ਆਨੰਦਪੁਰ ਸਾਹਿਬ ਖੇਤਰ ਸਰਗਰਮੀਆਂ (ਮਾਰਚ/ਅਪ੍ਰੈਲ 2007)

On: 9 May, 2007, By: Press Secretary, Location: Ropar

ਰੋਪੜ ਜ਼ੋਨ ਦੇ ਪ੍ਰਧਾਨ ਸ੍ਰ: ਕੰਵਲਜੀਤ ਸਿੰਘ ਵਲੋਂ ਭੇਜੀ ਸੂਚਨਾ ਅਨੁਸਾਰ ਸੰਗਤਾਂ ਨੂੰ ਗੁਰਬਾਣੀ ਅਤੇ ਵਿਰਸੇ ਨਾਲ ਜੋੜਨ ਲਈ ਆਨੰਦਪੁਰ ਸਾਹਿਬ ਖੇਤਰ ਵਲੋਂ ਸਰਗਰਮੀਆਂ ਦਾ ਸਿਲਸਲਾ ਜਾਰੀ ਹੈ। ਮਹੀਨਾ ਮਾਰਚ ਦੌਰਾਨ ਇਸੇ ਖੇਤਰ ਵਲੋਂ ਹੇਠ ਲਿਖੀਆਂ ਸਰਗਰਮੀਆਂ ਕੀਤੀਆਂ ਗਈਆਂ।   ਫ਼ਿਲਮ ਅਤੇ ਸਲਾਈਡ ਸ਼ੋਅ ੨੫ ਮਾਰਚ ਨੂੰ ਸ੍ਰ: ਦਲਬੀਰ ਸਿੰਘ ਦੇ ਉਦਮਾਂ ਸਦਕਾ ਗੁ: ਸਿੰਘ ਸਭਾ, ਪਿੰਡ ਅਬਿਆਣਾ (ਨੂਰਪੁਰ ਬੇਦੀ) ਵਿੱਚ ਸਲਾਈਡ ਸ਼ੋਅ ਸਿੱਖ ਅਰਦਾਸ ਅਤੇ ਮੱਸਾ ਰੰਘੜ  ਫਿਲਮ ਵਿਖਾਈ ਗਈ। ਅਨੰਦਪੁਰ ਸਾਹਿਬ ਤੋਂ ਮਾ: ਵੀਰ ਸਿੰਘ, ਡਾ: ਅਵਤਾਰ ਸਿੰਘ ਅਤੇ ਸ੍ਰ: ਕੰਵਲਪ੍ਰੀਤ ਸਿੰਘ ਨੇ ਵਿਸ਼ੇਸ਼ ਭੂਮਿਕਾ ਨਿਭਾਈ। ੨੮ ਮਾਰਚਾ ਨੂੰ ਸ੍ਰ: ਹਰਬੰਸ ਸਿੰਘ ਦੇ ਉਦਮ ਸਦਕਾ ਪਿੰਡ ਮਾਂਗੇਵਾਲ ਬਾਗ ਵਿਖੇ ਧਾਰਮਿਕ ਫਿਲਮ ਸਦਾ ਚਿਰ ਜੀਵਹੁ ਅਤੇ ਅਮਰ ਖਾਲਸਾ  ਦਿਖਾਈ ਗਈ। ਸ੍ਰ: ਸੋਮ ਸਿੰਘ ਅਤੇ ਸ੍ਰ: ਜਸਵੰਤ ਸਿੰਘ ਵਲੋਂ ਸਹਿਯੋਗ ਦਿੱਤਾ ਗਿਆ।   ਖੇਡ ਦਿਵਸ ੭ ਅਪੈ੍ਲ ਨੂੰ ਆਨੰਦਪੁਰ ਸਾਹਿਬ ਖੇਤਰ ਵਲੋਂ ਸਥਾਨਕ ਐਸ.ਜੀ.ਐਸ.ਖਾਲਸਾ ਸੀ:ਸੈ: ਸਕੂਲ ਵਿਖੇ ਖੇਡ ਦਿਵਸ ਮਨਾਇਆ ਗਿਆ। ਨਿਸ਼ਾਨ ਸਾਹਿਬ ਨੂੰ ਸਲਾਮੀ ਉਪਰੰਤ ਸ੍ਰ: ਹਰਸਿਮਰਨ ਸਿੰਘ ਡਾਇਰੈਕਟਰ ਯੂਨਿਟ ਦੇ ਮੈਂਬਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਮੈਂਬਰਾਂ ਨੇ ਬਹੁਤ ਹੀ ਉਤਸ਼ਾਹਪੂਰਵਕ ਭਾਗ ਲਿਆ। ਖੇਡਾਂ ਵਿੱਚ ੫੦ ਮੀ:, ੭੫ ਮੀ: ਦੌੜ, ਸਾਈਕਲਿੰਗ, ਮਿਊਜ਼ਕ ਚੇਅਰ ਆਦਿ ਕਰਵਾਈਆਂ ਗਈਆਂ।

Newsletter


Job Placements

Social Empowerment & Economic Development Directorate

Helpline

Helpline

Career Guidance

Career Guidance

Monthly Magazine

Monthly Magazine