ਰੂਪ ਨਗਰ ਵਿਖੇ ਗੁਰਮਤਿ ਸਮਾਗਮ

On: 13 April, 2007, By: Press Secretary, Location: Ropar

ਸਰਕਾਰੀ ਕਾਲਜ, ਰੂਪਨਗਰ ਦੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਯੂਨਿਟ ਵਲੋਂ ਹਰ ਸਾਲ ਦੀ ਤਰ੍ਹਾਂ ੫ ਮਾਰਚ ਨੂੰ ਕਾਲਜ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ।

ਇਸ ਸਮਾਗਮ ਦੌਰਾਨ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਕਾਲਜ ਦੇ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਵਲੋਂ ਯੂਨਿਟ ਪ੍ਰੋਫੈਸਰ, ਇੰਚਾਰਜ ਅਤੇ ਮੁੱਖੀ ਸੰਗੀਤ ਵਿਭਾਗ ਡਾ: ਹਰਜੱਸ ਕੌਰ ਦੀ ਯੋਗ ਅਗਵਾਈ ਵਿੱਚ ਕੀਰਤਨ ਕੀਤਾ ਗਿਆ। ਪ੍ਰੋ: ਹਰਭਜਨ ਸਿੰਘ ਵਾਈਸ ਪ੍ਰਿੰ:, ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਿਤ ਮਿਸ਼ਨਰੀ ਕਾਲਜ ਚੌਂਤਾ ਕਲਾਂ ਵਲੋਂ ਵਿਆਖਿਆ ਸਮੇਤ ਮਨੋਹਰ ਕੀਰਤਨ ਕਰਕੇ ਵਿਦਿਆਰਥੀਆਂ ਨੂੰ ਰੂਹਾਨੀ ਰੰਗ ਵਿੱਚ ਰੰਗ ਦਿੱਤਾ। ਸਟੱਡੀ ਸਰਕਲ ਦੇ ਡਿਪਟੀ ਚੀਫ਼ ਆਰਗੇਨਾਈਜ਼ਰ ਸ੍ਰ: ਇੰਦਰਪਾਲ ਸਿੰਘ ਹੋਰਾਂ ਸਟੱਡੀ ਸਰਕਲ ਦੇ ਪਿਛੋਕੜ, ਗਤੀਵਿਧੀਆਂ ਤੇ ਭਵਿੱਖ ਦੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੱਤੀ ਤੇ ਕਿਹਾ ਕਿ ਵਿਦਿਆ ਪਰਉਪਕਾਰੀ ਸਰੂਪ ਹੀ ਵਿਦਿਆਰਥੀਆਂ ਨੂੰ ਆਪਣੇ ਜੀਵਨ ਵਿੱਚ ਦੇਸ਼ ਕੌਮ ਤੇ ਸਮਾਜ ਦੀ ਬਿਹਤਰ ਸੇਵਾ ਲਈ ਪੇ੍ਰਨਾ ਦੇ ਸਕਦਾ ਹੈ। ਇਸ ਸਮਾਗਮ ਦੀ ਵਿਸ਼ੇਸ਼ਤਾ ਇਹ ਸੀ ਕਿ ਪਾਠ, ਕੀਰਤਨ, ਅਰਦਾਸ, ਹੁਕਮਨਾਮਾ ਅਤੇ ਲੰਗਰ ਦਾ ਪ੍ਰਬੰਧ ਸਾਰਾ ਕਾਰਜ ਹੀ ਵਿਦਿਆਰਥੀਆਂ ਵਲੋਂ ਕੀਤਾ ਗਿਆ, ਜਿਸ ਦੀ ਹਾਜ਼ਰ ਪਤਵੰਤਿਆਂ।, ਕਾਲਜ ਪ੍ਰਿੰਸੀਪਲ ਤੇ ਸਟਾਫ਼ ਨੇ ਭਰਪੂਰ ਸ਼ਲਾਘਾ ਕੀਤੀ।

Related Images:

Newsletter


Job Placements

Social Empowerment & Economic Development Directorate

Helpline

Helpline

Career Guidance

Career Guidance

Monthly Magazine

Monthly Magazine