ਹਰਿਆਣਾ ਸਟੇਟ ਸਰਗਰਮੀਆਂ (March 07)

On: 13 April, 2007, By: Press Secretary, Location: Haryana

ਜਥੇਬੰਦਕ ਕਾਰਜਸ਼ਾਲਾ : ਹਰਿਆਣਾਂ ਸਟੇਟ ਵਲੋਂ ੯ ਦਸੰਬਰ ਨੂੰ ਹਰਿਆਣਾ ਦੇ ਵੀਰਾਂ/ਭੈਣਾਂ ਦੀ ਗੁ: ਸਿੰਘ ਸਭਾ ਹਰਗੁਲਾਲ ਰੋਡ, ਅੰਬਾਲਾ ਕੈਂਟ ਵਿਖੇ ਜਥੇਬੰਦਕ ਕਾਰਜਸ਼ਾਲਾ ਲਗਾਈ ਗਈ ਜਿਸ ਵਿੱਚ ਯਮੁਨਾਨਗਰ, ਸ਼ਾਹਬਾਦ, ਅੰਬਾਲਾ ਤੋਂ ੩੫ ਵੀਰਾਂ/ਭੈਣਾਂ ਨੇ ਸ਼ਮੂਲੀਅਤ ਕੀਤੀ। ਇਸ ਕਾਰਜਸ਼ਾਲਾ ਵਿੱਚ ਸ੍ਰ: ਮਨਜੀਤ ਸਿੰਘ ਇੰਚਾਰਜ ਹਰਿਆਣਾ ਸਟੇਟ ਤੇ ਸ੍ਰ: ਪਰਮਜੀਤ ਸਿੰਘ ਉਚੇਚੇ ਤੌਰ ਤੇ ਪਹੁੰਚੇ। ਸ਼ੁੱਧ ਸੁੰਦਰ ਗੁਰਬਾਣੀ ਲਿਖਣ ਮੁਕਾਬਲਾ : ਹਰਿਆਣਾ ਸਟੇਟ ਵਲੋਂ ਗੁ: ਸ੍ਰੀ ਗੁਰੂ ਸਿੰਘ ਸਭਾ, ਮਾਡਲ ਟਾਊਨ ਯਮੁਨਾਨਗਰ ਦੇ ਸਹਿਯੋਗ ਨਾਲ ੭ ਜਨਵਰੀ ਨੂੰ ਸ਼ੁੱਧ ਅਤੇ ਸੁੰਦਰ ਗੁਰਬਾਣੀ ਲਿਖਣ ਮੁਕਾਬਲਾ ਕਰਵਾਇਆ। ਇਸ ਮੁਕਾਬਲੇ ਵਿੱਚ ੨੦੦ ਤੋਂ ਵੱਧ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ, ਜਿਨ੍ਹਾਂ ਨੂੰ ਤਿੰਨ ਗਰੁੱਪਾਂ ਵਿੱਚ ਵੰਡਿਆ ਗਿਆ। ੧੦ ਸਾਲ ਦੀ ਉਮਰ ਤੱਕ ਦੇ ਬੱਚਿਆਂ ਲਈ ਚੌਪਈ ਸਾਹਿਬ, ੧੧ ਤੋਂ ੧੫ ਸਾਲ ਦੇ ਵਿਦਿਆਰਥੀਆਂ ਲਈ ਜਪੁਜੀ ਸਾਹਿਬ ਅਤੇ ੧੬ ਤੋਂ ੨੦ ਸਾਲ ਦੇ ਵਿਦਿਆਰਥੀਆਂ ਲਈ ਅਨੰਦ ਸਾਹਿਬ ਸ਼ੁੱਧ ਅਤੇ ਸੁੰਦਰ ਲਿਖਣ ਲਈ ਦਿੱਤਾ ਗਿਆ। ਕੁਇਜ਼ ਮੁਕਾਬਲਾ : ਹਰਿਆਣਾ ਸਟੇਟ ਵਲੋਂ ਗੁ: ਸ੍ਰੀ ਗੁਰੂ ਸਿੰਘ ਸਭਾ ਦੇ ਸਹਿਯੋਗ ਨਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ੭ ਜਨਵਰੀ ਨੂੰ ਗੁ: ਸਿੰਘ ਸਭਾ, ਮਾਡਲ ਟਾਊਨ, ਯਮੁਨਾਨਗਰ ਵਿਖੇ  ਕੁਇਜ਼ ਮੁਕਾਬਲਾ ਕਰਵਾਇਆ ਗਿਆ। ਜਿਸ ਵਿੱਚ ੨੨ ਤੋਂ ਵੱਧ ਟੀਮਾਂ ਨੇ ਹਿੱਸਾ ਲਿਆ। ਪਹਿਲੇ, ਦੂਜੇ ਤੇ ਤੀਜੇ ਸਥਾਨ ਤੇ ਆਉਣ ਵਾਲਿਆਂ ਨੂੰ ਵਿਸ਼ੇਸ਼ ਇਨਾਮ ਅਤੇ ਕੁਝ ਉਤਸ਼ਾਹ ਵਧਾਊ ਇਨਾਮ ਵੀ ਦਿੱਤੇ ਗਏ।

Newsletter


Job Placements

Social Empowerment & Economic Development Directorate

Helpline

Helpline

Career Guidance

Career Guidance

Monthly Magazine

Monthly Magazine