ਬਾਬਾ ਈਸ਼ਰ ਸਿੰਘ ਪਬਲਿਕ ਸਕੂਲ ਨਾਨਕਸਰ ਸੀ:ਸੈ:ਪਬਲਿਕ ਸਕੂਲ ਵਿਖੇ ੪ ਨਵਬਰ ਨੂੰ ਪਿ੍ਸੀਪਲ ਅਨੀਤਾ ਕੁੰਦਰਾ ਅਤੇ ਵਾਈਸ ਪਿ੍ਸੀਪਲ ਸਰਬਜੀਤ ਕੌਰ ਦੀ ਅਗਵਾਈ ਹੇਠ ਸੋਹਣੀ ਦਸਤਾਰ ਸਜਾਉਣ ਦੀ ਭਾੳਨਾ ਨੂੰ ਪ੍ਰਫੁੱਲਤ ਕਰਨ ਲਈ ਦਸਤਾਰ ਸਜਾਉਣ ਮੁਕਾਬਲੇ ਦਾ ਆਯੋਜਨ ਕੀਤਾ ਗਿਆ। ਸਕੂਲ ਯੂਨਿਟ ਇੰਚਾਰਜ ਮੈਡਮ ਸੁਖਦੀਪ ਕੌਰ ਨੇ ਦੱਸਿਆ ਕਿ ਇਸ ਮੁਕਾਬਲੇ ਵਿੱਚ ਸਕੂਲ ਦੇ ੫੦ ਵਿਦਿਆਰਥੀਆਂ ਨੇ ਭਾਗ ਲਿਆ। ਸਟੱਡੀ ਸਰਕਲ ਦੇ ਦਸਤਾਰ ਇੰਸਟੀਚਿਊਟ ਆਫ਼ ਲੁਧਿਆਣਾ ਵਲੋਂ ਸ੍ਰ: ਗੁਰਮੀਤ ਸਿੰਘ ਅਤੇ ਸਾਹਿਲਪ੍ਰੀਤ ਸਿੰਘ ਨੇ ਜੱਜਾਂ ਦੀ ਸੇਵਾ ਨਿਭਾਈ ਅਤੇ ਨੌਜਵਾਨ ਵਿਦਿਆਰਥੀਆਂ ਨੂੰ ਦਸਤਾਰ ਦੀ ਮਹਾਨਤਾ ਬਾਰੇ ਪ੍ਰੇਰਿਆ। ਇਸ ਮੁਕਾਬਲੇ ਵਿੱਚ ਗਰੁੱਪ ਏ ਅੱਠਵੀਂ ਤੋਂ ਦਸਵੀਂ ਤੱਕ ਦੇ ਵਿਦਿਆਰਥੀਆਂ ਵਿੱਚੋਂ ਸ੍ਰ: ਜਸਪ੍ਰੀਤ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ ਜਦ ਕਿ ਗਰੁੱਪ ਬੀ ਦੇ ਗਿਆਰਵੀਂ ਤੇ ਬਾਰ੍ਹਵੀਂ ਜਮਾਤ ਦੇ ਬੱਚਿਆਂ ਵਿਚੋਂ ਸ੍ਰ: ਜਸਦੀਪ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸ ਸਮੇਂ ਸਪੋਰਟਸ ਵਿੰਗ ਦੇ ਇੰਚਾਰਜ ਸ੍ਰ: ਅਮਰੀਕ ਸਿੰਘ ਤੇ ਸੁਖਦੀਪ ਕੌਰ ਨੇ ਵਿਦਿਆਰਥੀਆਂ ਨੂੰ ਦਸਤਾਰ ਦੀ ਮਹਾਨਤਾ ਤੇ ਸਰਦਾਰੀ ਬਾਰੇ ਸੰਬੋਧਨ ਕੀਤਾ। ਸਕੂਲ ਪਿ੍ਸੀਪਲ ਸਾਹਿਬਾ ਨੇ ਬੱਚਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਮਾਂ-ਬਾਪ ਵੀ ਆਪਣੇ ਬੱਚਿਆਂ ਨੂੰ ਸਿੱਖੀ ਦੇ ਅਮੀਰ ਵਿਰਸੇ ਨੂੰ ਪਹਿਚਾਨਣ ਤੇ ਸੰਭਾਲਣ ਲਈ ਆਪਣਾ ਪੂਰਾ ਯੋਗਦਾਨ ਪਾੳਣ ।
ਸ੍ਰ: ਸੁਖਰਾਜ ਸਿੰਘ ਨੇ ਇਸ ਮੁਕਾਬਲੇ ਨੂੰ ਨੇਪਰੇ ਚਾੜ੍ਹਣ ਵਿੱਚ ਆਪਣਾ ਪੂਰਾ-ਪੂਰਾ ਸਹਿਯੋਗ ਦਿੱਤਾ। ਸਕੂਲ ਵਿਖੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਵਸ ਬੜੀ ਸ਼ਰਧਾ ਨਾਲ ਮਨਾਇਆ ਗਿਆ। ਸ੍ਰ: ਪ੍ਰਭਜੋਤ ਸਿੰਘ ਐਡੀਸ਼ਨਲ ਜ਼ੋਨਲ ਸਕੱਤਰ, ਕੇਂਦਰੀ ਜ਼ੋਨ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ।