ਦਿੱਲੀ ਸਟੇਟ ਵਲੋਂ ਬੱਚਿਆਂ ਨੂੰ ਅੰਮ੍ਰਿਤ ਵੇਲੇ ਨਾਲ ਜੋੜਨ ਲਈ ਨਿਤਨੇਮ ਸਮਾਗਮ ਗੁਰਦੁਆਰਾ 14 ਬਲਾਕ ਵੈਸਟ ਪਟੇਲ ਨਗਰ, ਗੁਰਦੁਆਰਾ ਖੰਡਾ ਸਾਹਿਬ ਬਲਜੀਤ ਨਗਰ, ਗੁਰਦੁਆਰਾ ਸਿੱਖ ਸੰਗਤ ਰਣਜੀਤ ਨਗਰ ਵਿਖੇ 20 ਮਈ ਤੋ 9 ਜੂਨ ਤੱਕ ਕਰਵਾਏ ਗਏ। 30 ਜੂਨ ਨੂੰ ਇਨ੍ਹਾਂ ਸਮਾਗਮਾਂ ਵਿਚ ਹਿੱਸਾ ਲੈਣ ਵਾਲੇ ਬੱਚਿਆਂ ਨੂੰ ਗੁਰਦੁਆਰਾ 29 ਬਲਾਕ ਵਿਖੇ ਇਨਾਮ ਦੇ ਕੇ ਸਨਮਾਨ ਕੀਤਾ ਗਿਆ।