ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਲੁਧਿਆਣਾ ਜ਼ੋਨ ਵਲੋਂ ਦਸਮੇਸ਼ ਖਾਲਸਾ ਸੀ:ਸੈ:ਸਕੂਲ, ਪਿੰਡ ਹੇਅਰਾਂ (ਲੁਧਿਆਣਾ) ਵਿਖੇ ਮਿਤੀ 17 ਜੁਲਾਈ 2012 ਨੂੰ ਸ਼ਖਸੀਅਤ ਉਸਾਰੀ ਵਿਸ਼ੇ ਤੇ ਸੈਮੀਨਾਰ ਕੀਤਾ ਗਿਆ ਅਤੇ ਲੁਧਿਆਣਾ ਜ਼ੋਨ ਵਲੋਂ ਕਰਵਾਏ ਗਏ ਰੰਗ ਭਰੋ ਮੁਕਾਬਲੇ ਦੇ ਜੇਤੂ ਬੱਚਿਆਂ ਨੂੰ ਇਨਾਮ ਤਕਸੀਮ ਕੀਤੇ ਗਏ। ਸਟੱਡੀ ਸਰਕਲ ਦੇ ਐਡੀਸ਼ਨਲ ਚੀਫ਼ ਸਕੱਤਰ, ਸ੍ਰ: ਸਤਨਾਮ ਸਿੰਘ ਸਲ੍ਹੋਪੁਰੀ ਹੋਰਾਂ ਵਿਚਾਰਾਂ ਦੀ ਸਾਂਝ ਕਰਦਿਆਂ ਵਿਦਿਆਰਥੀਆਂ ਨੂੰ ਨੈਤਿਕ ਕਦਰਾਂ ਕੀਮਤਾਂ ਅਪਨਾਉਣ ਦੀ ਪ੍ਰੇਰਨਾ ਕੀਤੀ। ਮੈਡਮ ਸੁਖਵਿੰਦਰ ਕੌਰ ਹੋਰਾਂ ਸਟੇਜ ਦਾ ਸੰਚਾਲਨ ਕਰਦਿਆਂ ਸਟੱਡੀ ਸਰਕਲ ਵਲੋਂ ਕੀਤੇ ਜਾਂਦੇ ਉਪਰਾਲਿਆਂ ਦੀ ਪ੍ਰਸੰਸਾ ਕੀਤੀ। ਪ੍ਰਿੰ: ਬਰਜਿੰਦਰ ਕੌਰ ਹੋਰਾਂ ਚਰਚਾ ਨੂੰ ਸਮਅਪ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਨਸ਼ੇ, ਆਚਰਣਹੀਣਤਾ ਤੇ ਹੋਰ ਸਮਾਜਿਕ ਬੁਰਾਈਆਂ ਤੋਂ ਦੂਰ ਰਹਿ ਕੇ ਸੁਚੱਜੀ ਜੀਵਨ ਜਾਂਚ ਅਪਨਾਉਣੀ ਚਾਹੀਦੀ ਹੈ। ਮੈਡਮ ਸਤਵਿੰਦਰ ਕੌਰ ਹੋਰਾਂ ਵੀ ਸੰਬੋਧਨ ਕੀਤਾ। ਪ੍ਰਿੰ: ਬਰਜਿੰਦਰ ਕੌਰ ਤੇ ਸ੍ਰ: ਸਤਨਾਮ ਸਿੰਘ ਸਲ੍ਹੋਪੁਰੀ ਹੋਰਾਂ ਰੰਗ ਭਰੋ ਮੁਕਾਬਲੇ ਦੇ ਜੇਤੂ ਬੱਚਿਆਂ ਨੂੰ ਮੁਮੈਂਟੋ ਅਤੇ ਹੋਰ ਆਕਰਸ਼ਕ ਗਿਫਟ ਇਨਾਮ ਵਜੋਂ ਤਕਸੀਮ ਕੀਤੇ।