ਸੰਗਰੂਰ ਜ਼ੋਨ ਦੇ ਭਵਾਨੀਗੜ੍ਹ ਯੂਨਿਟ ਵਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਮਾਈ ਭਾਗੋ ਦਿਵਸ ਵਜੋਂ ਮਨਾਉਂਦਿਆਂ ਮੁਫ਼ਤ ਲੈਨਜ਼ ਅਪ੍ਰੇਸ਼ਨ ਕੈਂਪ ਲਗਾਇਆ ਗਿਆ। ਇਸ ਮੌਕੇ ਪਿੰਗਲਵਾੜਾ ਅੰਮਿ੍ਤਸਰ ਦੇ ਮੁੱਖੀ ਬੀਬੀ ਇੰਦਰਜੀਤ ਕੌਰ ਨੂੰ ਮਾਈ ਭਾਗੋ ਅਵਾਰਡ ਨਾਲ ਸਨਮਾਨਿਆ ਗਿਆ। ਬੀਬੀ ਇੰਦਰਜੀਤ ਕੌਰ ਹੋਰਾਂ ਕੈਂਪਾਂ ਦਾ ਉਦਘਾਟਨ ਕਰਦਿਆਂ ਔਰਤ ਦੇ ਸਨਮਾਨ ਦੀ ਰਾਖੀ ਲਈ ਗੁਰੂ ਸਾਹਿਬਾਨ ਵਲੋਂ ਪਾਏ ਯੋਗਦਾਨ ਦਾ ਜ਼ਿਕਰ ਕੀਤਾ । ਕੈਂਪ ਵਿੱਚ ੪੮੦ ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕ-ਅੱਪ ਡਾਕਟਰ ਆਰ.ਐਨ.ਗੋਥਵਾਲ ਵਲੋਂ ਕੀਤਾ ਗਿਆ। ਸਭ ਨੂੰ ਦਵਾਈਆਂ ਮੁਫ਼ਤ ਵੰਡੀਆਂ ਗਈਆਂ। ੬੫ ਪ੍ਰਾਣੀਆਂ ਦੀਆਂ ਅੱਖਾਂ ਵਿੱਚ ਮੁਫ਼ਤ ਲੈਨਜ਼ ਪਾਏ ਗਏ।