ਹੋਲਾ ਮਹੱਲਾ "ਹਰਿਆਣਾ ਸਟੇਟ"

On: 16 April, 2007, By: Press Secretary, Location: Haryana

ਹਰਿਆਣਾ ਸਟੇਟ ਵਲੋਂ ੩ ਮਾਰਚ ਨੂੰ ਹੋਲੇ ਮਹੱਲੇ ਦੇ ਸਬੰਧੀ ਵਿੱਚ ਹੋਲੇ ਮਹੱਲਾ ਮਾਰਚ ਅਤੇ ਸਿੱਖ ਵਿਰਸਾ ਗੱਤਕਾ ਮੁਕਾਬਲੇ ਦਾ ਆਯੋਜਨ ਕੀਤਾ ਗਿਆ। ਇਹ ਮਹੱਲਾ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਮਾਡਲ ਟਾਊਨ ਤੋਂ ਸ਼ੁਰੂ ਹੋ ਕੇ ਪਿਆਰਾ ਚੌਕ ਹੁੰਦਾ ਹੋਇਆ ਸੇਵਾ ਪੰਥੀ ਡੇਰਾ ਸੰਤਪੁਰਾ ਵਿਖੇ ਸਮਾਪਤ ਹੋਇਆ। ਮਹੱਲੇ ਦੀ ਸਮਾਪਤੀ ਤੇ ਸੇਵਾ ਪੰਥੀ ਡੇਰਾ ਸੰਤਪੁਰਾ ਵਿਖੇ ਸਿੱਖ ਵਿਰਸਾ ਗੱਤਕਾ ਮੁਕਾਬਲਾ ਕਰਵਾਇਆ ਗਿਆ ਜਿਸ ਵਿੱਚ ਜਗਾਧਰੀ, ਯਮੁਨਾਨਰ, ਕਰਨਾਲ, ਪਾਣੀਪਤ ਅਤੇ ਪਾਉਂਟਾ ਸਾਹਿਬ ਤੋਂ ੯ ਟੀਮਾਂ ਨੇ ਸ਼ਮੂਲੀਅਤ ਕੀਤੀ। ਇਸ ਮੁਕਾਬਲੇ ਵਿੱਚ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਸਸਤ੍ਰ ਵਿਦਿਆਲਾ ਜਗਾਧਰੀ ਪਹਿਲੇ ਸਥਾਨ ਤੇ, ਬਾਬਾ ਅਜੀਤ ਸਿੰਘ ਗੱਤਕਾ ਅਖਾੜਾ ਪਾਉਂਟਾ ਸਾਹਿਬ ਦੂਜੇ ਸਥਾਨ ਤੇ ਅਤੇ ਬਾਬਾ ਜੁਝਾਰ ਸਿੰਘ ਗੱਤਕਾ ਅਖਾੜਾ, ਇਸਰਾਣਾ ਸਾਹਿਬ ਅਤੇ ਦਸਮੇਸ਼ ਸਾਹਿਬਾਨ ਦੀ ਸੇਵਾ ਸ੍ਰ: ਅਰਜਨ ਸਿੰਘ ਚੰਡੀਗੜ੍ਹ ਅਤੇ ਸ੍ਰ: ਜਰਨੈਲ ਸਿੰਘ ਅਤੇ ਸ੍ਰ: ਧਨਵੰਤ ਸਿੰਘ ਨੇ ਕੀਤੀ। ਸਟੇਜ ਦਾ ਸੰਚਾਲਨ ਸ੍ਰ: ਗੁਰਮੀਤ ਸਿੰਘ ਅਤੇ ਸ੍ਰ: ਅਜਿੰਦਰਪਾਲ ਸਿੰਘ ਸਟੇਟ ਸਕੱਤਰ ਨੇ ਕੀਤਾ।

Related Images:

Newsletter


Job Placements

Social Empowerment & Economic Development Directorate

Helpline

Helpline

Career Guidance

Career Guidance

Monthly Magazine

Monthly Magazine