ਗੁਰੂ ਹਰਸਹਾਏ ਵਿਖੇ ਕਵੀ ਦਰਬਾਰ

On: 9 May, 2007, By: Press Secretary, Location: Moga

ਫਿਰੋਜ਼ਪੁਰ ਮੋਗਾ ਜ਼ੋਨ ਦੇ ਗੁਰੂ ਹਰਸਹਾਏ ਖੇਤਰ ਵਲੋਂ ੧੦ ਫਰਵਰੀ ਨੂੰ ਗੁ: ਗੁਰੂ ਨਾਨਕ ਸੰਗਤਸਰ ਝੋਕ ਮੋਹੀੜ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਸਦਕਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ੩੦੦ ਸਾਲਾ ਗੁਰਤਾ ਗੱਦੀ ਦਿਵਸ ਨੂੰ ਸਮਰਪਿਤ ਦੂਸਰਾ ਸਾਲਾਨਾ ਕਵੀ ਦਰਬਾਰ ਝੋਕ ਮੋਹੀੜ ਵਿਖੇ ਕਰਵਾਇਆ ਗਿਆ। ਜਿਸ ਵਿੱਚ ਪੰਥ ਦੇ ਅੰਤਰ-ਰਾਸ਼ਟਰੀ ਕਵੀ ਸ੍ਰ: ਹਰੀ ਸਿੰਘ ਜਾਚਕ ਚੰਡੀਗੜ੍ਹ, ਸ੍ਰ: ਅਵਤਾਰ ਸਿੰਘ ਤਾਰੀ, ਸ੍ਰੀ ਅੰਮਿ੍ਤਸਰ, ਸ੍ਰ: ਰਜਿੰਦਰ ਸਿੰਘ ਜੋਸ਼ ਸੰਗਰੂਰ, ਸ੍ਰ: ਅਮਰੀਕ ਸਿੰਘ ਸ਼ੇਰ ਖਾਂ, ਬੀਬਾ ਅਮਰਪ੍ਰੀਤ ਕੌਰ ਯੂ.ਕੇ. ਨੇ ਵਿਸ਼ੇਸ਼ ਤੌਰ ਤੇ ਹਿੱਸਾ ਲਿਆ ਅਤੇ ਦੂਰ ਦੁਰਾਡੇ ਤੋਂ ਆਈਆਂ ਸੰਗਤਾਂ ਨੂੰ ਸਿੱਖ ਵਿਰਸੇ ਅਤੇ ਗੁਰ ਇਤਿਹਾਸ ਨੂੰ ਸੁਣਾ ਕੇ ਨਿਹਾਲ ਕੀਤਾ। ਕਵੀ ਦਰਬਾਰ ਤੋਂ ਪਹਿਲਾ ਵੱਖ-ਵੱਖ ਜੱਥਿਆ ਵਲੋਂ ਸੰਗਤਾਂ ਨੂੰ ਕੀਰਤਨ ਨਾਲ ਨਿਹਾਲ ਕੀਤਾ ਗਿਆ। ਸ੍ਰ: ਨਰਿੰਦਰਪਾਲ ਸਿੰਘ ਜੁਆਇੰਟ ਡਾਇਰੈਕਟਰ ਯੁਵਕ ਸੇਵਾਵਾਂ ਨੇ ਕਵੀ ਦਰਬਾਰ ਦੀ ਮਹੱਤਤਾ ਬਾਰੇ ਚਾਨਣਾ ਪਾਇਹਆ। ਇਹ ਪੰਥ ਨਿਆਰਾ ਦੁਨੀਆਂ ਤੋਂ, ਇਸ ਦੀ ਇਕ ਅਜਬ ਕਹਾਣੀ ਏ। ਇਕ ਪਿਤਾ ਨੇ ਇਹ ਵੀ ਜਾਣਿਆ ਨਾ, ਮੇਰੇ ਲਾਲ ਦੀ ਉਮਰ ਨਿਆਣੀ ਏ। ਚਮਕੌਰ ਗੜ੍ਹੀ ਦੀ ਦਾਸਤਾਨ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਦੀ ਸ਼ਹੀਦੀ ਤੋਂ ਬਾਅਦ ਭਾਈ ਦਇਆ ਸਿੰਘ ਅਤੇ ਗੁਰੂ ਗੋਬਿੰਦ ਸਿੰਘ ਜੀ ਵਿਚਕਾਰ ਹੋਏ ਵਾਰਤਾਲਾਪ ਨੂੰ ਸੁਣਾ ਕੇ ਸੰਗਤਾਂ ਨੂੰ ਝੂਮਣ ਲਾ ਦਿੱਤਾ। ਸ੍ਰ: ਰਜਿੰਦਰ ਸਿੰਘ ਜੋਸ਼ ਹੁਰਾਂ ਭਾਈ ਡੱਲੇ ਕੀ ਵਾਰ ਕਾਵਿ ਰੂਪ ਵਿੱਚ ਪੇਸ਼ ਕਰਕੇ ਸੰਗਤਾਂ ਨੁੰ ਨਿਹਾਲ ਕੀਤਾ। ਉਪਰੰਤ ਬੀਬਾ ਅਮਰਪ੍ਰੀਤ ਕੌਰ ਜਦੋਂ ਸਟੇਜ ਤੇ ਆਏ ਤਾਂ ਬੀਬੀਆਂ ਵਲੋਂ ਅਕਾਸ਼ ਗੁੰਜਾਊ ਜੈਕਾਰਿਆਂ ਨਾਲ ਉਹਨਾਂ ਦਾ ਸੁਆਗਤ ਕੀਤਾ।

Newsletter


Job Placements

Social Empowerment & Economic Development Directorate

Helpline

Helpline

Career Guidance

Career Guidance

Monthly Magazine

Monthly Magazine