ਫਰੀਦਕੋਟ-ਮੁਕਤਸਰ-ਬਠਿੰਡਾ ਜ਼ੋਨ ਵਲੋਂ ਜੈਤੋਂ ਵਿਖੇ ਮਿਤੀ ੧੬ ਜਨਵਰੀ ਨੂੰ ਅੰਤਰ ਸਕੂਲ ਯੁਵਕ ਮੇਲਾ ਕਰਵਾਇਆ ਗਿਆ ਜਿਸ ਵਿੱਚ ਖੇਤਰ ਦੇ ੧੨ ਸਕੂਲਾਂ ਨੇ ਭਾਗ ਲਿਆ। ਯੁਵਕ ਮੇਲੇ ਵਿੱਚ ਕਵਿਤਆ, ਕੁਇਜ਼, ਦਸਤਾਰ ਸਜਾੳਣੁ ਮੁਕਾਬਲੇ ਕਰਵਾਏ ਗਏ। ਇਸ ਦੌਰਾਨ ਨੈਤਿਕ ਸਿਖਿਆ ਇਮਤਿਹਾਨ ਵਿਚੋਂ ਜੈਤੋ ਖੇਤਰ ਵਿਚੋਂ ਵੱਖ-ਵੱਖ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਵੀ ਸਨਮਾਨਤ ਕੀਤਾ ਗਿਆ। ਇਸ ਮੌਕੇ ਸ੍ਰ: ਗੁਰਬਚਨ ਸਿੰਘ, ਮੀਤ ਪ੍ਰਧਾਨ, ਫਰੀਦਕੋਟ-ਮੁਕਤਸਰ-ਬਠਿੰਡਾ ਜ਼ੋਨ, ਸ੍ਰ: ਰਣਜੀਤ ਸਿੰਘ, ਖੇਤਰ ਸਕੱਤਰ, ਸ੍ਰ: ਜਰਨੈਲ ਸਿੰਘ, ਖੇਤਰ ਪ੍ਰਧਾਨ ਹਾਜ਼ਰ ਸਨ।
ਇਸ ਤੋਂ ਪਹਿਲਾ ਜ਼ੋਨ ਵਲੋਂ ਮਹੀਨਾ ਨਵੰਬਰ ਦੌਰਾਨ ੬ ਥਾਵਾਂ ਤੇ ਯੁਵਕ ਮੇਲੇ ਕਰਵਾਏ ਗਏ। ਦਸੰਬਰ ੨੦੦੬ ਦੌਰਾਨ ਵੱਖ-ਵੱਖ ਥਾਵਾਂ ਤੇ ਸਲਾਈਡ ਸ਼ੋਅ, ਨਾਟਕ ਪੇਸ਼ਕਾਰੀ, ਇਕ ਦਿਨਾਂ ਗੁਰਮਤਿ ਕੈਂਪ, ਜਥੇਬੰਦਕ ਕਾਰਜਸ਼ਾਲਾਵਾਂ ਤੇ ਹੋਰ ਗਤੀਵਿਧੀਆਂ ਦਾ ਸਿਲਸਿਲਾ ਜਾਰੀ ਰਿਹਾ।