ਸੰਗਰੂਰ ਜ਼ੋਨ ਦੇ ਪਾਤੜਾਂ ਯੂਨਿਟ ਵਲੋਂ ੨੨ ਅਪੈ੍ਰਲ ਨੂੰ ਗੁ: ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤੜਾਂ ਦੀ ਪ੍ਰਬੰਧਕੀ ਕਮੇਟੀ ਦੇ ਸਹਿਯੋਗ ਨਾਲ ਬੱਚਿਆਂ ਦੇ ਦਸਤਾਰ ਸਜਾਉਣ ਅਤੇ ਕਵਿਤਾ ਉਚਾਰਨ ਮੁਕਾਬਲੇ ਪਾਤੜਾਂ ਦੇ ਮੁੱਖ ਗੁ: ਸਾਹਿਬ ਵਿਖੇ ਕਰਵਾਏ ਗਏ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਐਨ.ਆਰ.ਆਈ. ਸਾਹਿਬਜ਼ਾਦਾ ਅਜੀਤ ਸਿੰਘ ਪਬਿਲਕ ਸਕੂਲ ਜੈਖਰ ਦੇ ਬੱਚਿਆਂ ਨੇ ਵੱਧ ਪੁਜੀਸ਼ਨਾਂ ਹਾਸਲ ਕੀਤੀਆਂ। ਯੂਨਿਟ ਸੰਚਾਲਕ ਸ੍ਰ: ਬਲਕਾਰ ਸਿੰਘ ਹੋਰਾਂ ਦੱਸਿਆ ਕਿ ਕਵਿਤਾ ਉਚਾਰਨ ਲਈ ਨਸ਼ਿਆਂ ਦਾ ਨੁਕਸਾਨ, ਭਰੂਣ ਹੱਤਿਆ, ਸਮਾਜਿਕ ਬੁਰਾਈਆਂ, ਕੇਸਾਂ ਦੀ ਮਹੱਤਤਾ, ਦਸਤਾਰ, ਟੈਲੀਵਿਜ਼ਨ ਦੇ ਮਾੜੇ ਪ੍ਰਭਾਵ ਵਿਸ਼ੇ ਰੱਖੇ ਗਏ ਸਨ। ਦਸਤਾਰ ਸਜਾਉਣ ਮੁਕਾਬਲੇ ਲਈ ਬੱਚਿਆਂ ਨੂੰ ੮ ਸਾਲ ਤੋਂ ਲੈ ਕੇ ੧੫ ਸਾਲ ਅਤੇ ਇਸ ਤੋਂ ਉਪਰ ੨੦ ਸਾਲਾ ਦੇ ਦੋ ਗਰੁੱਪਾਂ ਵਿੱਚ ਵੰਡਿਆ ਗਿਆ। ਕਵਿਤਾ ਉਚਾਰਨ ਦੇ ੨੦ ਸਾਲਾਂ ਦੇ ਗਰੁੱਪ ਵਿਚੋਂ , ਸਾਹਿਬਜ਼ਾਦਾ ਅਜੀਤ ਸਿੰਘ ਪਬਲਿਕ ਸਕੂਲ ਜੈਖਰ ਦੀਆਂ ਵਿਦਿਆਰਥੀਆਂ ਨੇ ਇਨਾਮ ਹਾਸਲ ਕੀਤੇ। ਸਮਾਗਮ ਨੂੰ ਸਫਲ਼ ਬਨਾਉਣ ਲਈ ਗੁ: ਸਾਹਿਬ ਦੇ ਮੈਨੇਜ਼ਰ ਦਰਸ਼ਨ ਸਿੰਘ, ਸਟੱਡੀ ਸਰਕਲ ਯੂਨਿਟ ਸਮਾਣਾ ਦੇ ਜ਼ੋਨਲ ਮੀਤ ਸਕੱਤਰ ਹਰਬੰਸ ਸਿੰਘ, ਤਲਵਿੰਦਰ ਸਿੰਘ, ਗੁਰਚਰਨ ਸਿੰਘ ਨੇ ਅਹਿਮ ਯੋਗਦਾਨ ਪਾਇਆ।