ਸਾਵਣ ਦੇ ਮਹੀਨੇ ਵਰਖਾ ਰੁੱਤ ਦੀ ਆਮਦ ‘ਤੇ ਗੁਰਬਾਣੀ ਕੀਰਤਨ ਦੀਆਂ ਝੜੀਆਂ ਲਗਾਉਣ ਦੀ ਪ੍ਰਰੰਪਰਾ ਨੂੰ ਕਾਇਮ ਰੱਖਦੇ ਹੋਏ ਕੀਰਤਨ ਅਤੇ ਗੁਰਮਤਿ ਸੰਗੀਤ ਕੌਂਸਲ ਅਤੇ ਭਾਈ ਸਮੁੰਦ ਸਿੰਘ ਗੁਰਮਤਿ ਸੰਗੀਤ ਅਕੈਡਮੀ ਵਲੋਂ ਲੁਧਿਆਣਾ ਜ਼ੋਨ ਦੇ ਸਹਿਯੋਗ ਨਾਲ 21 ਜੁਲਾਈ ਸ਼ਾਮ 7.00 ਵਜੇ ਤੋਂ ਮਲਾਰ ਕੀਰਤਨ ਫੁਹਾਰ (ਕੀਰਤਨ ਦਰਬਾਰ) ਦਾ ਆਯੋਜਨ ਕੀਤਾ ਗਿਆ| ਇਸ ਦੌਰਾਨ ਉੱਘੇ ਨਿਸ਼ਕਾਮ ਕੀਰਤਨੀਏ ਅਤੇ ਰਾਗੀ ਜੱਥਿਆਂ ਨੇ ਸਾਵਣ ਦੇ ਪ੍ਰਸੰਗ ਅਤੇ ਪ੍ਰਕਰਨ ਵਿੱਚ ਕੀਰਤਨ ਗਾਇਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ| ਸੰਗਤਾਂ ਦੇ ਆਨੰਦ ਦਾ ਆਨੰਦ ਦੇਖਦਿਆਂ ਹੀ ਬਣਦਾ ਸੀ| ਇਸ ਮੌਕੇ ਹੋਰਨਾਂ ਤੋਂ ਇਲਾਵਾ ਭਾਈ ਮਨਪ੍ਰੀਤ ਸਿੰਘ ਬਾਬਾ ਬਕਾਲਾ, ਭਾਈ ਹਰਜੀਤ ਸਿੰਘ ਮਾਡਲ ਟਾਊਨ ਐਕਸਟੈਨਸ਼ਨ, ਸ੍ਰ: ਮਹਿੰਦਰ ਸਿੰਘ ਪ੍ਰਭਾਕਰ, ਪ੍ਰਧਾਨ, ਕੀਰਤਨ ਕੌਂਸਲ, ਪ੍ਰੋ: ਪਰਮਜੋਤ ਸਿੰਘ, ਡੀਨ, ਭਾਈ ਸਮੁੰਦ ਸਿੰਘ ਗੁਰਮਤਿ ਸੰਗੀਤ ਅਕੈਡਮੀ ਦੇ ਜਥਿਆਂ ਨੇ ਕੀਰਤਨ ਰਾਹੀਂ ਨਿਹਾਲ ਕੀਤਾ| ਜਵੱਦੀ ਟਕਸਾਲ ਤੋਂ ਪੁੱਜੇ ਭਾਈ ਪਾਲ ਸਿੰਘ ਹੋਰਾਂ ਰਾਗੀ ਜਥਿਆਂ ਨਾਲ ਤਾਊਸ ‘ਤੇ ਸੰਗਤ ਕੀਤੀ| ਇਸ ਤੋਂ ਇਲਾਵਾ ਡਾ: ਗੁਰਸੰਗਤਪਾਲ ਸਿੰਘ ਅਤੇ ਸ੍ਰ: ਕੋਮਲਜੀਤ ਸਿੰਘ ਜੀ ਦੇ ਅਗਵਾਈ ਵਿੱਚ ਸ੍ਰ: ਪਰਮਜੋਤ ਸਿੰਘ ਪਿੰਕੀ, ਸ੍ਰ: ਹਰਦੀਪ ਸਿੰਘ, ਹਰਲੀਨ ਕੌਰ, ਗੁਰਲੀਨ ਕੌਰ, ਕਿਰਨਜੋਤ ਕੌਰ, ਸ੍ਰ: ਗੁਨੀਤ ਸਿੰਘ, ਸ੍ਰ: ਦਿਵਜੋਤ ਸਿੰਘ, ਸ੍ਰ: ਹਰਜੋਤਪਾਲ ਸਿੰਘ ਆਦਿ ਨੇ ਇਸ ਸਮਾਗਮ ਦੀ ਸਫ਼ਲਤਾ ਲਈ ਵਿਸ਼ੇਸ਼ ਉਪਰਾਲੇ ਕੀਤੇ|