ਸਟੱਡੀ ਸਰਕਲ ਦੇ ਸਮਾਜਿਕ ਅਧਿਕਾਰਤਾ ਅਤੇ ਆਰਥਿਕ ਵਿਕਾਸ ਡਾਇਰੈਕਟੋਰੇਟ ਵਲੋਂ ਬੀਤੇ ਦਿਨੀ ਪਟਿਆਲਾ ਜ਼ਿਲ੍ਹੇ ਦੇ ਪਿੰਡ ਭਰੀ ਪਨੇਚ ਅਤੇ ਲੁਧਿਆਣਾ ਜ਼ਿਲ੍ਹੇ ਭੈਰੋਂ ਮੁੰਨਾ ਤੇ ਲੈਂਡਾ ਆਦਿ ਪਿੰਡਾਂ ਵਿੱਚ ਪੁੱਜ ਕੇ ਕਿਸਾਨਾਂ ਨੁੰ ਵਧੇਰੇ ਉਤਪਾਦ ਦੇ ਢੰਗ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਕਿਸਾਨ ਕਲੱਬ ਦਾ ਗਠਨ ਵੀ ਕੀਤਾ ਗਿਆ। ਆਉਂਦੇ ਸਮੇਂ ਵਿੱਚ ਕਿਸਾਨ ਕਲੱਬ ਦੇ ਮੈਂਬਰਾਂ ਨੂੰ ਖੇਤੀ ਮਾਹਿਰਾਂ ਤੋਂ ਉੱਤਮ ਬਿਜਾਈ, ਵਢਾਈ ਅਤੇ ਵਧੇਰੇ ਉਤਪਾਦਨ ਲਈ ਸਿਖਲਾਈ ਮੁਹੱਈਆ ਕਰਵਾਈ ਜਾਵੇਗੀ। ਮਾਹਿਰਾਂ ਦੀ ਟੀਮ ਵਿੱਚ ਡਾ: ਦਲੇਰ ਸਿੰਘ, ਡਾ: ਐਸ.ਐਸ.ਸੋਖੀ, ਐਡੀਸ਼ਨਲ ਡਾਇਰੈਕਟਰ ਐਕਸ: ਐਜੂਕੇਸ਼ਨ (ਰਿਟਾ:) ਡਾ: ਮਿਸਿਜ਼ ਅਮਰਜੀਤ ਕੌਰ, ਫੂਡ ਤਕਨਾਲੋਜੀ, ਸ੍ਰ: ਇਕਬਾਲ ਸਿੰਘ, ਡਾਇਰੈਕਟਰ ਸਮਾਜਿਕ ਅਧਿਕਾਰਤਾ ਤੇ ਆਰਥਿਕ ਵਿਕਾਸ ਸ਼ਾਮਲ ਸਨ।