ਸੰਗਰੂਰ ਜ਼ੋਨ ਵਲੋਂ ੧੨ ਮਾਰਚ ਨੂੰ ਸੰਤ ਬਾਬਾ ਅਤਰ ਸਿੰਘ ਜੀ ਦੇ ਜਨਮ-ਦਿਹਾੜੇ ਨੂੰ ਸਮਰਪਿਤ ਇਕ ਰੋਜ਼ਾ ਸ਼ਬਦ-ਗੁਰੂ ਸਮਾਗਮ ਗੁ: ਜਨਮ ਅਸਥਾਨ ਚੀਮਾ ਸਾਹਿਬ ਵਿਖੇ ਆਯੋਜਿਤ ਕੀਤਾ ਗਿਆ।
ਅੰਮਿ੍ਤ ਵੇਲੇ ਆਸਾ ਦੀ ਵਾਰ ਦਾ ਕੀਰਤਨ ਜ਼ੋਨਲ ਮੀਤ ਪ੍ਰਧਾਨ ਭਾਈ ਸਾਹਿਬ ਸਿੰਘ ਸਮਾਣਾ, ਭਾਈ ਸੁਖਦੇਵ ਸਿੰਘ, ਭਾਈ ਸੁਰਿੰਦਰਪਾਲ ਸਿੰਘ ਸਿਦਕੀ ਦੇ ਜੱਥਿਆਂ ਨੇ ਕੀਤਾ। ਉਪਰੰਤ ਸ੍ਰ: ਲਾਭ ਸਿੰਘ, ਜ਼ੋਨਲ ਪ੍ਰਧਾਨ ਦੀ ਅਗਵਾਈ ਵਿੱਚ ਜ਼ੋਨਲ ਨੁਮਾਇੰਦਿਆਂ ਤੇ ਸਥਾਨਕ ਬੱਚਿਆਂ ਨੇ ਨਿਤਨੇਮ ਬਾਣੀ ਦਾ ਜਾਪ ਕੀਤਾ। ਭਾਈ ਜਸਵੀਰ ਸਿੰਘ ਜੱਸੀ, ਸਕੱਤਰ ਲੌਂਗੋਵਾਲ ਯੂਨਿਟ ਦੇ ਗੁਰਬਾਣੀ ਵਾਕ ਦੀ ਪ੍ਰਸੰਗ ਸਹਿਤ ਵਿਆਖਿਆ ਕੀਤੀ ਜਦੋਂ ਕਿ ਗਿ: ਪਿਆਰਾ ਸਿੰਘ ਸੰਗਰੂਰ ਨੇ ਗੁਰਮਤਿ ਵਿਚਾਰਾਂ ਦੀ ਸਾਂਝ ਕਤੀ ਅਤੇ ਸੰਤ ਬਾਬਾ ਜੀ ਦੇ ਜੀਵਨ ਦਰਸ਼ਨ ਤੇ ਰੋਸ਼ਨੀ ਪਾਈ। ਸਮਾਗਮ ਦੇ ਦੂਸਰੇ ਦੌਰ ਵਿੱਚ ਜ਼ੋਨਲ ਪੱਧਰੀ ਅੰਤਰ ਸਕੂਲ ਸ਼ਬਦ ਗਾਇਣ ਅਤੇ ਕਵੀਸ਼ਰੀ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਅਕਾਲ ਅਕੈਡਮੀਆਂ ਤੋਂ ੨੨ ਟੀਮਾਂ ਨੇ ਭਾਗ ਲਿਆ। ਸ਼ਬਦ ਗਾਇਣ ਮੁਕਾਬਲਿਆਂ ਲਈ ਭਾ :ਚਰਨਜੀਤ ਸਿੰਘ, ਭਾਈ ਸੁਖਦੇਵ ਸਿੰਘ ਸਮਾਣਾ ਤੇ ਬੀਬੀ ਨਰਿੰਦਰਪਾਲ ਕੌਰ ਨੇ ਅਤੇ ਕਵੀਸ਼ਰੀ ਮੁਕਾਬਲਿਆਂ ਲਈ ਪ੍ਰਿੰ: ਰਾਮ ਸਿੰਘ ਅਤੇ ਜੱਜ ਸਾਹਿਬਾਨ ਨੇ ਫਰਜ਼ ਅਦਾ ਕੀਤੇ।