ਹਰਿਆਣਾ ਸਟੇਟ ਵਲੋਂ ਗੁ: ਸੰਤਪੁਰਾ ਵਿਖੇ ਮੈਂਬਰਾਂ ਨੇ ਗੁਰਬਾਣੀ ਕੀਰਤਨ ਅਤੇ ਗੁਰਮਤਿ ਵਿਚਾਰ ਸਾਂਝੇ ਕੀਤੇ| ਉਪਰੰਤ ESI ਹਸਪਤਾਲ ਸਮੂੰਹ ਮੈਂਬਰਾਂ ਨੇ ਪੁੱਜ ਕੇ ਮਰੀਜ਼ਾਂ ਦੀ ਦੇਹ ਆਰੋਗਤਾ ਲਈ ਅਰਦਾਸ ਕੀਤੀ| ਸ੍ਰ: ਆਜਿੰਦਰਪਾਲ ਸਿੰਘ ਹੋਰਾਂ ਹਸਪਤਾਲ ਦੇ ਸਟਾਫ਼ ਦਾ ਧਨਵਾਦ ਕਰਦਿਆਂ ਗੁਰੂ ਸਾਹਿਬ ਜੀ ਦੇ ਜੀਵਨ ਬਾਰੇ ਚਾਨਣਾ ਪਾਇਆ| ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰ: ਨਰਿੰਦਰ ਸਿੰਘ ਪ੍ਰਧਾਨ, ਸ੍ਰ: ਗੁਰਮੀਤ ਸਿੰਘ ਜਥੇਬੰਦਕ ਸਕੱਤਰ, ਸ੍ਰ: ਰਘਬੀਰ ਸਿੰਘ, ਸ੍ਰ: ਹਰਮਿੰਦਰ ਸਿੰਘ, ਸ੍ਰ: ਸੁਰਜੀਤ ਸਿੰਘ, ਬੀਬੀ ਦਰਸ਼ਨ ਕੌਰ ਅਤੇ ਬੀਬੀ ਗੁਰਮੀਤ ਕੌਰ ਹਾਜ਼ਰ ਸਨ|