Book Release Function

On: 25 April, 2007, By: Press Secretary, Location: Ludhiana

ਗੁਰਬਾਣੀ ਖੋਜ ਕੇਂਦਰ ਵਲੋਂ ਪੁਸਤਕ ਰਿਲੀਜ਼ ਲੁਧਿਆਣਾ ੨੪, ਅਪੈ੍ਰਲ ੨੦੦੭, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਅਦਾਰੇ ਗੁਰਬਾਣੀ ਖੋਜ ਵਿਚਾਰ ਤੇ ਸੰਚਾਰ ਕੇਂਦਰ ਵਲੋਂ ਸ੍ਰ: ਬਲਦੇੳਸਿੰਘ ਡਿਪਟੀ ਜਨਰਲ, ਜਨਰਲ ਮੈਨੇਜ਼ਰ, ਪੰਜਾਬ ਐਂਡ ਸਿੰਧ ਬੈਂਕ ਦਿੱਲੀ ਦੀ ਪੁਸਤਕ ਛਾਡਿ ਸਿਆਣਪ ਸਗਲੀ ਮਨਾ ਦਾ ਰਿਲੀਜ਼ ਸਮਾਗਮ ਕਰਵਾਇਆ ਗਿਆ। ਡਾ: ਖੇਮ ਸਿੰਘ ਸਾਬਕਾ ਉਪਕੁਲਪਤੀ ਪੀ.ਏ.ਯੂ. ਮੁੱਖ ਮਹਿਮਾਨ ਹੁਰਾਂ ਪੁਸਤਕ ਰਿਲੀਜ਼ ਕਰਦਿਆਂ ਕਿਹਾ ਕਿ ਲੇਖਕ ਨੇ ਗੁਰਬਾਣੀ ਤੋਂ ਲਏ ਅਧਿਆਤਮਕ ਖਜ਼ਾਨੇ ਨੂੰ ਪਾਠਕਾਂ ਨਾਲ ਸਾਂਝਾ ਕੀਤੀ ਹੈ ਤੇ ਜੀਵਨ ਵਿੱਚ ਵੀ  ਕਮਾਇਆ ਹੈ, ਇਸ ਲਈ ਇਹ ਸੱਚੀ ਵਧਾਈ ਦੇ ਪਾਤਰ ਹਨ ਸਾਨੂੰ ਸਭ ਨੂੰ ਬਾਣੀ ਉਤੇ ਅਮਲ ਕਰਨਾ ਹੀ ਚਾਹੀਦਾ ਹੈ। ਲੇਖਕ ਨੇ ਆਪਣੇ ਅਨੁਭਵ ਸਾਂਝੇ ਕਰਦਿਆਂ ਕਿਹਾ ਕਿ ਉਹ ਸਹਿਜ ਪਾਠ ਕਰਨ ਸਮੇਂ ਬਾਣੀ ਦੇ ਪ੍ਰਮਾਣ ਨੋਟ ਕਰਦੇ ਰਹਿੰਦੇ ਸਨ ਤੇ ਉਨ੍ਹਾਂ ਨੂੰ ਬਾਣੀ ਤੋਂ ਜੀਵਨ ਦੀ ਜੁਗਤੀ ਤੇ ਰਸ ਪ੍ਰਾਪਤ ਹੋਏ ਹਨ। ਬਲਪ੍ਰੀਤ ਸਿੰਘ ਤੇ ਦਿਵਜੋਤ ਸਿੰਘ ਨੇ ਟਾਈਟਲ ਸ਼ਬਦ ਦਾ ਗਾਇਣ ਕੀਤਾ। ਇਸ ਸਮੇਂ ਪੁਸਤਕ ਬਾਰੇ ਸ੍ਰ: ਜੋਗਿੰਦਰ ਸਿੰਘ ਕੋਹਲੀ, ਜਨਰਲ ਸਕੱਤਰ, ਗੁਰਬਾਣੀ ਖੋਜ ਕੇਂਦਰ, ਡੀ.ਐਮ.ਸਿੰਘ, ਡਾ: ਸਰੂਪ ਸਿੰਘ ਅਲੱਗ, ਸ੍ਰ: ਜਤਿੰਦਰਪਾਲ ਸਿੰਘ, ਸਤਨਾਮ ਸਿੰਘ ਕੋਮਲ ਤੇ ਹੋਰਨਾਂ ਪੁਸਤਕ ਬਾਰੇ ਚਰਚਾ ਕੀਤੀ। ਡਾ: ਚਰਨ ਕਮਲ ਸਿੰਘ, ਚੀਫ਼ ਸਕੱਤਰ, ਸ੍ਰ: ਗੁਰਮੀਤ ਸਿੰਘ, ਸ੍ਰ: ਇੰਦਰਪਾਲ ਸਿੰਘ ਰੋਪੜ, ਸ੍ਰ: ਪ੍ਰਤਾਪ ਸਿੰਘ, ਪ੍ਰੋ: ਬਲਵਿੰਦਰਪਾਲ ਸਿੰਘ, ਸ੍ਰ: ਪਿਰਥੀ ਸਿੰਘ ਤੇ ਹਰਚਰਨਜੀਤ ਸਿੰਘ ਚੰਡੀਗੜ੍ਹ, ਗੁਰਬਖ਼ਸ਼ ਸਿੰਘ ਭਾਟੀਆ, ਭੁਪਿੰਦਰ ਸਿੰਘ ਸਚਦੇਵਾ, ਦਲਵੀਰ ਸਿੰਘ ਲੁਧਿਆਣਵੀ, ਮਾ: ਸਤਨਾਮ ਸਿੰਘ, ਪਿ੍: ਹਰੀ ਸਿੰਘ, ਸ੍ਰ: ਅਨੁਰਾਗ  ਸਿੰਘ, ਹਰਦੀਪ ਸਿੰਘ, ਹਰਜੀਤ ਸਿੰਘ ਖਾਲਸਾ, ਇਕਬਾਲ ਸਿੰਘ, ਬੀਬੀ ਸੁਖਦੀਪ ਕੌਰ, ਬੀਬੀ ਦਲਵਿੰਦਰਪਾਲ ਕੌਰ, ਰਜਿੰਦਰ ਸਿੰਘ, ਗੁਰਸ਼ਰਨ ਸਿੰਘ ਤੇ ਹੋਰਨਾਂ ਨੇ ਸ਼ਮੂਲੀਅਤ ਕੀਤੀ. ਸਟੱਡੀ ਸਰਕਲ ਵਲੋਂ ਸ੍ਰ: ਬਲਦੇੳਸਿੰਘ ਅਤੇ ਮੁੱਖ ਮਹਿਮਾਨ ਡਾ: ਖੇਮ ਸਿੰਘ ਹੁਰਾਂ ਦਾ ਸਨਮਾਨ ਕੀਤਾ ਗਿਆ। ਪੁਸਤਕ ਨੂੰ ਸਟੱਡੀ ਸਰਕਲ ਦੇ ਸਾਹਿਤ ਤੇ ਪ੍ਰਕਾਸ਼ਨ ਵਿਭਾਗ(ਮੀਡੀਆ ਅਧਿਐਨ ਤੇ ਪ੍ਰਕਾਸ਼ਨ ਡਾਇਰੈਕਟੋਰੇਟ ਵਲੋਂ ਪ੍ਰਕਾਸ਼ਤ ਕੀਤਾ ਗਿਆ ਹੈ।

Related Images:

Newsletter


Job Placements

Social Empowerment & Economic Development Directorate

Helpline

Helpline

Career Guidance

Career Guidance

Monthly Magazine

Monthly Magazine