਗ ਪ੍ਰਾਪਤ ਕਰਨ ਲਈ ਕਿਹਾ। ਇਸ ਦੌਰੇ ਦੌਰਾਨ ਡਾ: ਚਰਨ ਕਮਲ ਸਿੰਘ ਹੋਰਾਂ ਪੈਰਿਸ ਦੇ ਸਥਾਨਕ ਸੰਗਤੀ ਪ੍ਰਤੀਨਿਧਾਂ ਨਾਲ ਦਰਪੇਸ਼ ਚੁਣੌਤੀਆਂ ਲਈ ਤਾਲਮੇਲ ਅਤੇ ਹੋਰਨਾਂ ਮੁੱਦਿਆ ਸੰਬੰਧੀ ਵਿਚਾਰ ਕੀਤੀ ਅਤੇ ਆਪਸੀ ਸਹਿਯੋਗ ਤੇ ਸਹਿਕਾਰਤਾ ਦੀ ਪ੍ਰਫੁੱਲਤਾ ਲਈ ਵਿਚਾਰਾਂ ਦਾ ਆਦਾਨ ਪ੍ਰਦਾਨ ਵੀ ਕੀਤਾ।

Related Images:

Newsletter


Job Placements

Social Empowerment & Economic Development Directorate

Helpline

Helpline

Career Guidance

Career Guidance

Monthly Magazine

Monthly Magazine