ਵਿਦਿਆਰਥੀਆਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਇਤਿਹਾਸ ਅਤੇ ਸਿੱਖੀ ਵਿਰਸੇ ਤੋਂ ਜਾਣੂ ਕਰਾਉਣ ਲਈ ਮਿਤੀ 1 ਤੋਂ 30 ਜੂਨ 2012 ਤੱਕ ਗੁਰਦੁਆਰਾ ਅਸਥਾਪਨ ਕਮੇਟੀ ਸੈਕਟਰ 22-ਡੀ, ਚੰਡੀਗੜ੍ਹ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰਮਤਿ ਕਲਾਸਾਂ ਲਗਾਈਆਂ ਗਈਆਂ।ਜਿਸ ਵਿੱਚ 50 ਵਿਦਿਆਰਥੀਆਂ ਨੇ ਲਗਾਤਾਰ ਹਾਜ਼ਰੀ ਭਰਕੇ ਗੁਰਮਤਿ ਦੀ ਜਾਣਕਾਰੀ ਹਾਂਸਲ ਕੀਤੀ।ਮਿਤੀ 28 ਜੂਨ ਨੂੰ ਕਲਾਸਾਂ ਦੇ ਵਿਦਿਆਰਥੀਆਂ ਨੂੰ ਅਨੰਦਪੁਰ ਸਾਹਿਬ ਦੀ ਇਕ ਦਿਨ ਦੀ ਵਿਦਿਅਕ ਯਾਤਰਾ ਤੇ ਲਿਜਾਇਆ ਗਿਆ ਅਤੇ ਇਤਿਹਾਸਕ ਅਸਥਾਨਾਂ ਦੇ ਦਰਸ਼ਨ ਕਰਾਏ ਗਏ।ਵਿਦਿਅਰਥੀਆਂ ਨੂੰ ਗੁਰਮਤਿ ਦੀ ਸਿਖਲਾਈ ਦੀ ਸੇਵਾ ਸ.ਗੁਰਪ੍ਰੀਤ ਸਿੰਘ, ਸ. ਮੋਹਨ ਸਿੰਘ, ਸ. ਭੁਪਿੰਦਰ ਸਿੰਘ ਨੇ ਕੀਤੀ।ਸ. ਇੰਦਰਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਸ਼ਰੀਰਕ ਕਸ਼ਰਤਾਂ ਅਤੇ ਯੋਗੇ ਦੀ ਸਿਖਲਾਈ ਦਿਤੀ।
ਮਿਤੀ 30 ਜੂਨ 2012 ਨੂੰ ਕਲਾਸਾਂ ਦੇ ਵਿਦਿਆਰਥੀਆਂ ਵੱਲੋਂ ਗੁ. ਸਾਹਿਬ ਸੈਕਟਰ 22-ਡੀ, ਚੰਡੀਗੜ੍ਹ ਵਿਖੇ ਗੁਰਮਤਿ ਸਮਾਗਮ ਕੀਤਾ ਗਿਆ।ਜਿਸ ਵਿੱਚ ਵਿਦਿਆਰਥੀਆਂ ਨੇ ਕਵਿਤਾ, ਕੀਰਤਨ ਅਤੇ ਲੈਕਚਰ ਦੇ ਵਿਸ਼ੇਸ ਪ੍ਰੋਗਰਾਮਾਂ ਦੀ ਪੇਸ਼ਕਾਰੀ ਕੀਤੀ ਗਈ। ਇਸ ਅਵਸਰ ਤੇ ਸ. ਇੰਦਰਜੀਤ ਸਿੰਘ(ਜ਼ੋਨਲ ਪ੍ਰਧਾਨ) ਸ.ਧਰਮਵੀਰ ਸਿੰਘ(ਮੀਤ ਜ਼ੋਨਲ ਪ੍ਰਧਾਨ) ਸ. ਗੁਰਚਰਨ ਸਿੰਘ(ਜ਼ੋਨਲ ਸਕੱਤਰ) ਸ. ਮੋਹਨ ਸਿੰਘ, ਸ. ਮਨਜੀਤ ਸਿੰਘ, ਸ. ਜਗਜੀਤ ਸਿੰਘ ਆਦਿ ਵੀਰਾਂ ਨੇ ਹਾਜ਼ਰੀ ਭਰੀ।ਸ. ਦਲਜੀਤ ਸਿੰਘ (ਸਕਤੱਰ ਗੁਰਦੁਆਰਾ ਸਾਹਿਬ)ਨੇ ਵਿਦਿਆਰਥੀਆਂ ਨੂੰ ਆਕਰਸ਼ਕ ਇਨਾਮ ਦੇਕੇ ਸਨਮਾਨਿਤ ਕੀਤਾ। ਸਮਾਗਮ ਦਾ ਸਾਰਾ ਪ੍ਰਬੰਧ ਸ. ਰਵਿੰਦਰ ਸਿੰਘ ਪ੍ਰਚਾਰ ਸਕੱਤਰ ਦੀ ਦੇਖ-ਰੇਖ ਵਿੱਚ ਸੰਪੂਰਨ ਹੋਇਆ।
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਚੰਡੀਗੜ੍ਹ ਜ਼ੋਨ ਵੱਲੋਂ ਵਿਦਿਆਰਥੀਆਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਇਤਿਹਾਸ ਅਤੇ ਸਿੱਖੀ ਵਿਰਸੇ ਤੋਂ ਜਾਣੂ ਕਰਾਉਣ ਲਈ ਮਿਤੀ 16 ਜੂਨ ਤੋਂ 5 ਜੁਲਾਈ 2012 ਤੱਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸੈਕਟਰ 7-ਸੀ, ਚੰਡੀਗੜ੍ਹ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰਮਤਿ ਕਲਾਸਾਂ ਲਗਾਈਆਂ ਗਈਆਂ।ਜਿਸ ਵਿੱਚ 50 ਵਿਦਿਆਰਥੀਆਂ ਨੇ ਲਗਾਤਾਰ ਹਾਜ਼ਰੀ ਭਰਕੇ ਗੁਰਮਤਿ ਦੀ ਜਾਣਕਾਰੀ ਹਾਂਸਲ ਕੀਤੀ।ਮਿਤੀ 5 ਜੁਲਾਈ ਨੂੰ ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਦਾ ਪ੍ਰਕਾਸ ਦਿਹਾੜਾ ਮਨਾਉਂਦਿਆਂ ਹੋਇਆਂ ਕਲਾਸਾਂ ਦੇ ਵਿਦਿਆਰਥੀਆਂ ਵੱਲੋਂ ਗੁ.ਸਾਹਿਬ ਸੈਕਟਰ 7-ਸੀ, ਚੰਡੀਗੜ੍ਹ ਵਿਖੇ ਗੁਰਮਤਿ ਸਮਾਗਮ ਕੀਤਾ ਗਿਆ।ਜਿਸ ਵਿੱਚ ਵਿਦਿਆਰਥੀਆਂ ਨੇ ਕਵਿਤਾ, ਕੀਰਤਨ ਅਤੇ ਲੈਕਚਰ ਦੇ ਵਿਸ਼ੇਸ ਪ੍ਰੋਗਰਾਮਾਂ ਦੀ ਪੇਸ਼ਕਾਰੀ ਕੀਤੀ।ਭਾਈ ਸੰਦੀਪ ਸਿੰਘ ਜੀ ਨੇ ਸੰਗਤਾਂ ਨੂੰ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਜੀਵਨ ਅਤੇ ਗੁਰਮਤਿ ਵਿਚਾਰਧਾਰਾ ਤੋਂ ਜਾਣੂ ਕਰਵਾਇਆ।ਕਲਾਸਾਂ ਦੀ ਸੇਵਾ ਬੀਬੀ ਰਜਵੀਰ ਕੌਰ ਜੀ ਨੇ ਕੀਤੀ।ਸ. ਇੰਦਰਜੀਤ ਸਿੰਘ (ਜ਼ੋਨਲ ਪ੍ਰਧਾਨ) , ਸ. ਗੁਰਚਰਨ ਸਿੰਘ (ਜ਼ੋਨਲ ਸਕੱਤਰ) ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਚੰਡੀਗੜ੍ਹ ਜ਼ੋਨ, ਸ. ਰਜਿੰਦਰ ਸਿੰਘ ਸਹਾਨੀ (ਸਕੱਤਰ ਗੁਰਦੁਆਰਾ ਪ੍ਰਬੰਦਕ ਕਮੇਟੀ) ਨੇ ਵਿਦਿਆਰਥੀਆਂ ਨੂੰ ਆਕਰਸ਼ਕ ਇਨਾਮ ਦੇਕੇ ਸਨਾਮਨਿਤ ਕੀਤਾ।ਸਮਾਗਮ ਦਾ ਸਾਰਾ ਪ੍ਰਬੰਧ ਸ. ਰਵਿੰਦਰ ਸਿੰਘ ਦੀ ਦੇਖ-ਰੇਖ ਵਿੱਚ ਹੋਇਆ।
ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਤੇ ਮਿਤੀ 5/7/2012 ਨੂੰ ਗੁਰਦੁਆਰਾ ਆਸਥਾਪਨ ਕਮੇਟੀ ਸੈਕਟਰ 22-ਡੀ, ਚੰਡੀਗੜ੍ਹ ਵਿਖੇ ਕਵੀ ਦਰਬਾਰ ਕਰਾਇਆ ਗਿਆ। ਜਿਸ ਵਿੱਚ ਪੰਥ ਪ੍ਰਸਿੱਦ ਕਵੀਆਂ ਨੇ ਸੰਗਤਾਂ ਨੂੰ ਕਾਵਿ ਰੂਪ ਵਿੱਚ ਗੁਰੂ ਸਾਹਿਬ ਜੀ ਦੇ ਜੀਵਨ ਦੀਆਂ ਘਟਨਾਵਾਂ ਤੋਂ ਜਾਣੂ ਕਰਾਇਆ।
ਮਿਤੀ 15/7/2012 ਨੂੰ ਗੁਰਦੁਆਰਾ ਅਸਥਾਪਨ ਕਮੇਟੀ ਸੈਕਟਰ 22 ਵਿਖੇ ਵਿਦਿਆਰਥੀਆਂ ਵੱਲੋਂ ਕੀਰਤਨ ਸਮਾਗਮ ਕੀਤਾ ਗਿਆ।ਸਟੇਜ ਦੀ ਸੇਵਾ ਬੀਬੀ ਦਲਜੀਤ ਕੌਰ ਜੀ ਨੇ ਕੀਤੀ।ਜ਼ੋਨ ਵੱਲੋਂ ਵਿਦਿਆਰਥੀਆਂ ਨੂੰ ਆਕਰਸ਼ਕ ਇਨਾਮ ਦੇਕੇ ਸਨਾਮਨਿਤ ਕੀਤਾ ਗਿਆ।
ਮਿਤੀ 16/7/2012 ਨੂੰ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਸੈਕਟਰ 47, ਚੰਡੀਗੜ੍ਹ ਵਿਖੇ ਗੁਰਮਤਿ ਸਮਾਗਮ ਕੀਤਾ ਗਿਆ। ਸਮਾਗਮ ਵਿੱਚ ਡਾ. ਬਲਜੀਤ ਕੌਰ (ਗ.ਗ.ਸ.ਸ.ਸ.) ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਂਹੀ ਨਿਹਾਲ ਕੀਤਾ ਅਤੇ ਭਾਈ ਸੰਦੀਪ ਸਿੰਘ ਚੰਡੀਗੜ੍ਹ ਵਾਲਿਆਂ ਨੇ ਸੰਗਤਾਂ ਨੂੰ ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਸਾਕੇ ਤੋਂ ਜਾਣੂ ਕਰਾਇਆ।ਸਟੇਜ ਦੀ ਸੇਵਾ ਸ. ਗੁਰਚਰਨ ਸਿੰਘ (ਜ਼ੋਨਲ ਸਕੱਤਰ) ਨੇ ਕੀਤੀ। ਇਸ ਅਵਸਰ ਤੇ ਜ਼ੋਨ ਵੱਲੋਂ ਪੁਸ਼ਤਕ ਪ੍ਰਦਰਸਨੀ ਵੀ ਲਗਾਈ ਗਈ।
ਮਿਤੀ 17/7/2012 ਨੂੰ ਗੁਰਦੁਆਰਾ ਸਾਹਿਬ ਸ਼ਾਹਪੁਰ ਸੈਕਟਰ 38, ਚੰਡੀਗੜ੍ਹ ਵਿਖੇ ਗੁਰਮਤਿ ਸਮਾਗਮ ਕੀਤਾ ਗਿਆ। ਸਮਾਗਮ ਵਿੱਚ ਬੀਬੀ ਜਸਵਿੰਦਰਜੀਤ ਕੌਰ (ਗ.ਗ.ਸ.ਸ.ਸ.) ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਂਹੀ ਨਿਹਾਲ ਕੀਤਾ ਅਤੇ ਗਿਆਨੀ ਰਣਜੀਤ ਸਿੰਘ(ਲੁਧਿਆਣੇ ਵਾਲਿਆਂ) ਨੇ ਸੰਗਤਾਂ ਨੂੰ ਗੁਰਮਤਿ ਵਿਚਾਰ ਨਾਲ ਜੋੜਿਆ। ਸਟੇਜ ਦੀ ਸੇਵਾ ਸ. ਗੁਰਚਰਨ ਸਿੰਘ (ਜ਼ੋਨਲ ਸਕੱਤਰ) ਨੇ ਕੀਤੀ। ਇਸ ਅਵਸਰ ਤੇ ਜ਼ੋਨ ਵੱਲੋਂ ਪੁਸ਼ਤਕ ਪ੍ਰਦਰਸਨੀ ਵੀ ਲਗਾਈ ਗਈ।
ਮਿਤੀ 18/7/2012 ਨੂੰ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਸੈਕਟਰ 37, ਚੰਡੀਗੜ੍ਹ ਵਿਖੇ ਗੁਰਮਤਿ ਸਮਾਗਮ ਕੀਤਾ ਗਿਆ। ਸਮਾਗਮ ਵਿੱਚ ਸ. ਬਲਵਿੰਦਰ ਸਿੰਘ (ਗ.ਗ.ਸ.ਸ.ਸ.) ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਂਹੀ ਨਿਹਾਲ ਕੀਤਾ ਅਤੇ ਗਿਆਨੀ ਸੰਦੀਪ ਸਿੰਘ(ਚੰਡੀਗੜ੍ਹ ਵਾਲਿਆਂ) ਨੇ ਸੰਗਤਾਂ ਨੂੰ ਗੁਰਮਤਿ ਵਿਚਾਰ ਨਾਲ ਜੋੜਿਆ। ਸਟੇਜ ਦੀ ਸੇਵਾ ਸ. ਸਹਿਬਾਜ਼ ਸਿੰਘ ਨੇ ਕੀਤੀ। ਇਸ ਅਵਸਰ ਤੇ ਜ਼ੋਨ ਵੱਲੋਂ ਪੁਸ਼ਤਕ ਪ੍ਰਦਰਸਨੀ ਵੀ ਲਗਾਈ ਗਈ।
ਮਿਤੀ 19/7/2012 ਨੂੰ ਗੁਰਦੁਆਰਾ ਸ਼੍ਰੀ ਗੁਰੂ ਅਰਜੁਨ ਦੇਵ ਜੀ ਸੈਕਟਰ 40, ਚੰਡੀਗੜ੍ਹ ਵਿਖੇ ਗੁਰਮਤਿ ਸਮਾਗਮ ਕੀਤਾ ਗਿਆ। ਸਮਾਗਮ ਵਿੱਚ ਡਾ. ਸਰਬਦੀਪ ਸਿੰਘ (ਗ.ਗ.ਸ.ਸ.ਸ.) ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਂਹੀ ਨਿਹਾਲ ਕੀਤਾ ਅਤੇ ਗਿਆਨੀ ਰਣਜੀਤ ਸਿੰਘ(ਲੁਧਿਆਣੇ ਵਾਲਿਆਂ) ਨੇ ਸੰਗਤਾਂ ਨੂੰ ਗੁਰਮਤਿ ਵਿਚਾਰ ਨਾਲ ਜੋੜਿਆ। ਸਟੇਜ ਦੀ ਸੇਵਾ ਸ. ਗੁਰਚਰਨ ਸਿੰਘ (ਜ਼ੋਨਲ ਸਕੱਤਰ) ਨੇ ਕੀਤੀ। ਇਸ ਅਵਸਰ ਤੇ ਜ਼ੋਨ ਵੱਲੋਂ ਪੁਸ਼ਤਕ ਪ੍ਰਦਰਸਨੀ ਵੀ ਲਗਾਈ ਗਈ।
ਮਿਤੀ 20/7/2012 ਨੂੰ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਸੈਕਟਰ 19, ਚੰਡੀਗੜ੍ਹ ਵਿਖੇ ਗੁਰਮਤਿ ਸਮਾਗਮ ਕੀਤਾ ਗਿਆ। ਸਮਾਗਮ ਵਿੱਚ ਬੀਬੀ ਗੁਰਲੀਨ ਕੌਰ( ਮੁਹਾਲੀ ਵਾਲੇ) ਕਾਕਾ ਜਸਕੀਰਤ ਸਿੰਘ( ਚੰਡੀਗੜ੍ਹ ਵਾਲੇ) ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਂਹੀ ਨਿਹਾਲ ਕੀਤਾ ਅਤੇ ਗਿਆਨੀ ਸੰਦੀਪ ਸਿੰਘ(ਚੰਡੀਗੜ੍ਹ ਵਾਲਿਆਂ) ਨੇ ਸੰਗਤਾਂ ਨੂੰ ਗੁਰਮਤਿ ਵਿਚਾਰ ਨਾਲ ਜੋੜਿਆ। ਸਟੇਜ ਦੀ ਸੇਵਾ ਸ. ਮੋਹਨ ਸਿੰਘ (ਜ਼ੋਨਲ ਸਕੱਤਰ) ਨੇ ਕੀਤੀ। ਇਸ ਅਵਸਰ ਤੇ ਜ਼ੋਨ ਵੱਲੋਂ ਪੁਸ਼ਤਕ ਪ੍ਰਦਰਸਨੀ ਵੀ ਲਗਾਈ ਗਈ।
ਮਿਤੀ 23 ਜੁਲਾਈ 2012 ਨੂੰ ਬਾਲਾ ਪ੍ਰੀਤਮ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਬੜੀ ਖੁਸ਼ੀ-ਖੇੜੇ ਨਾਲ ਸੇਵਾ ਦਿਵਸ ਦੇ ਰੂਪ ਵਿੱਚ ਮਨਾਇਆ ਗਿਆ।ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਸੇਵਾ ਤੋਂ ਭਰਪੂਰ ਜੀਵਨ ਤੋਂ ਸੇਂਧ ਲੈਂਦਿਆਂ ਹੋਇਆਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਚੰਡੀਗੜ੍ਹ ਜ਼ੋਨ ਦੇ ਵੀਰਾਂ ਵੱਲੋਂ ਗੁਰਬਾਣੀ ਦੇ ਸਹਿਜ ਪਾਠ ਕੀਤੇ ਗਏ ਜਿਸ ਦੇ ਭੋਗ ਮਿਤੀ 23 ਜੁਲਾਈ ਨੂੰ ਪਾਏ ਗਏ ਅਤੇ ਚੰਡੀਗੜ੍ਹ ਜ਼ੋਨ ਦੇ ਕਾਰਜ਼ ਕਰਤਾਵਾਂ ਨੇ ਗੁਰਬਾਣੀ ਦੇ ਸਹਿਜ ਪਾਠ ਸਾਹਿਬ ਦੀ ਆਰਾਭਤਾ ਵੀ ਕੀਤੀ ਉਪਰੰਤ ਜ਼ੋਨ ਵੱਲੋਂ ਕੁਸ਼ਟ ਆਸ਼ਰਮ ਸੈਕਟਰ 47, ਗੁਰੂ ਗ੍ਰੰਥ ਸਾਹਿਬ ਵਿਦਿਆ ਕੇਂਦਰ, ਸੈਕਟਰ 28, ਨੇਤਰਹੀਨ ਵਿਦਿਆਰਥੀਆਂ ਦਾ ਸਕੂਲ ਸੈਕਟਰ 26, ਮੰਦ ਬੁੱਧੀ ਵਿਦਿਆਰਥੀਆਂ ਦਾ ਸਕੂਲ ਸੈਕਟਰ 27, ਮਦਰ ਟਰੈਸਾ ਹੋਮ ਸੈਕਟਰ 23, ਬਿਰਧ ਆਸ਼ਰਮ ਸੈਕਟਰ 15, ਪਿੰਗਲਵਾੜਾ ਸੈਕਟਰ 55, ਗੁਰੂ ਆਸਰਾ ਟ੍ਰਸਟ ਸੈਕਟਰ 55, ਬੇਸਹਾਰਾ ਅਪਾਹਿਜ ਸੇਵਾ ਸੰਭਾਲ ਸੰਸਥਾਨ ਪਡਿਆਲਾ ਰੋਪੜ ਆਦਿ ਥਾਵਾਂ ਤੇ ਜਾਕੇ ਲੋੜ ਵੰਦਾਂ, ਮਰੀਜਾਂ ਨੂੰ ਲੋੜ ਮੁਤਾਬਿਕ ਵਸਤੁਆਂ ਜਿਵੇਂ ਸਾਬਣ, ਟੂਥ ਪੇਸਟ, ਬਿਸਕੁਟ-ਨਮਕੀਨ, ਕਪੜੇ, ਦਾਲ, ਚਾਵਲ, ਫਲ, ਸਕੂਲੀ ਵਿਦਿਆਰਥਾਂ ਨੂੰ ਕਾਪੀਆਂ, ਪੈਨ, ਦਵਾਈਆਂ, ਆਦਿ ਉਪਯੋਗੀ ਵਸਤੁਆਂ ਦੀ ਸੇਵਾ ਕੀਤੀ ਗਈ ਅਤੇ ਸਰਬੱਤ ਦੇ ਭਲੇ ਅਤੇ ਰੋਗੀਆਂ ਦੀ ਦੇਹ ਅਰੋਗਤਾ ਲਈ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਗਈ।ਸੇਵਾ ਦਿਵਸ ਦੀ ਅਰੰਭਤਾ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸੈਕਟਰ 34, ਤੋਂ ਕੀਤੀ ਗਈ।ਇਸ ਅਵਸਰ ਤੇ ਸ.ਮਨਜੀਤ ਸਿੰਘ ਨੇ ਸੰਗਤਾਂ ਨੂੰ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਜੀਵਨ ਤੋਂ ਜਾਣੂ ਕਰਾਇਆ।ਇਸ ਮੋਕੇ ਚੰਡੀਗੜ੍ਹ ਦੀਆਂ ਵੱਖ- ਵੱਖ ਜੱਥੇ ਬੰਦੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਅਤੇ ਚੰਡੀਗੜ੍ਹ ਜ਼ੋਨ ਦੇ ਸਰਬੱਤ ਕਾਰਜਕਰਤਾਵਾਂ ਨੇ ਹਾਜ਼ਰੀ ਭਰੀ ਅਤੇ ਸੇਵਾ ਦਿਵਸ ਦੀ ਚੜਦੀ ਕਲਾ ਲਈ ਉਦੱਮ ਕੀਤਾ।ਇਹ ਸਾਰਾ ਸਮਾਗਮ ਸ. ਗੁਰ੍ਰੀਤ ਸਿੰਘ(ਇੰਚਾਰਜ ਸੇਵਾ ਦਿਵਸ) ਅਤੇ ਸ. ਰਵਿੰਦਰ ਸਿੰਘ ਦੀ ਦੇਖ-ਰੇਖ ਵਿੱਚ ਸੰਪੂਰਣ ਹੋਇਆ। ਦੀ ਦੇਖ-ਰੇਖ ਵਿਚ ਸੰਪੂਰਨ ਹੋਇਆ।ਇਸ ਅਵਸਰ ਤੇ ਚੰਡੀਗੜ੍ਹ ਜ਼ੋਨ ਦੇ ਸ. ਜਗਜੀਤ ਸਿੰਘ, ਸ. ਜਸਜੀਤ ਸਿੰਘ, ਸ. ਦਵਿੰਦਰ ਸਿੰਘ, ਬੀਬੀ ਦਲਜੀਤ ਕੌਰ, ਬੀਬੀ ਹਰਪ੍ਰੀਤ ਕੌਰ, ਬੀਬੀ ਰਾਜਵੀਰ ਕੌਰ, ਸ.ਧਰਮਵੀਰ ਸਿੰਘ ਆਦਿ ਵੀਰਾਂ ਨੇ ਹਾਜ਼ਰੀ ਭਰੀ। ਸ. ਇੰਦਰਜੀਤ ਸਿੰਘ ਜ਼ੋਨਲ ਪ੍ਰਧਾਨ ਨੇ ਸਾਰੀਆਂ ਸੰਗਤਾਂ ਦਾ ਧੰਨਵਾਦ ਕੀਤਾ।
ਮਿਤੀ 23 ਜੁਲਾਈ 2012 ਨੂੰ ਸੇਵਾ ਦਿਵਸ ਤੇ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸੈਕਟਰ 34, ਵਿਖੇ ਬਾਲ ਕੀਰਤਨ ਦਰਬਾਰ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਗੁਰੂ ਗੋਬਿੰਦ ਸਿੰਘ ਵਿਦਿਆ ਮੰਦਰ, ਰਤਵਾੜਾ ਸਾਹਿਬ, ਗੁਰੂ ਨਾਨਕ ਪਬਲਿਕ ਸਕੂਲ ਸੈਕਟਰ 36, ਨੇਤਰ ਹੀਨ ਵਿਦਿਆਰਥੀਆਂ ਦਾ ਸਕੂਲ ਸੈਕਟਰ 26, ਚੰਡੀਗੜ੍ਹ, ਹੇਮਕੁੰਟ ਪਬਲਿਕ ਸਕੂਲ ਸੈਕਟਰ 71, ਦੇ ਵਿਦਿਆਰਥੀ, ਬੀਬਾ ਗੁਰਲੀਨ ਕੌਰ (ਚੰਡੀਗੜ੍ਹ ਵਾਲੇ) ਬੀਬਾ ਕਿਰਨਦੀਪ ਕੌਰ,ਅਜੀਤਗੜ੍ਹ ਵਾਲਿਆਂ ਨੇ ਸੰਗਤਾਂ ਨੂੰ ਗੁਰਬਾਣੀ ਦੇ ਮਨੋਹਰ ਕੀਰਤਨ ਰਾਹੀਂ ਨਿਹਾਲ ਕੀਤਾ।ਸਮਾਗਮ ਦੀ ਸਾਰੀ ਸੇਵਾ ਵਿਦਿਆਰਥੀਆਂ ਨੇ ਕੀਤੀ।ਸ. ਅਮਰ ਸਿੰਘ(ਪ੍ਰਧਾਨ ਗੁ. ਪ੍ਰਬੰਧਕ ਕਮੇਟੀ)ਸ.ਹਰਚਰਨਜੀਤ ਸਿੰਘ, ਸ. ਇੰਦਰਜੀਤ ਸਿੰਘ(ਜ਼ੋਨਲ ਪ੍ਰਧਾਨ) ਸ. ਜਗਜੀਤ ਸਿੰਘ, ਨੇ ਵਿਦਿਆਰਥੀਆਂ ਨੂੰ ਇਨਾਮ ਦੇਕੇ ਸਨਮਾਨਿਤ ਕੀਤਾ।ਸ. ਮਨਜੀਤ ਸਿੰਘ ਜੀ ਨੇ ਸਟੇਜ ਦਾ ਸੰਚਾਲਨ ਕੀਤਾ। ਸਮਾਗਮ ਦਾ ਸਾਰਾ ਪ੍ਰਬੰਧ ਸ. ਮੋਹਨ ਸਿੰਘ ਅਤੇ ਸ. ਰਵਿੰਦਰ ਸਿੰਘ ਦੀ ਦੇਖ-ਰੇਖ ਵਿੱਚ ਹੋਇਆ।ਇਸ ਅਵਸਰ ਤੇ ਪੁਸਤਕ ਪ੍ਰਦਰਸਨੀ ਵੀ ਲਗਾਈ ਗਈ ਜਿਸ ਦੀ ਸੇਵਾ ਸ. ਸਹਿਬਾਜ਼ ਸਿੰਘ ਅਤੇ ਸ. ਗੁਰਦੇਵ ਸਿੰਘ ਨੇ ਕੀਤੀ।