ਚੰਡੀਗੜ੍ਹ ਜ਼ੋਨ ਵਲੋਂ ੨੩ ਦਸਬੰਰ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਸਕੂਲੀ ਵਿਦਿਆਰਥੀਆਂ ਦਾ ਖਾਲਸਾਈ ਬਾਣਾਂ ਮੁਕਾਬਲਾ ਕਰਵਾਇਆ ਗਿਆ ।
ਗੁ: ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਸੇਕਟਰ ੩੪-ਡੀ, ਚੰਡੀਗੜ੍ਹ ਵਿਖੇ ਇਸ ਮੁਕਾਬਲੇ ਵਿੱਚ ਵਿਦਿਆਰਥੀਆਂ ਦੇ ਚਾਰ ਗਰੁੱਪ ਬਣਾਏ ਗਏ। ਪਹਿਲਾ ਗਰੁੱਪ ਐਲ.ਕੇ.ਜੀ. ਤੋਂ ਤੀਜੀ ਕਲਾਸ ਤੱਕ, ਦੂਜਾ ਅੱਠਵੀ ਤੋਂ ਦਸਵੀਂ, ਤੀਜਾ ਛੇਵੀਂ ਤੋਂ ਸੱਤਵੀ, ਚੌਥਾ ਅੱਠਵੀ ਤੋਂ ਦਸਵੀਂ ਸੀ। ਚੰਡੀਗੜ੍ਹ ਦੇ ਵੱਖ ਵੱਖ ਸਕੂਲਾਂ ਦੇ ੮੮ ਵਿਦਿਆਰਥੀਆਂ ਨੇ ਖਾਲਸਾਈ ਬਾਣੇ ਮੁਕਾਬਲੇ ਵਿੱਚ ਹਿੱਸਾ ਲਿਆ। ਸਨਮਾਨਤ ਕਰਨ ਲਈ ੧੦ ਜਨਵਰੀ ਨੂੰ ਗੁ: ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਸੈਕਟਰ ੩੪-ਡੀ, ਚੰਡੀਗੜ੍ਹ ਵਿਖੇ ਗੁਰਮਤਿ ਸਮਾਗਮ ਕੀਤਾ ਗਿਆ। ਵਿਦਿਆਰਥੀਆਂ ਵਲੋਂ ਕਵਿਤਾ ਅਤੇ ਲੈਕਚਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਸ੍ਰ: ਹਰੀ ਸਿੰਘ ਜਾਚ ਹੋਰਾਂ ਵੀ ਆਪਣੀਆਂ ਕਵਿਤਾਵਾਂ ਰਾਹੀਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸ਼ਰਧਾਂਜ਼ਲੀ ਭੇਂਟ ਕੀਤੀ। ਸ੍ਰ: ਪਿਰਥੀ ਸਿੰਘ ਸਟੇਟ ਸਕੱਤਰ ਹੋਰਾਂ ਵੀ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ।