ਲੁਧਿਆਣਾ ਜ਼ੋਨ ਵਲੋਂ ਅੱਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦਾ ਪ੍ਰਕਾਸ਼ ਦਿਵਸ "ਸੇਵਾ ਦਿਵਸ ਦੇ ਰੂਪ ਵਿਚ 23 ਜੁਲਾਈ, 2012 ਨੂੰ ਮਨਾਇਆ ਗਿਆ। ਜਿਸ ਤਹਿਤ ਹਸਪਤਾਲਾਂ, ਬਿਰਧ ਆਸ਼ਰਮਾਂ, ਨਰਸਿੰਗ ਹੋਮ ਵਿਚ ਜਾ ਕੇ ਮਰੀਜ਼ਾਂ ਅਤੇ ਬਜ਼ੂਰਗਾਂ ਦੀ ਤੰਦਰੁਸਤੀ ਲਈ ਅਰਦਾਸ ਕੀਤੀ ਗਈ। ਜਿਸ ਦੌਰਾਨ ਉਨ੍ਹਾਂ ਨੂੰ ਫਲ, ਬਿਸਕੁਟ, ਧਾਰਮਿਕ ਲਿਟਰੇਚਰ ਅਤੇ ਗੁਰਬਾਣੀ ਗੁਟਕੇ ਆਦਿ ਵੰਡੇ ਗਏ। ਇਸ ਮੋਕੇ ਦੋਰਾਨ ਡਾ: ਪੁਸ਼ਪਿੰਦਰ ਸਿੰਘ ਨੇ ਦੱਸਿਆ ਕਿ ਸੇਵਾ ਤੇ ਸਿਮਰਨ ਸਿੱਖੀ ਦੇ ਥੰਮ ਹਨ। ਸਾਰੇ ਗੁਰੂ ਸਹਿਬਾਨ ਦੁਖੀਆਂ,ਰੋਗੀਆਂ ਤੇ ਲੋੜਵੰਦਾਂ ਦੀ ਸੇਵਾ ਕਰਦੇ ਆਏ ਹਨ। ਉਹਨਾਂ ਦਸਿਆ ਕਿ ਜਦੋਂ ਗੁਰੂ ਜੀ ਦਿਲੀ ਵਿਖੇ ਆਏ ਤਾਂ ਉਥੇ ਚੇਚਕ ਦੀ ਭਿਆਨਕ ਬਿਮਾਰੀ ਫੈਲੀ ਹੋਈ ਸੀ। ਗੁਰੂ ਸਾਹਿਬ ਆਪ ਦੁਖੀਆਂ ਤੇ ਰੋਗੀਆਂ ਦੇ ਪਾਸ ਜਾਂਦੇ ਤੇ ਉਨਾਂ ਦੀ ਸੇਵਾ ਕਰਕੇ ਦੱਖ ਹਰ ਲੈਂਦੇ। ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਹੀ ਸਟੱਡੀ ਸਰਕਲ ਹਰ ਸਾਲ ਇਸ ਪ੍ਰਕਾਸ਼ ਪੁਰਬ ਨੂੰ ਸੇਵਾ ਦਿਵਸ ਦੇ ਰੂਪ ਮਨਾਉਂਦਾ ਹੈ।
ਇਸ ਬਾਰੇ ਵਧੇਰੇ ਜਾਣਕਾਰੀ ਦੇਂਦਿਆਂ ਜੋਨਲ ਸਕੱਤਰ ਸ: ਜਸਪਾਲ ਸਿੰਘ ਨੇ ਕਿਹਾ ਕਿ ਇਸ ਵਾਰ ਵੀ ਇਹ ਕਾਰਜ ਚੜਦੀ ਕਲਾ ਨਾਲ ਸੰਪੁਰਨ ਹੋਇਆ ਹੈ ਜਿਸ ਤਹਿਤ ਸਰਗੋਧਾ ਕਲੋਨੀ ਖੇਤਰ ਦੀ ਅਗਵਾਈ ਸ: ਗੁਰਸ਼ਰਨ ਸਿੰਘ ਅਤੇ ਸ: ਹਰਦੀਪ ਸਿੰਘ ਦੀ ਨਿਗਰਾਨੀ ਹੇਠ ਹੋਈ ਅਤੇ ਹੋਰ ਕਈ ਮੈਂਬਰ ਬੀਬੀ ਹਰਮੀਤ ਕੋਰ,ਸ:ਮਨਜੀਤ ਸਿੰਘ, ਸ:ਮਨਿੰਦਰ ਸਿੰਘ ਅਤੇ ਸ: ਮਨਪ੍ਰੀਤ ਸਿੰਘ ਹੋਰਾਂ ਨੇ ਸ਼ਮੂਲੀਅਤ ਕੀਤੀ। ਇਸੇ ਤਰਾਂ ਬੀ ਆਰ ਅੇਸ ਨਗਰ ਵਿਖੇ ਵੀ ਇਹ ਦਿਵਸ ਖੇਤਰੀ ਨਿਗਰਾਨ ਸ:ਰਵਿੰਦਰ ਸਿੰਘ ਅਤੇ ਖੇਤਰੀ ਪ੍ਰਧਾਨ ਸ:ਗੁਰਚਰਨ ਸਿੰਘ ਦੀ ਨਿਗਰਾਨੀ ਹੇਠ ਹੋਈ।