ਸ੍ਰ: ਗੁਰਮੀਤ ਸਿੰਘ ਨੂੰ 'ਸ਼ਾਨ-ਏ-ਪੰਜਾਬ' ਐਵਾਰਡ

On: 22 February, 2007, By: Press Sectretary, Location: Ludhiana

ਅੰਤਰਰਾਸ਼ਟਰੀ ਪੱਧਰ ਤੇ ਗੁਰਮਤਿ ਸਾਹਿਤ ਮੁਫਤ ਵੰਡਣ ਵਾਲੀ ਸੰਸਥਾ ਅਲੱਗ ਸ਼ਬਦ ਯੱਗ ਇੰਟਰਨੈਸ਼ਨਲ ਚੈਰੀਟੇਬਲ ਟਰੱਸਟ ਵਲੋਂ ੩੧ ਦਸੰਬਰ ਨੂੰ ਆਪਣਾ ਸਾਲਾਨਾ ਸਮਾਗਮ ਲੁਧਿਆਣਾ ਵਿਖੇ ਆਯੋਜਿਤ ਕੀਤਾ ਗਿਆ। ਇਸ ਮੌਕੇ ੫ ਪ੍ਰਮੁੱਖ ਸ਼ਖਸ਼ੀਅਤਾਂ ਨੂੰ ਸਾਲ ੨੦੦੬-੦੭ ਲਈ ਸ਼ਾਨ-ਏ-ਪੰਜਾਬ ਇੰਟਰਨੈਸ਼ਨਲ ਪੁਰਸਕਾਰ ਪ੍ਰਦਾਨ ਕੀਤੇ ਗਏ, ਜਿਨ੍ਹਾਂ ਵਿੱਚ ਇਕ ਪੁਰਸਕਾਰ ਸ੍ਰ: ਗੁਰਮੀਤ ਸਿੰਘ ਫਾਊਂਡਰ ਮੈਂਬਰ ਅਤੇ ਸਾਬਕਾ ਚੀਫ ਸਕੱਤਰ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੂੰ ਪ੍ਰਦਾਨ ਕੀਤਾ ਗਿਆ।
ਇਸ ਮੌਕੇ ਟਰੱਸਟ ਦੇ ਚੇਅਰਮੈਨ ਡਾ: ਸਰੂਪ ਸਿੰਘ ਅਲੱਗ ਹੋਰਾਂ ਪੁਰਸਕਾਰ ਪ੍ਰਾਪਤ ਕਰਨ ਵਾਲੀਆਂ ਸ਼ਖ਼ਸੀਅਤਾਂ ਨੂੰ ਮੁਬਾਰਕਾਂ ਦਿੰਦਿਆਂ ਦੱਸਿਆ ਕਿ ਸ੍ਰ: ਗੁਰਮੀਤ ਸਿੰਘ ਜੀ ਦੀਆਂ ਕੌਮ ਅਤੇ ਮਾਨਵਤਾ ਪ੍ਰਤੀ ਨਾਵਰ ਅਤੇ ਉਘੜਵੀਆਂ ਸੇਵਾਵਾਂ ਦੇ ਸਤਿਕਾਰਯੋਗ ਵਜੋਂ ਉਨ੍ਹਾਂ ਨੂੰ ਪ੍ਰੋ: ਪੂਰਨ ਸਿੰਘ ਧਾਮੀ ਯਾਦਗਾਰੀ ਪੁਰਸਕਾਰ ਵੰਡ ਸਮਾਰੋਹ ਵਿੱਚ ਇਹ ਪੁਰਸਕਾਰ ਪ੍ਰਦਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਮਾਧਿਅਮ ਦੁਆਰਾ ਸ੍ਰ: ਗੁਰਮੀਤ ਸਿੰਘ ਜੀ ਨੇ ਕੈਂਪਾਂ, ਸੈਮੀਨਾਰਾਂ, ਯੂਥ ਮਾਰਚਾਂ, ਕਾਨਫਰੰਸਾਂ ਅਤੇ ਹੋਰ ਅਨੇਕ ਪ੍ਰਕਾਰ ਦੀਆਂ ਧਾਰਿਮਕ ਗਤੀਵਿਧੀਆਂ ਦੁਆਰਾ ਇਕ ਆਤਮਿਕ ਕ੍ਰਾਂਤੀ ਲਿਆ ਦਿੱਤੀ ਅਤੇ ਗੁਰਬਾਣੀ ਨੂੰ ਮਾਨਣ, ਉਸ ਅਨੁਸਾਰ ਜੀਵਨ ਜੀਊਣ, ਨੌਜਵਾਨਾਂ ਦੀਆਂ ਮਾਨਸਿਕ, ਬੌਧਿਕ ਤੇ ਨੈਤਿਕ ਸਮੱਸਿਆਵਾਂ ਪ੍ਰਤੀ ਚਿੰਤਨ ਦਾ ਠੋਸ ਆਧਾਰ ਪੈਦਾ ਕਰ ਦਿੱਤਾ। ਸਮਾਜਿਕ ਬੁਰਾਈਆਂ ਵਿਰੁੱਧ ਸਰਗਰਮ ਲਹਿਰ ਦਾ ਪ੍ਰਾਰੰਭ ਕੀਤਾ। ਇਸ ਮੌਕੇ ਇਕ ਪ੍ਰਭਾਵਸ਼ਾਲੀ ਸੋਵੀਨਰ ਵੀ ਰਲੀਜ਼ ਕੀਤਾ ਗਿਆ।

Related Images:

Newsletter


Job Placements

Social Empowerment & Economic Development Directorate

Helpline

Helpline

Career Guidance

Career Guidance

Monthly Magazine

Monthly Magazine