ਦਿੱਲੀ ਸਟੇਟ ਵਲੋਂ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਉਤਸਵ ਸੇਵਾ-ਦਿਵਸ ਦੇ ਰੂਪ ਵਿਚ ਮਨਾਇਆ

On: 23 July, 2012, By: Press Secretary, Location: ਦਿੱਲੀ

ਦੀਨ ਦਯਾਲ ਉਪਾਦਯ ਹਸਪਤਾਲ ਹਰੀ ਨਗਰ

23 ਜੁਲਾਈ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਉਤਸਵ ਸੇਵਾ-ਦਿਵਸ ਦੇ ਰੂਪ ਵਿਚ ਦੀਨ ਦਯਾਲ ਉਪਾਦਯ ਹਸਪਤਾਲ ਹਰੀ ਨਗਰ  ਵਿਖੇ ਮਨਾਇਆ ਗਿਆ। ਜਿਸ ਵਿਚ ਮਰੀਜਾ ਵਾਸਤੇ ਫਰੂਟ, ਬਿਸਕੁਟ, ਬ੍ਰਸ਼-ਪੇਸਟ, ਤੋਲੀਆ ਅਤੇ ਸਾਹਿਬ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਜੀਵਨੀ ਜਿਸ ਵਿਚ ਗੁਰੂ ਸਾਹਿਬ ਦੇ ਜੀਵਨ ਦੀਆਂ ਮੁੱਖ ਘਟਨਾਵਾਂ ਨੂੰ ਬੜੇ ਵਿਸਥਾਰ ਸਹਿਤ ਲਿਖਿਆ ਹੋਇਆ ਸੀ। ਸੇਵਾ–ਦਿਵਸ ਦੀ ਅਰੰਭਤਾ ਅਕਾਲ ਪੁਰਖ ਵਾਹਿਗੁਰੂ  ਦੇ ਚਰਨਾਂ ਚ ਅਰਦਾਸ ਕਰ ਕੇ ਕੀਤੀ ਗਈ। ਇਸ ਸਮਾਗਮ ਨੂੰ ਸਿਰੇ ਚਾੜਨ ਲਈ ਵੀਰ ਹਰਪਾਲ ਸਿੰਘ, ਕੁਲਜੀਤ ਸਿੰਘ, ਪਰਮੋਦ ਕੁਮਾਰ, ਗੁਰਮੀਤ ਸਿੰਘ, ਹਰਪ੍ਰੀਤ ਸਿੰਘ, ਸਰਵਜੀਤ ਸਿੰਘ, ਸਤਨਾਮ ਕੋਰ, ਵਨੀਤ ਸਿੰਘ, ਰਣਤੇਗ ਸਿੰਘ, ਜਗਮੀਤ ਸਿੰਘ, ਧਰਮਦੀਪ ਸਿੰਘ ਆਦਿ ਵੀਰਾ ਨੇ ਸੇਵਾ ਨਿਭਾਈ।

ਭਾਈ ਜੋਗਾ ਸਿੰਘ ਸਕੂਲ

ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਉਤਸਵ ਨੂੰ ਗੁਰਮਤਿ ਕੂਇਜ਼ ਦੇ ਰੁਪ ਵਿਚ ਭਾਈ ਜੋਗਾ ਸਿੰਘ ਸਕੂਲ ਵਿਖੇ ਮਨਾਇਆ ਗਿਆ। ਜਿਸ ਵਿੱਚ ਬਚਿਆਂ ਪਾਸੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਜੀਵਨ ਨਾਲ ਸੰਬਧਿਤ ਪ੍ਰਸ਼ਨ ਵੀਰ ਕਵਲਜੀਤ ਸਿੰਘ (ਕੀਰਤਨ ਅਤੇ ਗੁਰਮਤਿ ਕੋਂਸਲ ਇੰਚਾਰਜ) ਪਾਸੋ ਪੁਛੇ ਗਏ। ਬੱਚਿਆਂ ਨੇ ਬੜੇ ਹੀ ਚਾਅ ਨਾਲ ਸਾਰੇ ਸਵਾਲਾ ਦੇ ਜਵਾਬ ਦਿੱਤੇ। ਇਸ ਸਮਾਗਮ ਵਿਚ ਵੀਰ ਪ੍ਰੀਤਮ ਸਿੰਘ ਪ੍ਰੀਤ ਹੋਣਾ ਨੇ ਬਚਿਆਂ ਨਾਲ ਬੜੀਆਂ ਪ੍ਰੇਰਨਾ ਸਰੋਤ ਵਿਚਾਰਾਂ ਸਾਝੀਆਂ ਕੀਤੀਆਂ। ਵੀਰ ਗੁਰਮੀਤ ਸਿੰਘ (ਅਡੀਸ਼ਨਲ ਸਟੇਟ ਸਕਤੱਰ, ਅਕਾਦਮਿਕ) ਹੋਣਾ ਨੇ ਸਕੂਲ ਦੇ ਸਟਾਫ਼ ਦਾ ਸਨਮਾਨ ਨਿਸ਼ਾਨੀ ਦੇ ਕੇ ਧੰਨਵਾਦ ਕੀਤਾ। ਇਸ ਮੋਕੇ ਵੀਰ ਹਰਜੀਤ ਸਿੰਘ ਨੇ ਉਚੇਚੇ ਤੌਰ ਤੇ ਹਾਜ਼ਰੀ ਭਰੀ।

Newsletter


Monthly Samachar

Study Circle Samachar

Helpline

Helpline

Career Guidance

Career Guidance

Monthly Magazine

Monthly Magazine