ਪਿੰਡ ਪੂਨਾ (ਹਿਮਾਚਲ ਪ੍ਰਦੇਸ਼) ਵਿਖੇ ਗੁਰਬਾਣੀ ਕੰਠ ਮੁਕਾਬਲੇ

On: 12 July, 2012, By: Press Secretary, Location: ਹਿਮਾਚਲ ਪ੍ਰਦੇਸ਼

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਗੁਰਦੁਆਰਾ ਪ੍ਰਬੰਧਕ ਕਮੇਟੀ, ਪਿੰਡ ਪੂਨਾ (ਹਿਮਾਚਲ ਪ੍ਰਦੇਸ਼) ਦੇ ਸਹਿਯੋਗ ਨਾਲ ਸਟੱਡੀ ਸਰਕਲ ਹਿਮਾਚਲ ਦੇ ਸੇਵਾਦਾਰ ਸ੍ਰ: ਲਖਵਿੰਦਰ ਸਿੰਘ ਦੇ ਵਿਸ਼ੇਸ਼ ਉਪਰਾਲੇ ਸਦਕਾ ਗੁਰਬਾਣੀ ਕੰਠ ਮੁਕਾਬਲੇ ਦਾ ਕਰਵਾਏ ਗਏ, ਜਿਸ ਵਿਚ ਪੰਜਵੀਂ ਤੋਂ ਅੱਠਵੀਂ ਅਤੇ ਨੌਂਵੀਂ ਤੋਂ ਬਾਰ੍ਹਵੀਂ ਤੱਕ ਦੇ ਦੋ ਗਰੁੱਪ ਦੇ ਬੱਚਿਆਂ ਨੇ ਹਿੱਸਾ ਲਿਆ| ਇਨ੍ਹਾਂ ਮੁਕਾਬਲਿਆਂ ਵਿਚ ਜਾਪੁ ਸਾਹਿਬ ਵਾਸਤੇ 1100/- ਦਾ ਵਿਸ਼ੇਸ਼ ਇਨਾਮ ਰੱਖਿਆ ਗਿਆ ਸੀ| ਹੋਰਨਾਂ ਬਾਣੀਆਂ ਲਈ ਵੀ ਨਕਦ ਇਨਾਮ ਰੱਖੇ ਗਏ ਸਨ|  ਗੁਰਬਾਣੀ ਕੰਠ ਮੁਕਾਬਲੇ ਵਿਚ ਦੋ ਪਿੰਡਾਂ (ਬੀਣੇਵਾਲ ਤੇ ਪੂਨਾ ਹਿਮਾਚਲ ਪ੍ਰ੍ਰਦੇਸ਼) ਦੇ ਕੁੱਲ 100 ਦੇ ਕਰੀਬ ਬੱਚਿਆਂ ਨੇ ਬਹੁਤ ਹੀ ਵੱਧ ਚੜ੍ਹ ਕੇ ਹਿੱਸਾ ਲਿਆ| ਇਸ ਪ੍ਰੋਗਰਾਮ ਨੂੰ ਸਫ਼ਲ ਬਨਾਉਣ ਲਈ ਉਚੇਚੇ ਤੌਰ ਤੇ ਸ੍ਰ: ਜਸਵਿੰਦਰ ਸਿੰਘ, ਬੀਬੀ ਹਰਿੰਦਰਜੀਤ ਕੌਰ, ਸ੍ਰ: ਅਮਨਦੀਪ ਸਿੰਘ, ਬੀਬੀ ਅਮਨਦੀਪ ਕੌਰ, ਪ੍ਰਧਾਨ ਸ੍ਰ: ਸੰਤੋਖ ਸਿੰਘ (ਗੁ: ਪ੍ਰਬੰਧਕ ਕਮੇਟੀ ਪੂਨਾ), ਸ੍ਰ: ਦੀਦਾਰ ਸਿੰਘ ਤੇ ਹੋਰ ਪਤਵੰਤੇ ਸੱਜਣਾ ਸ਼ਾਮਲ ਹੋਏ| ਅਖੀਰ ਵਿਚ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ|

Newsletter


Monthly Samachar

Study Circle Samachar

Helpline

Helpline

Career Guidance

Career Guidance

Monthly Magazine

Monthly Magazine