ਫ਼ਰੀਦਕੋਟ-ਮੁਕਤਸਰ-ਬਠਿੰਡਾ ਜ਼ੋਨ ਵੱਲੋਂ ਵਜੀਫ਼ਾ ਵੰਡ ਸਮਾਰੋਹ

On: 13 July, 2012, By: Press Secretary, Location: ਫਰੀਦਕੋਟ

ਫ਼ਰੀਦਕੋਟ-ਮੁਕਤਸਰ-ਬਠਿੰਡਾ ਜ਼ੋਨ ਵੱਲੋਂ ਸਰਬੱਤ ਦਾ ਭਲਾ-ਵਿਦਿਆਰਥੀ ਭਲਾਈ ਯੋਜਨਾ ਤਹਿਤ 13-7-2012 ਨੂੰ ਵਜੀਫ਼ਾ ਵੰਡ ਸਮਾਰੋਹ ਆਯੋਜਿਤ ਕੀਤਾ ਗਿਆ। ਜਿਸ ਵਿੱਚ 102 ਵਿਦਿਆਰਥੀਆਂ ਨੂੰ 2 ਲੱਖ 4 ਹਜਾਰ ਰੁਪਏ, ਵਜੀਫ਼ੇ ਵਜੋਂ ਪ੍ਰਦਾਨ ਕੀਤੇ ਗਏ। ਇਸ ਸਮਾਗਮ ਦੇ ਮੁੱਖ ਮਹਿਮਾਨ ਸ੍ਰ· ਇੰਦਰਜੀਤ ਸਿੰਘ ਜੀ, ਚੇਅਰਮੈਨ, ਬਾਬਾ ਫ਼ਰੀਦ ਸੁਸਾਇਟੀ ਸਨ। ਇਸ ਤੋਂ ਇਲਾਵਾ ਡਾ· ਪ੍ਰੀਤਮ ਸਿੰਘ ਛੋਕਰ, ਡਿਪਟੀ ਡਾਇਰੈਕਟਰ, ਬਾਬਾ ਫ਼ਰੀਦ ਇੰਸ· ਆਫ਼ ਨਰਸਿੰਗ , ਕੋਟਕਪੂਰਾ, ਸ੍ਰ· ਹਰਪ੍ਰੀਤ ਸਿੰਘ ਅਤੇ ਸ੍ਰ· ਹਰਬੰਸ ਸਿੰਘ ਜੀ ਵੀ ਬਤੋਰ ਵਿਸ਼ੇਸ਼ ਮਹਿਮਾਨ ਹਾਜਰ ਸਨ।ਵਜੀਫ਼ਾ ਪ੍ਰਦਾਨ ਕਰਨ ਲਈ ਵਿਦਿਆਰਥੀਆਂ ਦੀ ਚੌਣ ਮਈ ਮਹੀਨੇ ਦੌਰਾਨ ਲਏ ਗਏ ਲਿਖਤੀ ਇਮਤਿਹਾਨ ਅਤੇ ਇੰਟਰਵਿਊ ਉਪਰੰਤ ਕੀਤੀ ਗਈ। ਸਮਾਗਮ ਦਾ ਅਰੰਭ ਸ਼ਬਦ ਗਾਇਣ ਨਾਲ ਹੋਇਆ। ਉਪਰੰਤ ਮਹਿਮਾਨਾਂ ਵੱਲੋਂ ਬੱਚਿਆਂ ਨਾਲ ਜੀਵਨ ਵਿੱਚ ਕਾਮਯਾਬੀ ਹਾਸਲ ਕਰਨ ਲਈ ਨੁਕਤੇ ਸਾਂਝੇ ਕੀਤੇ ਗਏ। ਸ੍ਰ· ਕੁਲਦੀਪ ਸਿੰਘ ਜੀ ਖੇਤਰ ਸਕੱਤਰ ਦੀ ਅਗਵਾਈ ਵਿੱਚ, ਡਾ· ਗੁਰਪ੍ਰੀਤ ਸਿੰਘ, ਡਾ· ਕਰਨਜੀਤ ਸਿੰਘ, ਸ੍ਰ· ਮਾਨ ਸਿੰਘ, ਮੈਡਮ ਮਨਿੰਦਰ ਕੌਰ ਅਤੇ ਸਟੱਡੀ ਸਰਕਲ ਦੀ ਸਮੁੱਚੀ ਟੀਮ ਦੇ ਸਹਿਯੋਗ ਸਦਕਾ ਇਹ ਸਮਾਗਮ ਸਫ਼ਲਤਾ ਸਹਿਤ ਸੰਪੰਨ ਹੋਇਆ।

Newsletter


Monthly Samachar

Study Circle Samachar

Helpline

Helpline

Career Guidance

Career Guidance

Monthly Magazine

Monthly Magazine