ਵਿਦਿਆਰਥੀ ਸ਼ਖਸੀਅਤ ਉਸਾਰੀ ਕੈਂਪ (04/07)

On: 9 May, 2007, By: Press Secretary, Location: Muktsar

ਫਰੀਦਕੋਟ-ਮੁਕਤਸਰ-ਬਠਿੰਡਾ ਜ਼ੋਨ ਵਲੋਂ ੧੩ ਤੋਂ ੧੬ ਅਪੈ੍ਰਲ ਤੱਕ ਭਾਈ ਮਹਾਂ ਸਿੰਘ ਕਾਲਜ ਆਫ ਇੰਜੀਨੀਅਰਿੰਗ ਵਿਖੇ ਕਾਲਜ ਵਿਦਿਆਰਥੀਆਂ ਦਾ ੪ ਦਿਨਾਂ ਵਿਦਿਆਰਥੀ ਸ਼ਖਸੀਅਤ ਉਸਾਰੀ ਕੈਂਪ ਲਗਾਇਆ ਗਿਆ। ਜਿਸ ਵਿੱਚ ਵੱਖ-ਵੱਖ ਕਾਲਜਾਂ ਦੇ ੧੪੦ ਵਿਦਿਆਰਥੀਆਂ ਨੇ ਭਾਗ ਲਿਆ।  ਕੈਂਪ  ਦੀ ਸ਼ੁਰੂਆਤ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਕੈਂਪਰਜ਼ ਵਲੋਂ ਨਿਸ਼ਾਨ ਸਾਹਿਬ ਨੂੰ ਗਾਰਡ ਆਫ਼ ਆਨਰ ਪੇਸ਼ ਕਰਕੇ ਕੀਤੀ ਗਈ।

ਕੈਂਪ ਦੌਰਾਨ ਸਿੱਖ ਵਿਰਸੇ ਦੇ ਵਿਸ਼ਵੀਕਰਨ ਵਿਸ਼ੇ ਨਾਲ ਸੰਬੰਧਤ ਇਕ ਵਿਸ਼ੇਸ਼ੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਪ੍ਰਿੰਸੀਪਲ ਰਾਮ ਸਿੰਘ, ਪ੍ਰੋ: ਬਲਵਿੰਦਰਪਾਲ ਸਿੰਘ, ਡਾ: ਜਸਬੀਰ ਸਿੰਘ ਸਾਬਰ, ਡਾ: ਹਰਨੇਕ ਸਿੰਘ ਆਦਿ ਨੇ ਭਾਗ ਲਿਆ ਤੇ ਕੈਂਪਰਜ਼ ਨਾਲ ਵਿਚਾਰ ਸਾਂਝੇ ਕੀਤੇ। ਇਸ ਤੋਂ ਇਲਾਵਾ ਅਰਦਾਸ ਵਿਸ਼ੇ ਤੇ ਸਲਾਈਡ ਸ਼ੋਅ, ਇਤਿਹਾਸਿਕ ਫਿਲਮ ਕੰਬਦੀ ਕਲਾਈ, ਨਾਟਕ ਸਚ ਸੁਣਾਇਸੀ ਸਚ ਕੀ ਬੇਲਾ ਅਤੇ ਗਤਕਾ ਸ਼ੋਅ ਵੀ ਕੀਤਾ ਗਿਆ। ਕੈਂਪ ਦੇ ਆਖਰੀ ਦਿਨ ਆਤਮ ਅਨੁਭਵ ਸੈਸ਼ਨ ਅਤੇ ਰਿਵੀਊ ਸੈਸ਼ਨ ਕੀਤਾ ਗਿਆ। ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ।

Related Images:

Newsletter


Job Placements

Social Empowerment & Economic Development Directorate

Helpline

Helpline

Career Guidance

Career Guidance

Monthly Magazine

Monthly Magazine