ਲੁਧਿਆਣਾ ਜ਼ੋਨ ਦੇ ਪੀ.ਏ.ਯੂ ਯੂਨਿਟ ਵਲੋਂ 8 ਅਗਸਤ, 2012 ਨੂੰ ਨਵੇਂ ਦਾਖਲ ਹੋਏ ਵਿਦਿਆਰਥੀਆਂ ਲਈ ਜੀ ਆਇਆਂ ਨੂੰ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੀ ਅਗਵਾਈ ਡਾ:ਕੁਲਦੀਪ ਸਿੰਘ, ਕੋਆਰਡੀਨੇਟਰ ਪੀ.ਏ.ਯੂ, ਯੂਨਿਟ ਦੀ ਨਿਗਰਾਨੀ ਹੇਠ ਹੋਈ। ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਫਾਊਂਡਰ ਮੈਂਬਰ ਸ੍ਰ: ਜਤਿੰਦਰ ਪਾਲ ਸਿੰਘ ਅਤੇ ਪੰਜਾਬ ਐਂਡ ਸਿੰਧ ਬੈਂਕ ਦੇ ਸਾਬਕਾ ਮੈਨੇਜਰ ਸ੍ਰ: ਚਰਨਜੀਤ ਸਿੰਘ ਸ਼ਾਮਲ ਹੋਏ। ਸਮਾਗਮ ਦੀ ਸ਼ੁਰੂਆਤ ਵਿਦਿਆਰਥੀਆਂ ਵਲੋਂ ਸ਼ਬਦ ਗਾਇਨ ਕਰ ਕੇ ਕੀਤੀ ਗਈ। ਵਿਦਿਆਰਥੀਆਂ ਵਲੋਂ ਹਰਿਆਲੀ ਅਤੇ ਵਾਤਾਵਰਨ ਨੂੰ ਸਾਫ ਸੁਥਰਾ ਰਖਣ ਲਈ ਸਲਾਇਡ ਸ਼ੋਅ ਪੇਸ਼ ਕੀਤੇ ਗਏ।ਡਾ: ਸਰਬਜੀਤ ਸਿੰਘ ਨੇ ਸਰਬਪੱਖੀ ਵਿਕਾਸ ਅਤੇ ਸੱਚੀ ਸੁੱਚੀ ਜੀਵਨ ਜਾਂਚ ਸੰਬੰਧੀ ਲੈਕਚਰ ਦਿੱਤਾ। ਵਿਦਿਆਰਥੀਆਂ ਵਿਚ ਨਸ਼ਿਆਂ ਵਿਰੁੱਧ ਜਾਗਰੁਕਤਾ ਪੈਦਾ ਕਰਨ ਲਈ ਨਾਟਕ ਪੇਸ਼ ਕੀਤਾ ਗਿਆ। ਸੀਨੀਅਰ ਵਿਦਿਆਰਥੀਆਂ ਵਲੌਂ ਨਵੇ ਆਏ ਵਿਦਿਆਰਥੀਆਂ ਨੂੰ ਕਵਿਤਾਵਾਂ ਸੁਣਾ ਕੇ ਜੀ ਆਇਆਂ ਕਿਹਾ ਗਿਆ। ਇਸ ਮੋਕੇ ਤੇ ਸ੍ਰ: ਜਤਿੰਦਰ ਪਾਲ ਸਿੰਘ ਹੋਰਾਂ ਨਵੇਂ ਆਏ ਵਿਦਿਆਰਥੀਆਂ ਨੂੰ ਗੁਰਮਤਿ ਦਾ ਸੰਦੇਸ਼ ਦੇ ਕੇ ਜੀ ਆਇਆ ਆਖਿਆ। ਡਾ: ਜਤਿੰਦਰ ਪਾਲ ਗੁਲਾਟੀ ਪ੍ਰਧਾਨ ਪੀ.ਏ.ਯੂ ਯੂਨਿਟ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ। ਇਸ ਮੋਕੇ ਤੇ ਸ੍ਰ: ਹਰਦੀਪ ਸਿੰਘ ਜ਼ੋਨਲ ਪ੍ਰਧਾਨ, ਸ੍ਰ: ਜਸਪਾਲ ਸਿੰਘ ਜੋਨਲ ਸਕੱਤਰ ਅਤੇ ਸ੍ਰ: ਮਨਪ੍ਰੀਤ ਸਿੰਘ ਹਾਜਰ ਰਹੇ।