ਫੈਸ਼ਨ ਦੇ ਸਮੇਂ ਵਿੱਚ ਸਹਿਜ ਤੇ ਸਾਦਗੀ ਦੀ ਲੋੜ

On: 16 April, 2007, By: Press Secretary, Location: Hoshiarpur

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸਮਾਜਿਕ ਤੇ ਸਿਹਤ ਸੇਵਾਵਾਂ ਡਾਇਰੈਕਟੋਰੇਟ ਦੇ ਅਦਾਰੇ ਬੇਬੇ ਨਾਨਕੀ ਸਿਲਾਈ ਕਢਾਈ ਸੈਂਟਰ, ਰੇਲਵੇ ਰੋਲ, ਹੁਸ਼ਿਆਰਪੁਰ ਦੇ ਹਰਿਆਣਾ ਸਟੇਟ ਵਲੋਂ ਸ੍ਰੀ ਗੁਰੂ ਸਿੰਘ ਸਭਾ, ਰੇਲਵੇ ਰੋਡ, ਹੁਸ਼ਿਆਰਪੁਰ ਵਿਖੇ ਸਲਾਨਾ ਇਨਾਮ ਵੰਡ ਸਮਾਗਮ ਆਯੋਜਿਤ ਹੋਇਆ। ਸਮਾਗਮ ਦਾ ਆਰੰਭ ਪ੍ਰੋ: ਤੇਜ ਬਹਾਦਰ, ਸ੍ਰ: ਹਰਜੀਤ ਸਿੰਘ ਤੇ ਸਰਬਜੀਤ ਸਿੰਘ ਦੇ ਸ਼ਬਦ ਕੀਰਤਨ ਨਾਲ ਹੋਇਆ। ਉਪਰੰਤ ਪ੍ਰੋ: ਇੰਦਰਜੀਤ ਕੌਰ ਨੇ ਸਮੂੰਹ ਸੰਗਤ ਨੂੰ ਜੀ ਆਇਆਂ ਨੂੰ ਆਖਿਆ। ਕੇਂਦਰੀ ਦਫ਼ਤਰ ਤੋਂ ਸ੍ਰ: ਸੁਰਜੀਤ ਸਿੰਘ, ਪ੍ਰੋ: ਬਲਵਿੰਦਰਪਾਲ ਸਿੰਘ ਤੇ ਇੰਜੀ: ਸ੍ਰ: ਸਤਵੰਤ ਸਿੰਘ ਨੇ ਸ਼ਮੂਲੀਅਤ ਕੀਤੀ। ਮੈਡਮ ਗੁਰਦੀਪ ਕੌਰ ਨੇ ਕੇਂਦਰ ਦੀ ਸਾਲਾਨਾ ਰਿਪੋਰਟ ਪੜ੍ਹੀ। ਉੱਘੇ ਸਮਾਜ ਸੇਵਕ ਸ੍ਰ: ਭੁਪਿੰਦਰ ਸਿੰਘ ਨੇ ਆਪਣੇ ਸੰਬੋਧਨ ਵਿੱਚ ਸਿਖਿਆਰਥਣਾਂ ਨੂੰ ਭਰੂਣ-ਹੱਤਿਆ ਜਿਹੀਆਂ ਸਮੱਸਿਆਵਾਂ ਪ੍ਰਤੀ ਸੁਚੇਤ ਕੀਤਾ। ਜ਼ੋਨਲ ਪ੍ਰਧਾਨ ਸ੍ਰ: ਗੁਰਮੀਤ ਸਿੰਘ ਨੇ ਕੇਂਦਰ ਵਿੱਚ ਹੋਰ ਕੋਰਸਾਂ ਨੂੰ ਆਰੰਭ ਕਰਨ ਬਾਰੇ ਸੁਝਾਅ ਦਿੱਤੇ। ਪ੍ਰੋ: ਬਲਵਿੰਦਰਪਾਲ ਸਿੰਘ, ਡਿਪਟੀ ਚੀਫ਼ ਸਕੱਤਰ ਤੇ ਸੰਪਾਦਕ ਸਾਡਾ ਵਿਰਸਾ ਸਾਡਾ ਗੌਰੳਨੇ ਸਿਲਾਈ ਕਢਾਈ ਦੇ ਵਿਵਹਾਰਕ ਮਹੱਤੳਦੇ ਨਾਲ-ਨਾਲ ਦੂਰ ਦਿ੍ਸ਼ਟੀ ਪੈਦਾ ਕਰਨ ਤੇ ਜ਼ੋਰ ਦਿੱਤਾ।

Newsletter


Job Placements

Social Empowerment & Economic Development Directorate

Helpline

Helpline

Career Guidance

Career Guidance

Monthly Magazine

Monthly Magazine