ਈਸਟਰਨ ਰੀਜਨ ਵਲੋਂ ੨੩-੨੫ ਦਸੰਬਰ ਨੂੰ ਗੁਰਦੁਆਰਾ ਬੰਡਲ (ਬੰਗਾਲ) ਵਿਖੇ ਤਿੰਨ ਰੋਜ਼ਾ ਗੁਰਮਤਿ ਟ੍ਰੇਨਿੰਗ ਕੈਂਪ ਲਗਾਇਆ ਗਿਆ। ਇਸ ਖੇਤਰ ਦਾ ਪਹਿਲਾ ਕੈਂਪ ਸੀ। ਕੈਂਪ ਲਈ ਬੱਚਿਆਂ ਵਿੱਚ ਕਾਫੀ ੳਤਸ਼ਾਹ ਦੇਖਿਆ ਗਿਆ। ਸਵੇਰੇ ੬ ਵਜੇ ਨਿਤਨੇਮ ਦਾ ਪਾਠ ਕਰਨ ੳਪਰੰਤ ਬੱਚਿਆਂ ਦੇ ਕੀਰਤਨ ਅਤੇ ਕਵਿਤਾ ਮੁਕਾਬਲੇ ਕਰਵਾਏ ਗਏ। ੧੨੫ ਵਿਦਿਆਰਥੀਆਂ ਨੂੰ ਗੁਰਮਤਿ ਸਿਖਿਆ ਦੇਣ ਵਾਸਤੇ ੳਚੇਚੇ ਤੌਰ ਹੋਏ।੨੫ ਦਸੰਬਰ ਨੂੰ ਬੰਗਾਲ ਸਟੇਟ ਦੇ ਸਕੱਤਰ ਸ੍ਰ: ਗੁਰਵਿੰਦਰ ਸਿੰਘ ਨੇ ਬੱਚਿਆਂ ਦੇ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ। ਜਿਸ ਨੂੰ ਸੰਗਤ ਨੇ ਬਹੁਤ ਸਰਾਹਿਆ। ਸ਼ਾਮ ਨੂੰ ਸਮਾਪਤੀ ਦੀਵਾਨ ਵਿੱਚ ਲਵ ਮੈਰਿਜ਼ ਵਿਸ਼ੇ ੳਤੇ ਸ੍ਰ: ਦਿਲਬਾਗ ਸਿੰਘ ਨੇ ਇਕ ਵਿਚਾਰ ਗੋਸ਼ਟੀ ਆਯੋਜਨ ਕੀਤੀ ਜਿਸ ਨੂੰ ਸਾਰੀ ਸੰਗਤ ਨੇ ਬਹੁਤ ਪਸੰਦ ਕੀਤਾ।