ਹੋਲਾ ਮਹੱਲਾ "ਫਤਿਹਗੜ੍ਹ ਸਾਹਿਬ ਜ਼ੋਨ"

On: 16 April, 2007, By: Press Secretary, Location: Fatehgarh Sahib

ਸਾਹਿਬਜ਼ਾਦਾ ਅਜੀਤ ਸਿੰਘ ਨਗਰ-ਫਤਹਿਗੜ੍ਹ ਜ਼ੋਨ ਵਲੋਂ ਸਿੱਖ ਵਿਰਸੇ ਨੂੰ ਜਾਗਰੂਕ ਕਰਨ ਲਈ ਅਤੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਹੋਲੇ-ਮਹੱਲੇ ਮੋਕੇ ਗੁਰਦੁਆਰਾ ਅੰਬ ਸਾਹਿਬ, ਫੇਜ਼-੮ ਵਿਖੇ ਖੇਡ ਮੇਲਾ ਕਰਵਾਇਆ ਗਿਆ। ਸਟੱਡੀ ਸਰਕਲ ਦੇ ਪ੍ਰਧਾਨ ਪ੍ਰਿੰ: ਕੰਵਲਜੀਤ ਕੌਰ, ਜਨਰਲ ਸਕੱਤਰ, ਸ੍ਰ: ਨਰਿੰਦਰ ਸਿੰਘ ਝਾਮਪੁਰ, ਮੀਤ ਪ੍ਰਧਾਨ ਜਤਿੰਦਰਪਾਲ ਸਿੰਘ ਨੇ ਸਾਂਝੇ ਬਿਆਨ ਵਿੱਚ ਦੱਸਿਆ ਕਿ ਇਸ ਮੌਕੇ ਵੱਖ-ਵੱਖ ਗਰੁੱਪਾਂ ਵਿੱਚ ਖੇਡ ਮੁਕਾਬਲੇ ਕਰਵਾਏ ਗਏ। ਇਸ ਮੌਕੇ ਡਿਪਟੀ ਚੀਫ਼ ਆਰਗੇਨਾਈਜ਼ਰ ਸ੍ਰ: ਪਿਰਥੀ ਸਿੰਘ ਖਾਲਸਾ, ਸ੍ਰ: ਹਰਚਰਨਜੀਤ ਸਿੰਘ, ਸ੍ਰ: ਹਰਮਿੰਦਰ ਸਿੰਘ, ਸ੍ਰ: ਬਲਵਿੰਦਰ ਸਿੰਘ, ਸ੍ਰ: ਜੋਗਿੰਦਰ ਸਿੰਘ, ਸ੍ਰ: ਲਾਭ ਸਿੰਘ, ਡਾ: ਸਰਬਦੀਪ ਸਿੰਘ, ਡਾ: ਸਰਬਜੀਤ ਸਿੰਘ, ਸ੍ਰ: ਹਰਭਜਨ ਸਿੰਘ ਹਾਜ਼ਰ ਸਨ। ਖੇਡਾਂ ਦੇ ਨਤੀਜੇ ਇਸ ਪ੍ਰਕਾਰ ਰਹੇ-ਰੱਸਾ ਕੱਸ਼ੀ ਮੁਕਾਬਲੇ ਵਿੱਚ ਪੰਜਾਬ ਪੁਲਿਸ ਨੇ ਪਹਿਲਾ ਅਤੇ ਗੁਰਦੁਆਰਾ ਅੰਬ ਸਾਹਿਬ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ। ੧੦੦ ਮੀਟਰ ਦੌਰ (ਅੰਡਰ ੮ ਸਾਲ ) ਮੁਕਾਬਲੇ ਵਿੱਚ ਸਤਬੀਰ ਕੌਰ ਨੇ ਪਹਿਲਾ, ਤਨਵੀਰ ਸਿੰਘ ਨੇ ਦੂਜਾ, ੧੦ ਤੋਂ ੧੫ ਸਾਲ ਤੱਕ ਦੇ ਮੁਕਾਬਲੇ ਵਿੱਚ ਗੁਰਪ੍ਰੀਤ ਸਿੰਘ ਨੇ ਪਿਹਲਾ ਤੇ ਹਰਪ੍ਰੀਤ ਸਿੰਘ ਨੇ ਦੂਜਾ ਸਥਾਨ ਹਾਸਲ ਕੀਤਾ। ੨੦੦ ਮੀਟਰ ਦੌੜ ਦੇ ੭ ਤੋਂ ੧੩ ਸਾਲ ਦੇ ਮੁਕਾਬਲੇ ਿਵੱਚ ਸੁਖਦੇੳਸਿੰਘ ਨੇ। ਦੂਜਾ ਸਥਾਨ ੨੦੦ ਮੀਟਰ ਦੌਰ ੧੪ ਤੋਂ ੧੮ ਸਾਲ ਦੇ ਮੁਕਾਬਲੇ ਵਿੱਚ ਗੁਰਪ੍ਰੀਤ ਸਿੰਘ ਨੇ ਪਿਹਲਾ। ਭੁੱਖਾ ਸ਼ੇਰ ਮੁਕਾਬੇ ਵਿੱਚ ਹਰਪ੍ਰੀਤ ਸਿੰਘ ਨੇ ਪਿਹਲਾ, ਸਾਿਹਬਨੂਰ ਨੇ ਦੂਜਾ ਅਤੇ ਦਸਬੀਰ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ।

Newsletter


Job Placements

Social Empowerment & Economic Development Directorate

Helpline

Helpline

Career Guidance

Career Guidance

Monthly Magazine

Monthly Magazine