National Moral Educational Camp 2007

On: 11 June, 2007, By: Press Secretary, Location: Uttaranchal

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਦੇਹਰਾਦੂਨ ਵਿਖੇ ਲਗਾਇਆ ਗਿਆ ਪੰਜ ਰੋਜ਼ਾ ਕੌਮੀ ਨੈਤਿਕ ਸਿੱਖਿਆ ਕੈਂਪ ਗੁਰੂਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਗੁਰੂ ਰਾਮਦਾਸ ਅਕੈਡਮੀ ਦੇਹਰਾਦੂਨ ਲਗਾਏ ਗਏ ਕੌਮੀ ਨੈਤਿਕ ਸਿੱਖਿਆ ਕੈਂਪ ਦਾ ਉਦਘਾਟਨ ਗੁਰੂ ਰਾਮਦਾਸ ਐਜੂਕੇਸ਼ਨਲ ਟਰੱਸਟ ਤੇ ਸਰਬਸਾਂਝੀ ਗੁਰਬਾਣੀ ਦੇ ਚੇਅਰਮੈਨ ਸ੍ਰ: ਰਾਜਾ ਸਿੰਘ ਹੋਰਾਂ ਨਿਸ਼ਾਨ ਸਾਹਿਬ ਲਹਿਰਾ ਕੇ ਕੀਤਾ। ਇਸ ਸਮੇਂ ਪੰਜਾਬ, ਹਰਿਆਣਾ, ਉੱਤਰਪ੍ਰਦੇਸ਼, ਉਤਰਾਂਚਲ, ਜੰਮੂ ਕਸ਼ਮੀਰ, ਦਿੱਲੀ ਤੇ ਹੋਰ ਥਾਵਾਂ ਤੋਂ ਆਏ ਸੱਤ ਸੌ ਵਿਦਿਆਰਥੀ ਵਿਦਿਆਰਥਣਾਂ, ਪ੍ਰਿੰਸੀਪਲ, ਪ੍ਰੋਫੈਸਰ, ਅਧਿਆਪਕ ਸਾਹਿਬਾਨ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮਾਰਚ ਪਾਸਟ ਕਰਕੇ ਗਾਰਡ ਆਫ ਆਨਰ ਪੇਸ਼ ਕੀਤਾ। ਵਿਦਿਆਰਥੀਆਂ ਨੇ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣ ਤੇ ਵਿਅਕਤੀਵਾਦ, ਡੇਰਾ ਵਾਦ ਤੇ ਗੁਰੂ ਡੰਮ ਤੋਂ ਸੁਚੇਤ ਰਹਿਣ ਦਾ ਪ੍ਰੱਣ ਕੀਤਾ।      ਗੁਰੂਗੋਬਿੰਦਸਿੰਘਸਟੱਡੀਸਰਕਲ ਦੀ ਕਾਰਜ ਵਿਉਂਤ ਰਾਹੀਂ ਵਿਦਿਆਰਥੀਆਂ ਵਿੱਚ ਨੈਤਿਕ ਕਦਰਾਂ ਕੀਮਤਾਂ ਦੀ ਪ੍ਰਫੁੱਲਤਾ ਵਿਸ਼ੇ ਤੇ ਗੱਲ ਕਰਦਿਆਂ ਜਥੇਬੰਦੀ ਦੇ ਚੀਫ਼ ਸਕੱਤਰ ਡਾ: ਚਰਨ ਕਮਲ ਸਿੰਘ ਹੋਰਾਂ ਕਿਹਾ ਕਿ ਜਦੋਂ ਵਿਦਿਆਰਥੀ ਜਥੇਬੰਦ ਹੋ ਕੇ ਹਫਤਾਵਰੀ ਸਟੱਡੀ ਸਰਕਲ ਲਗਾਉਂਦੇ ਹਨ, ਗੁਰਪਰਬ, ਇਤਿਹਾਸਕ ਦਿਹਾੜੇ ਮਨਾਉਂਦੇ ਹਨ, ਯੁਵਕ ਮੇਲਿਆਂ, ਸੈਮੀਨਾਰਾਂ, ਸੰਮੇਲਨਾਂ, ਕਾਨਫਰੰਸਾਂ ਵਿੱਚ ਭਾਗ ਲੈਂਦੇ ਹਨ ਤਾਂ ਉਨ੍ਹਾਂ ਨੂੰ ਚੰਗੀ ਸੰਗਤ ਤੇ ਮਾਹੋਲ ਮਿਲਦਾ ਹੈ ਜਿਸ ਵਿਚੋਂ ਗੁਣ ਪ੍ਰਗਟ ਹੁੰਦੇ ਹਨ ਤੇ ਨੈਤਿਕ ਕਦਰਾਂ ਕੀਮਤਾਂ ਦੀ ਪ੍ਰਫੁੱਲਤਾ ਹੁੰਦੀ ਹੈ। ਇਸ ਵਿਸ਼ੇ ਦਾ ਵਿਚਾਰ ਵਿਸਥਾਰ ਜਥੇਬੰਦੀ ਦੇ ਡਿਪਟੀ ਚੀਫ਼ ਆਰਗੇਨਾਈਜ਼ਰ (ਵਿੱਤ) ਸ੍ਰ: ਰਣਜੀਤ ਸਿੰਘ ਹੋਰਾਂ ਕੀਤਾ।ਯੁਵਕ ਸੇਵਾਵਾਂ ਦੇ ਡਾਇਰੈਕਟਰ ਤੇ ਕੈਂਪ ਦੇ ਪ੍ਰਿੰਸੀਪਲ ਸਤਨਾਮ ਸਿੰਘ ਸਲ੍ਹੋਪੁਰੀ ਹੋਰਾਂ ਸਮਕਾਲੀ ਜਥੇਬੰਦੀਆਂ/ਦਰਪੇਸ਼ ਚੁਣੌਤੀਆਂ ਤੇ ਹੱਲ ਵਿਸ਼ੇ ਤੇ ਵਿਚਾਰਾਂ ਦੀ ਸਾਂਝ ਕੀਤੀ। ਸਲ੍ਹੋਪੁਰੀ ਹੋਰਾਂ ਇਤਿਹਾਸ ਪੜ੍ਹਾਂਗੇ, ਇਤਿਹਾਸ ਪੜ੍ਹਾਵਾਂਗੇ, ਇਤਿਹਾਸ ਬਣਾਵਾਂਗੇ ਵਿਸ਼ੇ ਤੇ ਵੀ ਵਿਚਾਰ ਸਾਂਝੇ ਕੀਤੇ ਜਿਸਦਾ ਵਿਚਾਰ ਵਿਸਥਾਰ ਡਾ: ਵਰਿੰਦਰਪਾਲ ਸਿੰਘ, ਡਾਇਰੈਕਟਰ ਮੀਡੀਆ ਸਟੱਡੀ ਤੇ ਪਬਲੀਕੇਸ਼ਨ ਨੇ ਕੀਤਾ।      ਨੌਜਵਾਨਾਂ ਵਿੱਚ ਨੈਤਿਕਤਾ ਦੀ ਪ੍ਰਫੁੱਲਤਾ ਲਈ ਅਸਰਦਾਰ ਉਪਰਾਲਿਆਂ ਦੀ ਲੋੜ ਵਿਸ਼ੇ ਤੇ ਪੈਨਲ ਚਰਚਾ ਦੀ ਪ੍ਰਧਾਨਗੀ ਕਰਦਿਆਂ ਸ੍ਰ: ਸੁਖਦੇਵ ਸਿੰਘ ਢੀਂਡਸਾ, ਮੈਂਬਰ ਪਾਰਲੀਮੈਂਟ ਨੇ ਨੌਜਵਾਨਾਂ ਵਿੱਚ ਨੈਤਿਕ ਕਦਰਾਂ ਕੀਮਤਾਂ ਦੀ ਬਹਾਲੀ ਤੇ ਜੋਰ ਦਿੱਤਾ। ਇਸ ਸਬੰਧੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਅਰੰਭੇ ਉਪਰਾਲਿਆਂ ਦੀ ਸਫਲਤਾ ਲਈ ਪੰਜਾਬ ਸਰਕਾਰ ਵੱਲੋਂ ਭਰਵਾ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ। ਸ੍ਰ: ਇੰਦਰਪਾਲ ਸਿੰਘ, ਡਿਪਟੀ ਚੀਫ਼ ਆਰਗੇਨਾਈਜ਼ਰ (ਜਨ ਸੰਪਰਕ) ਹੋਰਾਂ ਪੈਨਲ ਚਰਚਾ ਦਾ ਸੰਚਾਲਨ ਕਰਦਿਆਂ ਨੌਜਵਾਨਾਂ ਵਿੱਚ ਆ ਰਹੀ ਨੈਤਿਕ ਗਿਰਾਵਟ ਦੇ ਵੱਖ-ਵੱਖ ਕਾਰਨਾਂ ਤੇ ਰੋਸ਼ਨੀ ਪਾਈ। ਉਨ੍ਹਾਂ ਕਿਹਾ ਕਿ ਬਦਲਦੇ ਪਰਿਵਾਰਕ, ਸਮਾਜਿਕ, ਧਾਰਮਿਕ, ਰਾਜਨੀਤੀਕ ਮਾਹੋਲ ਨੇ ਬੱਚਿਆਂ ਵਿੱਚ ਉਦਾਸੀਨਤਾ ਪੈਦਾ ਕੀਤੀ ਹੈ ਤੇ ਮੌਜੁਦਾ ਸਿਸਟਮ ਤੋਂ ਲਾਂਭੇ ਹੋ ਕੇ ਆਪਣੀ ਨਵੀਂ ਸੋਚ ਮੁਤਾਬਿਕ ਖੁਸ਼ੀਆਂ ਲੱਭਣ ਦਾ ਯਤਨ ਕਰ ਰਹੇ ਹਨ। ਚੀਫ਼ ਆਰਗੇਨਾਈਜ਼ਰ ਪ੍ਰਿੰ: ਰਾਮ ਸਿੰਘ ਹੋਰਾਂ ਸਾਰੀ ਚਰਚਾ ਦਾ ਸੰਮਅਪ ਕੀਤਾ ਤੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਸੈਂਚੂਰੀਅਨ ਬੈਂਕ ਆਫ਼ ਪੰਜਾਬ ਦੇ ਸ੍ਰ: ਪ੍ਰਤਾਪ ਸਿੰਘ ਹੋਰਾਂ ਤੇ ਸਟੱਡੀ ਸਰਕਲ ਟਰੱਸਟ ਦੇ ਚੇਅਰਮੈਨ ਸ੍ਰ: ਜਤਿੰਦਰਪਾਲ ਸਿੰਘ ਹੋਰਾਂ ਨੇ ਵੀ ਪੈਨਲ ਚਰਚਾ ਵਿੱਚ ਭਾਗ ਲਿਆ।         ਡਿਪਟੀ ਚੀਫ਼ ਆਰਗੇਨਾਈਜ਼ਰ (ਯੋਜਨਾ ਤੇ ਵਿਕਾਸ) ਸ੍ਰ: ਪਿਰਥੀ ਸਿੰਘ ਖਾਲਸਾ ਹੋਰਾਂ ਪੜ੍ਹਾਈ ਤੇ ਸੇਵਾ ਕਾਰਜਾਂ ਦਾ ਸੁਮੇਲ ਵਿਸ਼ੇ ਤੇ ਵਿਚਾਰ ਰੱਖੇ ਜਿਸਦਾ ਵਿਸਥਾਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਟਰੱਸਟ ਦੇ ਸਕੱਤਰ ਸ੍ਰ: ਗੁਰਮੀਤ ਸਿੰਘ ਹੋਰਾਂ ਕੀਤਾ। ਸ੍ਵੈ-ਰੋਜ਼ਗਾਰ ਦੀਆਂ ਸੰਭਾਵਨਾਵਾਂ ਵਿਸ਼ੇ ਤੇ ਸੋਸ਼ਲ ਇੰਪਾਵਰਮੈਂਟ ਤੇ ਇਕਨਾਮਿਕ ਡਿਵੈਲਪਮੈਂਟ ਦੇ ਡਾਇਰੈਕਟਰ ਸ੍ਰ: ਇਕਬਾਲ ਸਿੰਘ ਹੋਰਾਂ ਨੇਵਿਚਾਰ ਸਾਂਝੇ ਕੀਤੇ। ਸ੍ਰ: ਪ੍ਰਮਜੀਤ ਸਿੰਘ ਜੁਆਇੰਟ ਡਾਇਰੈਕਟਰ, ਮੀਡੀਆ ਅਧਿਐਨ ਨੇ ਸਖਯੀਅਤ ਦਾ ਸਰਬਪੱਖੀ ਵਿਕਾਸ ਵਿਸ਼ੇ ਤੇ ਵਿਚਾਰ ਸਾਂਝੇ ਕੀਤੇ। ਆਈ ਏ ਐਸ ਵਜੋਂ ਚੁਣੇ ਗਏ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ, ਲੁਧਿਆਣਾ ਦੇ ਹੋਣਹਾਰ ਪ੍ਰੋਫੈਸਰ ਸ੍ਰ: ਦਲਜੀਤ ਸਿੰਘ ਹੋਰਾਂ ਨੂੰ ਪ੍ਰੇਰਨਾ ਸ੍ਰੋਤ ਸਖਸ਼ੀਅਤ ਵਜੋਂ ਵਿਦਿਆਰਥੀ ਦੇ ਰੂਬਰੂ ਕੀਤਾ। ਮਲਟੀਮੀਡੀਆ ਪ੍ਰਕਾਸ਼ਨ ਦੇ ਡਾਇਰੈਕਟਰ ਡਾ: ਪੁਸ਼ਪਇੰਦਰ ਸਿੰਘ ਹੋਰਾਂ ਮਲਟੀਮੀਡੀਆ ਪੇਸ਼ਕਾਰੀ ਵਿਦਿਆਰਥੀਆਂ ਦੇ ਸਨਮੁਖ ਰਖੀ। ਸ੍ਰ: ਮੇਹਰਪ੍ਰੀਤ ਸਿੰਘ, ਡਾਇਰੈਕਟਰ ਸਮਾਜਿਕ ਤੇ ਸਿਹਤ ਸੇਵਾਵਾਂ ਨੇ ਸ਼ਹੀਦੀ ਸਾਕਾ ਬਾਰੇ ਸਲਾਈਡ ਸ਼ੋਅ ਕੀਤਾ।      ਸ਼ਬਦ ਵਿਚਾਰ ਸੈਸ਼ਨ ਵਿੱਚ ਸ੍ਰ: ਬਲਪ੍ਰੀਤ ਸਿੰਘ, ਸਕੱਤਰ ਕੀਰਤਨ ਵਿਭਾਗ, ਸ੍ਰ: ਹਰਿੰਦਰ ਸਿੰਘ, ਜੁਆਇੰਟ ਡਾਇਰੈਕਟਰ, ਵਿੱਤ, ਡਾ: ਚਰਨ ਕਮਲ ਸਿੰਘ, ਚੀਫ਼ ਸਕੱਤਰ ਤੇ ਦੋ ਕੈਂਪਰਜ਼ ਬੱਚਿਆਂ ਵੱਲੋਂ ਇੱਕ-ਇੱਕ ਸ਼ਬਦ ਦਾ ਗਾਇਨ ਕੀਤਾ ਗਿਆ। ਸਮੂੰਹ ਕੈਂਪਰਜ਼ ਨੇ ਉੱਚੀ ਸੁਰ ਵਿੱਚ ਨਾਲ ਗਾਇਨ ਕਰਕੇ ਇਸ ਸੈਸ਼ਨ ਦਾ ਆਨੰਦ ਮਾਣਿਆ। ਪੰਜ ਸ਼ਬਦਾਂ ਦੀ ਵਿਆਖਿਆ ਸ੍ਰ: ਪ੍ਰਭਜੋਤ ਸਿੰਘ, ਡਾਇਰੈਕਟਰ, ਜਥੇਬੰਦਕ ਵਿਕਾਸ, ਪ੍ਰੋ: ਅਪਿੰਦਰ ਸਿੰਘ ਮਾਹਿਲਪੁਰੀ, ਸ੍ਰ: ਸੁਰਿੰਦਰਪਾਲ ਸਿੰਘ ਸਿਦਕੀ, ਸ੍ਰ: ਪਿਰਥੀ ਸਿੰਘ, ਸ੍ਰ: ਤੇਜਿੰਦਰ ਸਿੰਘ ਖਿਜਰਾਬਾਦੀ ਨੇ ਕੀਤੀ। ਇਸ ਸੈਸ਼ਨ ਦਾ ਸੰਚਾਲਨ ਬੀਬੀ ਚੰਨਦੀਪ ਕੌਰ, ਕਨਵੀਨਰ ਹੈਰੀਟੇਜ ਕਲੱਬ ਨੇ ਕੀਤਾ। ਵਿਦਿਆਰਥੀ ਕਵੀ ਦਰਬਾਰ ਵਿੱਚ ਪੰਜਾਹ ਕਵੀ ਵਿਦਿਆਰਥੀਆਂ ਨੇ ਭਾਗ ਲਿਆ। ਨਾਟਕ, ਮੋਨੋਐਕਟਿੰਗ ਦੇ ਪੇਸ਼ਕਾਰੀਆਂ ਸੈਸ਼ਨ ਦੋਰਾਨ ਵਿਦਿਆਰਥੀਆਂ ਨੇ ਅਨਪੜ੍ਹਤਾ, ਭਰੂਣ ਹੱਤਿਆ, ਦਾਜ, ਡੇਰਾ ਵਾਦ ਵਿਰੁੱਧ ਨਾਟਕ ਪ੍ਰਦਰਸ਼ਨ ਕਰਕੇ ਖੂਬ ਰੰਗ ਬੰਨਿਆਂ। ਸ੍ਰ: ਰਵਿੰਦਰਪਾਲ ਸਿੰਘ, ਪ੍ਰਧਾਨ ਵਿਦਿਆਰਥੀ ਵਿੰਗ ਦੀ ਅਗਵਾਈ ਵਿੱਚ ਗਤਕਾ ਪ੍ਰਦਰਸ਼ਨ ਇਤਿਹਾਸਕ ਹੋ ਨਿਬੜਿਆ ਤੇ ਵਿਦਿਆਰਥੀ ਕਮੇਟੀ ਦੀਆਂ ਇਕੱਤਰਤਾਵਾਂ ਵੀ ਉਤਸ਼ਾਹਜਨਕ ਰਹੀਆਂ।      ਰੋਜ਼ਾਨਾ ਸਵੇਰੇ ਸ਼ਾਮ ਦੇ ਨਿੱਤਨੇਮ ਸਮਾਗਮ ਤੇ ਗਰੁੱਪ ਡਿਸਕਸ਼ਨ ਸੈਸ਼ਨ ਪ੍ਰਭਾਵਸ਼ਾਲੀ ਰਹੇ। ਵਿਦਾਇਗੀ ਸੈਸ਼ਨ ਵਿੱਚ ਵਿਦਿਆਰਥੀਆਂ ਤੇ ਪ੍ਰੋਫੈਸਰ ਸਾਹਿਬਾਨ ਨੇ ਕੈਂਪ ਸਬੰਧੀ ਵਿਚਾਰ ਰਖੇ। ਪ੍ਰੋ: ਹਰਵਿੰਦਰ ਕੌਰ ਕਾਲਾ ਸੰਘਿਆ, ਬੀਬੀ ਦਵਿੰਦਰ ਕੌਰ ਰੋਪੜ, ਸ੍ਰ: ਜਗਜੀਤ ਸਿੰਘ ਬੱਡੋ, ਮੈਡਮ ਦਵਿੰਦਰ ਕੌਰ ਮੋਗਾ, ਪ੍ਰੋ: ਜਸਵਿੰਦਰ ਕੌਰ ਰਾਮਗੜ੍ਹ, ਸ੍ਰ: ਗੁਰਮੀਤ ਸਿੰਘ ਯਮੁਨਾਨਗਰ, ਸ੍ਰ: ਹੀਰਾ ਸਿੰਘ, ਅੰਮ੍ਰਿਤਸਰ, ਸ੍ਰ: ਮਨੀਤ ਸਿੰਘ, ਸਟੇਟ ਸਕੱਤਰ, ਜੰਮੂ ਕਸ਼ਮੀਰ, ਸ੍ਰ: ਲਾਭ ਸਿੰਘ, ਜ਼ੋਨਲ ਪ੍ਰਧਾਨ, ਸੰਗਰੂਰ-ਪਟਿਆਲਾ, ਸ੍ਰ: ਜਸਜੀਤ ਸਿੰਘ, ਸਕੱਤਰ ਇਨਫੋਰਮੇਸ਼ਨ ਟੈਕਨਾਲੋਜੀ, ਸ੍ਰ: ਪਰਮਜੀਤ ਸਿੰਘ, ਜੁਆਇੰਟ ਡਾਇਰੈਕਟਰ ਸਮਾਜਿਕ ਤੇ ਸਿਹਤ ਸੇਵਾਵਾਂ ਹੋਰਾਂ ਵੀ ਕੈਂਪ ਦੌਰਾਨ ਸੰਬੋਧਨ ਕੀਤਾ। ਵਾਹਿਗੁਰੂ ਦੀ ਅਪਾਰ ਕ੍ਰਿਪਾ ਸਦਕਾ ਕੈਂਪ ਚੜ੍ਹਦੀ ਕਲਾ ਵਿੱਚ ਸੰਪੂਰਨ ਹੋਇਆ।

Related Images:

Newsletter


Job Placements

Social Empowerment & Economic Development Directorate

Helpline

Helpline

Career Guidance

Career Guidance

Monthly Magazine

Monthly Magazine