ਹੋਲਾ ਮਹੱਲਾ ਸਮਾਗਮ ੨੦੦੭ (ਦਿੱਲੀ)

On: 7 March, 2007, By: Press Sectretary, Location: Delhi

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਦਿੱਲੀ ਸਟੇਟ ਵਲੋਂ ੦੪-੦੩-੨੦੦੭ ਨੂੰ ਹੋਲਾ ਮਹੱਲਾ ਛਿੰਜ ਦਿਵਸ ਦੇ ਰੂਪ ਵਿੱਚ ਮਨਾਇਆ ਗਿਆ।ਸਰਕਲ ਵਲੋਂ ਇਹ ਸਮਾਗਮ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਰਖਿਆ ਗਿਆ, ਇਹ ਸਮਾਗਮ ਸਵੇਰੇ ੯ ਵਜੇ ਤੋਂ ਸ਼ਾਮ ੪ ਵਜੇ ਤੱਕ ਚਲਿਆ ਤੇ ਇਸ ਵਿੱਚ ਭਾਗ ਲੈਣ ਵਾਲੇ ਬੱਚਿਆਂ ਤੇ ਵੱਡਿਆਂ ਦੀ ਸੰਖਿਆ ੫੦੦ ਦੇ ਕਰੀਬ ਸੀ, ਸਮਾਗਮ ਦੀ ਅਰੰਭਤਾ ਕੀਰਤ ਨਾਲ ਹੋਈ, ਇਸ ਤੋਂ ਉਪਰੰਤ ਗੁਰਮਤਿ ਵੀਚਾਰ, ਖੇਡਾਂ-ਜਿਸ ਵਿੱਚ ਦੌੜਾ, ਰੁਮਾਲ ਚੁਕਣਾ, ਰੱਸਾ ਕਸ਼ੀ ਆਦਿ ਕਰਵਾਈਆਂ ਗਈਆਂ, ਉਪਰੰਤ ਗਤਕੇ ਦਾ ਪ੍ਰਦਰਸ਼ਨ ਕੀਤਾ ਗਿਆ, ਗੁਰਮਤਿ ਕਵਿਜ਼ ਹੋਈ ਤੇ ਜੇਤੂਆਂ ਨੂੰ ਇਨਾਮਾਂ ਦੀ ਵੰਡ ਕੀਤੀ ਗਈ।

ਇਹ ਸਮਾਗਮ ਵੀਰ ਹਰਪਾਲ ਸਿੰਘ, ਵੀਰ ਗੁਰਬਚਨ ਸਿੰਘ, ਵੀਰ ਜਤਿੰਦਰ ਸਿੰਘ, ਵੀਰ ਕਮਲਜੀਤ ਸਿੰਘ, ਵੀਰ ਹਰਜੀਤ ਸਿੰਘ, ਵੀਰ ਕੁਲਵਿੰਦਰ ਸਿੰਘ, ਵੀਰ ਦਵਿੰਦਰ ਸਿੰਘ, ਵੀਰ ਹਰਪ੍ਰੀਤ ਸਿੰਘ, ਵੀਰ ਸਰਬਜੀਤ ਸਿੰਘ, ਵੀਰ ਪ੍ਰਮੋਦ ਜੀ ਅਤੇ ਹੋਰ ਸਾਰੇ ਵੀਰਾਂ ਦੇ ਸਿਹਯੋਗ ਨਾਲ ਸੰਪੂਰਨ ਹੋਇਆ।

Related Images:

Newsletter


Job Placements

Social Empowerment & Economic Development Directorate

Helpline

Helpline

Career Guidance

Career Guidance

Monthly Magazine

Monthly Magazine