ਰੋਪੜ-ਨਵਾਂ ਸ਼ਹਿਰ ਜ਼ੋਨ ਵਲੋਂ ਗੁਰਦੁਆਰਾ ਚਰਨ ਕੰਵਲ ਸਾਹਿਬ ਬੰਗਾ ਵਿਖੇ ਸ਼ਖ਼ਸੀਅਤ ਉਸਾਰੀ ਕੈਂਪ

On: 3 August, 2012, By: Press Secretary, Location: ਨਵਾਂ ਸ਼ਹਿਰ

ਰੋਪੜ-ਨਵਾਂ ਸ਼ਹਿਰ ਜ਼ੋਨ ਵਲੋਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਜਥੇਦਾਰ ਸੁਖਦੇਵ ਸਿੰਘ ਭੌਰ ਦੀ ਅਗਵਾਈ ਹੇਠ ਗੁਰਦੁਆਰਾ ਚਰਨ ਕੰਵਲ ਸਾਹਿਬ ਬੰਗਾ ਵਿਖੇ ਮਿਤੀ 1 ਤੋਂ 3 ਜੂਨ, 2012 ਤੱਕ ਲਗਾਏ ਗਏ ਗੁਰਮਤਿ ਸਿਖਲਾਈ ਕੈਂਪ ਵਿੱਚ ਵੱਖ-ਵੱਖ ਸਕੂਲਾਂ ਦੇ 300 ਦੇ ਕਰੀਬ ਵਿਦਿਆਰਥੀਆਂ ਨੇ ਹਿੱਸਾ ਲਿਆ|

ਜਥੇਦਾਰ ਸੁਖਦੇਵ ਸਿੰਘ ਭੌਰ ਹੋਰਾਂ ਸਵਾਗਤੀ ਸ਼ਬਦ ਆਖਦਿਆਂ ਕਿਹਾ ਕਿ ਕੈਂਪ ਦਾ ਮਕਸਦ ਬੱਚਿਆਂ ਅਤੇ ਨੌਜੁਆਨਾਂ ਨੂੰ ਆਪਣੇ ਗੌਰਵਮਈ ਵਿਰਸੇ ਦੀ ਜਾਣਕਾਰੀ ਦੇਣਾ ਅਤੇ ਉਹਨਾਂ ਨੂੰ ਗੁਰਬਾਣੀ ਗੁਰੂ ਨਾਲ ਜੌੜਣਾ ਹੈ| ਕੈਂਪ ਦੋਰਾਨ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਐਡੀਸ਼ਨਲ ਚੀਫ ਸਕੱਤਰ ਸ੍ਰ. ਸਤਨਾਮ ਸਿੰਘ ਸਲ੍ਹੋਪੁਰੀ ਅਤੇ ਸ੍ਰ. ਤੇਜਿੰਦਰ ਸਿੰਘ ਖਿਜ਼ਰਾਬਾਦੀ, ਸਟੇਟ ਸਕੱਤਰ ਡਾ. ਮਨਮੋਹਨਜੀਤ ਸਿੰਘ, ਐਡੀਸ਼ਨਲ ਸਟੇਟ ਸਕੱਤਰ ਸ੍ਰ. ਕੰਵਲਜੀਤ ਸਿੰਘ, ਐਡੀਸ਼ਨਲ ਜੋਨਲ ਸਕੱਤਰ ਸ੍ਰ. ਕੁਲਬੀਰ ਸਿੰਘ ਭਿਓਰਾ ਆਦਿ ਨੇ ਵੱਖ-ਵੱਖ ਵਿਸ਼ਿਆਂ ਤੇ ਵਿਚਾਰ ਸਾਂਝੇ ਕੀਤੇ| ਵਿਦਿਆਰਥੀਆਂ ਵੱਲੋਂ ਪੇਸ਼ ਕੀਤਾ ਕਵੀ ਦਰਬਾਰ ਖਿੱਚ ਭਰਭੂਰ ਰਿਹਾ| ਬੋਲਣ ਤੇ ਲਿਖਣ ਕਲਾ ਦੇ ਵਿਸ਼ੇਸ਼ ਸੈਸ਼ਨ ਵਿਦਿਆਰਥੀਆਂ ਨੂੰ ਲਿਖਣ ਅਤੇ ਸਟੇਜ ਤੇ ਆ ਕੇ ਬੋਲਣ ਦਾ ਮੌਕਾ ਮਹੱਈਆ ਕੀਤਾ ਗਿਆ| ਇਤਿਹਾਸਿਕ ਫਿਲਮਾਂ ਵੀ ਦਿਖਾਈਆਂ ਗਈਆਂ|ਰਾਤ ਦੇ ਸੈਸ਼ਨ ਦੋਰਾਨ ਸਿੱਖ ਇਤਿਹਾਸ ਦੀ ਗੌਰਵਮਈ ਗਾਥਾ ਵਿਸ਼ੇ ਤੇ ਪੇਸ਼ ਕੀਤਾ ਗਿਆ ਸਲਾਈਡ ਸ਼ੋਅ ਕੈਂਪਰਾਂ ਅਤੇ ਇਲਾਕੇ ਦੀ ਸੰਗਤ ਲਈ ਗਿਆਨ ਭਰਪੂਰ ਰਿਹਾ|

ਸਟੱਡੀ ਸਰਕਲ ਦੀ ਕੇਂਦਰੀ ਵਿਦਿਆਰਥੀ ਕੌਂਸਲ ਦੇ ਮੈਂਬਰਾਂ ਸ੍ਰ. ਸਤਨਾਮ ਸਿੰਘ ਖੈਰਾਬਾਦ, ਸ੍ਰ. ਜਸਪ੍ਰੀਤ ਸਿੰਘ ਅਤੇ ਸ੍ਰ. ਸਤਨਾਮ ਸਿੰਘ ਲੋਹਟ ਨੇ ਵੱਖ-ਵੱਖ ਸੈਸ਼ਨਾਂ ਦਾ ਸੰਚਾਲਨ ਕੀਤਾ| ਕੈਂਪ ਦੀ ਸਫਲਤਾ ਲਈ ਸ੍ਰ. ਦਮਨਜੀਤ ਸਿੰਘ, ਸ੍ਰੀ ਸੁਨੀਲ ਕੁਮਾਰ ਆਦਿ ਨੇ ਵਡਮੁੱਲਾ ਯੋਗਦਾਨ ਪਾਇਆ|

Newsletter


Monthly Samachar

Study Circle Samachar

Helpline

Helpline

Career Guidance

Career Guidance

Monthly Magazine

Monthly Magazine