ਫਰੀਦਕੋਟ-ਸ੍ਰੀ ਮੁਕਤਸਰ ਸਾਹਿਬ-ਬਠਿੰਡਾ ਜ਼ੋਨ ਦੇ ਖੇਤਰ ਸ੍ਰੀ ਮੁਕਤਸਰ ਸਾਹਿਬ ਵੱਲੋਂ 23 ਜੁਲਾਈ, 2012 ਨੂੰ ਅੱਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਪ੍ਰਕਾਸ਼ ਦਿਹਾੜਾ ਵੱਖ ਵੱਖ ਹਸਪਤਾਲਾਂ ਵਿੱਚ ਜਾ ਕੇ ਮਨਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰੋਗਰਾਮ ਕੋਆਰਡੀਨੇਟਰ ਭਾਈ ਕੁਲਦੀਪ ਸਿੰਘ ਨੇ ਦੱਸਿਆ ਕਿ ਸਟੱਡੀ ਸਰਕਲ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਹਿਰ ਦੇ ਪ੍ਰਮੁੱਖ ਹਸਪਤਾਲਾਂ ਵਿੱਚ ਜਾ ਕੇ ਮਰੀਜ਼ਾਂ ਦੀ ਤੰਦਰੁਸਤੀ ਲਈ ਸੰਗਤੀ ਰੂਪ ਵਿੱਚ ਅਰਦਾਸ ਕੀਤੀ ਗਈ ਤੇ ਮਰੀਜ਼ਾ ਨੂੰ ਫ਼ਲ ਫਰੂਟ ਅਤੇ ਸਾਹਿਤ ਮੁਫ਼ਤ ਵੰਡਿਆ ਗਿਆ। ਇੰਜ.ਗੁਰਪ੍ਰੀਤ ਸਿੰਘ ਜ਼ੋਨਲ ਸਕੱਤਰ, ਗਗਨਦੀਪ ਸਿੰਘ ਤੇ ਰਮਨਦੀਪ ਸਿੰਘ ਨੇ ਗੁਰੂ ਸਾਹਿਬ ਦੀ ਸੰਖੇਪ ਜੀਵਨੀ ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਕਿਸ ਤਰਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਛੋਟੀ ਉਮਰ ਵਿੱਚ ਆਪਣੀ ਜਿੰਦਗੀ ਦੀ ਪਰਵਾਹ ਨਾ ਕਰਦਿਆਂ ਚੇਚਕ ਦੇ ਮਰੀਜਾਂ ਦੀ ਆਪਣੇ ਹੱਥੀ ਸੇਵਾ ਕੀਤੀ। ਇਸ ਪ੍ਰੋਗਰਾਮ ਅਧੀਨ ਸ਼ਹਿਰ ਦੇ ਮੁੱਖ ਹਸਪਤਾਲਾਂ ਤੋਂ ਇਲਾਵਾ ਆਦੇਸ਼ ਨਸ਼ਾ ਛੁਡਾਊ ਸੈਂਟਰ ਅਤੇ ਏਕ ਪ੍ਰਯਾਸ ਨਸ਼ਾ ਛੁਡਾਊ ਸੈਂਟਰ ਉਦੇਕਰਨ ਵਿਖੇ ਦਾਖਲ ਮਰੀਜ਼ਾ ਨੂੰ ਨਸ਼ਿਆਂ ਤੋਂ ਹੋਣ ਵਾਲੇ ਸਰੀਰਕ ਅਤੇ ਮਾਨਸਿਕ ਰੋਗਾਂ ਬਾਰੇ ਸੰਖੇਪ ਜਾਣਕਾਰੀ ਦਿੱਤੀ ਗਈ। ਅੰਤ ਵਿੱਚ ਬਿਰਧ ਆਸ਼ਰਮ ਅਤੇ ਸ਼ਿਵ ਸ਼ਕਤੀ ਕੁਸ਼ਟ ਆਸ਼ਰਮ ਵਿਖੇ ਜਾ ਕੇ ਮਰੀਜਾਂ ਦੀ ਤੰਦਰੁਸਤੀ ਲਈ ਅਰਦਾਸ ਕੀਤੀ ਅਤੇ ਫਲ ਫਰੂਟ ਵੰਡਿਆ ਗਿਆ। ਇਸ ਮੌਕੇ ਤੇ ਸ਼ਿਵਰਾਜ ਸਿੰਘ ਖੇਤਰ ਸਕੱਤਰ, ਪਰਮਿੰਦਰ ਸਿੰਘ, ਕਰਨੈਲ ਸਿੰਘ ਕਾਨੂੰਗੋ, ਜਸਦੀਪ ਸਿੰਘ, ਹਰਦੇਵ ਸਿੰਘ ਰੁਪਾਣਾ, ਮਨਜਿੰਦਰ ਸਿੰਘ, ਇੰਜ.ਅਮਰਿੰਦਰ ਸਿੰਘ, ਹਰਪ੍ਰੀਤ ਸਿੰਘ ਪਿੰਕੂ, ਸ਼ਕਤੀ ਸਿੰਘ, ਅੰਮ੍ਰਿਤਪਾਲ ਸਿੰਘ, ਹਰਿੰਦਰ ਸਿੰਘ ਆਦਿ ਹਾਜ਼ਰ ਸਨ।