ਲੁਧਿਆਣਾ ਜ਼ੋਨ ਵਲੋਂ ਇਨਾਮ ਵੰਡ ਸਮਾਰੋਹ ਕਰਵਾਏ ਗਏ

On: 9 July, 2012, By: Press Secretary, Location: ਲੁਧਿਆਣਾ

ਲੁਧਿਆਣਾ ਜ਼ੋਨ ਵਲੋਂ ਵੱਖ-ਵੱਖ ਸਕੂਲਾਂ ਵਿਚ ਆਓ ਰੰਗ ਭਰੀਏ ਮੁਕਾਬਲੇ ਦੇ ਇਨਾਮ ਵੰਡ 9 ਜੁਲਾਈ, 2012 ਨੂੰ ਸਮਾਰੋਹ ਕਰਵਾਏ ਗਏ। ਡੀ.ਏ.ਵੀ. ਪਬਲਿਕ ਸਕੂਲ ਵਿਚ ਇਨਾਮ ਵੰਡ ਸਮਾਗਮ ਵਿਚ ਤਕਰੀਬਨ 2000 ਬੱਚਿਆਂ ਨੇ ਸ਼ਮੂਲੀਅਤ ਕੀਤੀ। ਜਿਸ ਵਿਚ ਦੂਜੇ ਭਾਗ ਤੋਂ ਪਹਿਲੇ ਸਥਾਨ ਤੇ ਆਈ ਪੰਜਵੀਂ ਕਲਾਸ ਦੀ ਖੁਸ਼ੀ ਨੂੰ ਏਵਨ ਰੇਂਜਰ ਸਾਈਕਲ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਭਾਗ ਪਹਿਲੇ ਵਿਚ ਤੀਸਰੇ ਸਥਾਨ ਤੇ ਰਹੀ ਅਨਿਕਾ ਸਹਿਗਲ ਨੂੰ ਕੈਰਮ ਬੋਰਡ ਤੇ ਗੁਨਪ੍ਰੀਤ ਕੋਰ ਨੂੰ ਪਿਆਨੋ ਤੇ ਇਸ਼ੀਤਾ ਜੈਨ ਨੂੰ ਰੈਕਟ ਬੈਡਮਿੰਟਨ ਇਨਾਮ ਵਜੋਂ ਦਿਤੇ ਗਏ। ਇਸ ਤੋਂ ਇਲਾਵਾ ਪ੍ਰਗਤੀ ਗੁਪਤਾ, ਇਸ਼ਿਕਾ ਚੋਪੜਾ, ਪ੍ਰਣਵ ਬੱਤਰਾ, ਹਰਪ੍ਰਿਆ ਕੋਰ ਤੇ ਗੁਰਜੋਤ ਸਿੰਘ ਨੂੰ ਵਿਸ਼ੇਸ਼ ਇਨਾਮਾਂ ਵਜੋਂ ਮੋਮੈਂਟੋ, ਫੋਟੋ ਫਰੇਮ ਤੇ ਪ੍ਰਮਾਣ ਪੱਤਰਾਂ ਦੁਆਰਾ ਸਨਮਾਨਿਤ ਕੀਤਾ ਗਿਆ।

ਇਸੇ ਤਰਾਂ ਭਾਈ ਰਣਧੀਰ ਸਿੰਘ ਅਕੈਡਮੀ ਵਿਖੇ ਇਨਾਮ ਵੰਡ ਸਮਾਰੋਹ ਦੋਰਾਨ ਹਰਿੰਦਰਮੋਹਨ ਤੇ ਸਿਮਰਤਪਾਲ ਕੋਰ ਨੂੰ ਖੇਡਾਂ ਦਾ ਸਮਾਨ ਅਤੇ ਗੁਰਪ੍ਰੀਤ ਸਿੰਘ ਤੇ ਕਰਨਦੀਪ ਸਿੰਘ ਨੂੰ ਵਿਸ਼ੇਸ਼ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਨਨਕਾਣਾ ਸਾਹਿਬ ਪਬਲਿਕ ਸਕੂਲ, ਗਿੱਲ ਰੋਡ ਵਿਖੇ ਵੀ ਜੇਤੂ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਗਏ। ਇਸੇ ਤਰਾਂ ਦਸ਼ਮੇਸ਼ ਖਾਲਸਾ ਸੀਨੀ.ਸੈਕ. ਸਕੂਲ, ਹੇਅਰਾਂ ਵਿਖੇ ਰੰਗ ਭਰੋ ਮੁਕਾਬਲੇ ਦੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਗਏ। ਸਟੱਡੀ ਸਰਕਲ ਦੇ ਐਡੀਸ਼ਨਲ ਚੀਫ ਸਕੱਤਰ ਸ੍ਰ: ਸਤਨਾਮ ਸਿੰਘ ਸਲ੍ਹੋਪੁਰੀ ਹੋਰਾਂ ਵਿਚਾਰਾਂ ਦੀ ਸਾਂਝ ਕਰਦਿਆਂ ਵਿਦਿਆਰਥੀਆਂ ਨੂੰ ਨੈਤਿਕ ਕਦਰਾਂ ਅਪਨਾਉਣ ਦੀ ਪ੍ਰੇਰਨਾ ਕੀਤੀ। ਮੈਡਮ ਸੁਖਵਿੰਦਰ ਕੌਰ ਸਟੇਜ ਦਾ ਸੰਚਾਲਨ ਕਰਦਿਆਂ ਸਟੱਡੀ ਸਰਕਲ ਵਲੋਂ ਕੀਤੇ ਜਾਂਦੇ ਉਪਰਾਲਿਆਂ ਦੀ ਪ੍ਰੰਸਸਾ ਕੀਤੀ। ਪ੍ਰਿੰਸੀਪਲ ਬਰਜਿੰਦਰ ਕੌਰ ਹੋਰਾਂ ਨੇ ਰੰਗ ਭਰੋ ਮੁਕਾਬਲੇ ਦੇ ਜੇਤੂ ਬੱਚਿਆਂ ਨੂੰ ਮੋਮੈਂਟੋ ਅਤੇ ਹੋਰ ਆਕਰਸ਼ਕ ਗਿਫਟ ਇਨਾਮ ਵਜੋਂ ਤਕਸੀਮ ਕੀਤੇ।

ਇਨ੍ਹਾਂ ਸਮਾਰੋਹ ਦੋਰਾਨ ਜੋਨਲ ਸਕੱਤਰ ਸ੍ਰ: ਜਸਪਾਲ ਸਿੰਘ, ਜੋਨਲ ਪ੍ਰਧਾਨ ਸ੍ਰ: ਹਰਦੀਪ ਸਿੰਘ ਅਤੇ ਇਨਾਂ ਤੋਂ ਇਲਾਵਾ ਸ੍ਰ: ਰਵਿੰਦਰ ਸਿੰਘ, ਸ੍ਰ: ਸੁਰਜੀਤ ਸਿੰਘ, ਸ੍ਰ: ਗੁਰਚਰਨ ਸਿੰਘ ਤੇ ਸ੍ਰ: ਮਨਪ੍ਰੀਤ ਸਿੰਘ ਹਾਜਿਰ ਰਹੇ।ਅੰਤ ਵਿਚ ਸ੍ਰ: ਜਸਪਾਲ ਸਿੰਘ ਨੇ ਸਕੂਲਾਂ ਦੇ ਪ੍ਰਿੰਸੀਪਲਾਂ ਦਾ ਵਿਸ਼ੇਸ਼ ਤੋਰ ਤੇ ਸਨਮਾਨ ਕੀਤਾ।

Newsletter


Monthly Samachar

Study Circle Samachar

Helpline

Helpline

Career Guidance

Career Guidance

Monthly Magazine

Monthly Magazine