ਵਿਦਿਅਕ ਖੇਤਰ ਵਿਚ ਨੈਤਿਕਤਾ ਦੀ ਪ੍ਰਫੁੱਲਤਾ ਵਿਸ਼ੇ ‘ਤੇ ਵਿਸ਼ੈਸ਼ ਸੈਮੀਨਾਰ

On: 14 July, 2012, By: Press Secretary, Location: ਅੰਮ੍ਰਿਤਸਰ

ਅੰਮ੍ਰਿਤਸਰ ਜ਼ੋਨ ਵਲੋਂ 14 ਜੁਲਾਈ ਨੂੰ ਸ੍ਰੀ ਗੁਰੂ ਰਾਮਦਾਸ ਸੀਨੀ: ਸੈਕੰ: ਸਕੂਲ, ਸ੍ਰੀ ਅੰਮ੍ਰਿਤਸਰ ਵਿਖੇ ਵਿਦਿਅਕ ਖੇਤਰ ਵਿਚ ਨੈਤਿਕਤਾ ਦੀ ਪ੍ਰਫੁੱਲਤਾ ਵਿਸ਼ੇ ਤੇ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ| ਪ੍ਰਿੰ: ਬਲਵਿੰਦਰ ਸਿੰਘ ਹੋਰਾਂ ਦੀ ਦੇਖ ਰੇਖ ਵਿਚ ਹੋਏ ਇਸ ਸੈਮੀਨਾਰ ਦੌਰਾਨ ਕੇਂਦਰੀ ਦਫ਼ਤਰ ਵਲੋਂ ਡਾ: ਪੁਸ਼ਪਇੰਦਰ ਸਿੰਘ ਪੁੱਜੇ| ਉਨ੍ਹਾਂ ਅਧਿਆਪਕ ਤੇ ਵਿਦਿਆਰਥੀ ਦੇ ਰਿਸ਼ਤੇ, ਨੈਤਿਕ ਕਦਰਾਂ ਕੀਮਤਾਂ ਦੀ ਪ੍ਰਫੁੱਲਤਾ ਅਤੇ ਅਧਿਆਪਕ ਕਿਸ ਤਰੀਕੇ ਨਾਲ ਵਿਦਿਆਰਥੀਆਂ ਨੂੰ ਆਪਣੇ ਨਾਲ ਜੋੜੇ, ਬਾਰੇ ਵਿਚਾਰ ਪੇਸ਼ ਕੀਤੇ| ਡਾ: ਲਖਵਿੰਦਰ ਸਿੰਘ ਹੋਰਾਂ ਵਿਦਿਆਰਥੀਆਂ ਦੇ ਜੀਵਨ ਵਿਚ ਅਸਲ ਸਭਿਆਚਾਰ ਅਪਨਾਉਣ ਦੀ ਗੱਲ ਕੀਤੀ| ਇਸ ਮੌਕੇ ਸ੍ਰ: ਰਜਿੰਦਰ ਸਿੰਘ ਮਹਿਤਾ ਐਗਜੈਕਟਿਵ ਮੈਂਬਰ ਅਤੇ ਸ੍ਰ: ਤਰਲੋਚਨ ਸਿੰਘ ਸਕੱਤਰ ਐਜੂਕੇਸ਼ਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ| ਇਸ ਸੈਮੀਨਾਰ ਦੀ ਸਟੇਜ ਦਾ ਸੰਚਾਲਨ ਡਾ: ਕੁਲਵਿੰਦਰ ਸਿੰਘ ਹੋਰਾਂ ਕੀਤਾ| ਜ਼ੋਨਲ ਕੌਂਸਲ ਦੇ ਸਮੂੰਹ ਮੈਂਬਰਾਂ ਨੇ ਵੀ ਇਸ ਸਮੇਂ ਹਾਜ਼ਰੀ ਭਰੀ।

Newsletter


Monthly Samachar

Study Circle Samachar

Helpline

Helpline

Career Guidance

Career Guidance

Monthly Magazine

Monthly Magazine