ਅੰਤਰ ਕਾਲਜ ਯੁਵਕ ਮੇਲਾ 2007

On: 20 March, 2007, By: Press Sectretary, Location: Muktsar

ਨੌਜਵਾਨ ਵਰਗ ਵਿੱਚ ਨੈਤਿਕ ਕਦਰਾਂ ਕੀਮਤਾਂ ਦੇ ਪ੍ਰਚਾਰ ਅਤੇ ਪ੍ਰਸਾਰ ਅਤੇ ਗੁਰਮਤਿ ਸਭਿਆਚਾਰ ਨੂੰ ਪ੍ਰਫੁੱਲਤ ਕਰਨ ਦੇ ਉਦੇਸ਼ ਨੂੰ ਸਮਰਪਤਿ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਫਰੀਦਕੋਟ-ਮੁਕਤਸਰ-ਬਠਿੰਡਾ ਜ਼ੋਨ ਵਲੋਂ ਜ਼ੋਨਲ ਪੱਧਰ ਦਾ ਅੰਤਰ ਕਾਲਜ ਯੁਵਕ ਮੇਲਾ ੨੦੦੭ ਮਿਤੀ ੩੧ ਜਨਵਰੀ ਨੂੰ ਭਾਈ ਮਹਾਂ ਸਿੰਘ ਆਡੀਟੋਰੀਅਮ, ਮੁਕਤਸਰ ਵਿਖੇ ਕਰਵਾਇਆ ਗਿਆ। ਜਿਸ ਵਿੱਚ ੨੮ ਕਾਲਜਾਂ ਦੇ ੨੯੫ ਪ੍ਰਤੀਯੋਗੀਆਂ ਨੇ ਭਾਗ ਲਿਆ।

ਯੁਕ ਮੇਲੇ ਦੀ ਸ਼ੁਰੂਆਤ ਸ਼ਬਦ ਗਾਇਣ ਨਾਲ ਹੋਈ। ਇਸ ਯੁਵਕ ਮੇਲੇ ਵਿੱਚ ਕਵਿਤਾ, ਦਸਤਾਰ ਸਜਾਉਣਾ, ਡਿਬੇਟ ਅਤੇ ਕੁਇਜ਼ ਮੁਕਾਬਲੇ ਕਰਵਾਏ ਗਏ। ਅਜੋਕਾ ਵਿਦਿਅਕ ਪ੍ਰਬੰਧ ਨੈਤਿਕ ਅਤੇ ਬਹੁਪੱਖੀ ਸ਼ਖ਼ਸੀਅਤ ੳਸਾਰੀ ਲਈ ਕਾਰਗਰ ਹੈ ਵਿਸ਼ੇ ਤੇ ਕਰਵਾਏ ਗਏ ਅਤੇ ਆਮ ਜਾਣਕਾਰੀ ਤੇ ਚਲੰਤ ਮਾਮਿਲਆਂ ਨਾਲ ਸਬੰਧਤ ਵਿਸ਼ੇ ਤੇ ਕਰਵਾਇਆ ਗਿਆ ਕੁਇਜ਼ ਬਹੁਤ ਹੀ ਜਾਣਕਾਰੀ ਭਰਪੂਰ ਅਤੇ ਪ੍ਰਭਾਸ਼ਾਲੀ ਰਿਹਾ। ਦਸਤਾਰ ਸਜਾਉਣ ਤੋਂ ਉਪਰੰਤ ਸੁੰਦਰ ਦਸਤਾਰਾਂ ਸਜਾਈ ਨੌਜਵਾਨ ਜਦੋਂ ਸਟੇਜ ਪੇਸ਼ਕਾਰੀ ਲਈ ਮੰਚ ਉਪਰ ਆਏ ਤਾਂ ਆਪਣੇ ਅਮੀਰ ਵਿਰਸੇ ਨੂੰ ਯਾਦ ਕਰਦਿਆਂ ਪੱਕ ਬੰਨ੍ਹਣੀ ਨਾ ਜਾਇਉ ਭੁੱਲ ਉਇ ਪੰਜਾਬੀਓ ਗੀਤ ਦੀਆਂ ਧੁਨਾਂ ਤੇ ਸਾਰਾ ਹਾਲ ਤਾੜੀਆਂ ਨਾਲ ਗੂੰਜ ਉਠਿਆ। ਨੈਤਿਕ ਸਿਖਿਆ ਇਮਤਿਹਾਨ (ਕਾਲਜ) ਵਿੱਚ ਮੈਰਿਟ ਸੂਚੀ ਵਿੱਚ ਆਏ ੭੦ ਵਿਦਿਆਰਥੀਆਂ ਨੂੰ ਅਤੇ ਸਹਿਜ ਪਾਠ ਮੁਕਾਬਲੇ ਵਿੱਚ ਮੋਹਰੀ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਵੀ ਇਸ ਮੌਕੇ ਸਨਮਾਨਤ ਕੀਤਾ ਗਿਆ। ਜੱਜਮੈਂਟ ਕਰਨ ਲਈ ਡਾ: ਬਲਵਿੰਦਰ ਕੌਰ, ਪ੍ਰੋਫੈਸਰ, ਪੰਜਾਬੀ ਯੂਨੀਵਰਸਿਟੀ ਰਿਜ਼ਨਲ ਸੈਂਟਰ, ਬਠਿੰਡਾ, ਡਾ: ਨਛੱਤਰ ਸਿੰਘ ਖੀਵਾ, ਸ੍ਰ: ਮਹਿੰਦਰ ਸਿੰਘ, ਸ੍ਰ: ਸਿਮਰਜੀਤ ਸਿੰਘ ਅਤੇ ਸ੍ਰ. ਪ੍ਰੀਤਮ ਸਿੰਘ ਪਹੁੰਚੇ ਹੋਏ ਸਨ।

ਸਟੇਜ ਦੀ ਸੇਵਾ ਸ੍ਰ: ਸ਼ਿਵਰਾਜ ਸਿੰਘ, ਐਡੀ: ਜ਼ੋਨਲ ਸਕੱਤਰ, ਸ੍ਰ: ਪਰਮਿੰਦਰ ਸਿੰਘ, ਖੇਤਰ ਸਕੱਤਰ, ਮੁਕਤਸਰ ਨੇ ਨਿਭਾਹੀ।

Related Images:

Newsletter


Job Placements

Social Empowerment & Economic Development Directorate

Helpline

Helpline

Career Guidance

Career Guidance

Monthly Magazine

Monthly Magazine