ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਲੁਧਿਆਣਾ ਜ਼ੋਨ ਵੱਲੋਂ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿਖੇ ਬੱਚਿਆਂ ਦੇ ਸਰਬ ਪੱਖੀ ਵਿਕਾਸ ਅਤੇ ਸੱਚੀ ਸੁੱਚੀ ਜੀਵਨ ਜਾਂਚ ਲਈ ਸਮਰ ਕੈਂਪਾਂ ਦਾ ਆਯੋਜਨ ਕੀਤਾ ਗਿਆ। ਜਿਸ ਤਹਿਤ ਬੱਚਿਆਂ ਨੂੰ ਕੀਰਤਨ, ਤਬਲਾ, ਦਸਤਾਰ, ਆਰਟ ਅਤੇ ਕੁਕਿੰਗ ਸਿਖਲਾਈ ਵੀ ਦਿੱਤੀ ਗਈ।
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਈ-ਬਲਾਕ ਵਿਖੇ 18 ਦਿਨਾਂ ਦਾ ਇਹ ਕੈਂਪ ਸ੍ਰ: ਰਵਿੰਦਰ ਸਿੰਘ ਅਤੇ ਸ੍ਰ: ਗੁਰਚਰਨ ਸਿੰਘ ਜੀ ਦੀ ਅਗਵਾਈ ਵਿਚ ਲਗਾਇਆ ਗਿਆ। ਇਸ ਕੈਂਪ ਦੀ ਖਾਸੀਅਤ ਇਹ ਸੀ ਕਿ ਕੈਂਪ ਦੌਰਾਨ ਬੱਚਿਆਂ ਨੂੰ ਟਰੈਫਿਕ ਦੇ ਨਿਯਮਾਂ ਬਾਰੇ ਵਿਸਥਾਰ ਵਿਚ ਜਾਣਕਾਰੀ ਸ੍ਰ: ਸੁਖਦੇਵ ਸਿੰਘ ਏ.ਐਸ.ਆਈ. ਪੰਜਾਬ ਪੁਲਿਸ ਨੇ ਦਿੱਤੀ।ਇਸ ਤੋਂ ਇਲਾਵਾ ਬੱਚਿਆਂ ਨੂੰ ਆਨੰਦਪੁਰ ਸਾਹਿਬ ਵਿਖੇ ਵਿਰਾਸਤ-ਏ-ਖਾਲਸਾ ਦੀ ਯਾਤਰਾ ਵੀ ਕਰਵਾਈ ਗਈ। ਕੈਂਪ ਦੀ ਸਮਾਪਤੀ ਸਮੇਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ: ਬਲਦੇਵ ਸਿੰਘ ਅਤੇ ਹੋਰ ਮੈਂਬਰਾਂ ਨੇ ਬੱਚਿਆਂ ਨੂੰ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ।
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਕਿਚਲੂ ਨਗਰ ਲੁਧਿਆਣਾ ਵਿਖੇ ਬੀਬੀ ਜਸਵਿੰਦਰ ਕੌਰ ਦੀ ਅਗਵਾਈ ਵਿਚ ਇਹ ਕੈਂਪ ਲਗਾਇਆ ਗਿਆ। ਜਿਸ ਵਿਚ ਤਕਰੀਬਨ 50 ਬੱਚਿਆਂ ਨੇ ਭਾਗ ਲਿਆ। ਇਸ ਵਿਚ ਬੱਚਿਆਂ ਨੂੰ ਛੋਟੀਆਂ ਛੋਟੀਆਂ ਸਲਾਈਡ ਸ਼ੋਅ ਰਾਹੀਂ ਸਿੱਖ ਇਤਿਹਾਸ ਦੀ ਜਾਣਕਾਰੀ ਦਿੱਤੀ ਗਈ।ਸਮਾਪਤੀ ਸਮੇਂ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸ੍ਰ: ਜਸਬੀਰ ਸਿੰਘ ਨੇ ਬੱਚਿਆਂ ਨੂੰ ਸਨਮਾਨਿਤ ਕੀਤਾ।
ਦੁੱਗਰੀ ਦੇ ਐਲ.ਆਈ.ਜੀ. ਫਲੈਟਾਂ ਦੇ ਗੁਰਦੁਆਰਾ ਸਾਹਿਬ ਵਿਚ ਇਹ ਕੈਂਪ ਲਗਾਇਆ ਗਿਆ ਜਿਸ ਵਿਚ 100 ਦੇ ਕਰੀਬ ਬੱਚਿਆਂ, ਨੌਜਵਾਨਾਂ, ਬੀਬੀਆਂ ਅਤੇ ਬਜ਼ੁਰਗਾਂ ਨੇ ਭਾਗ ਲਿਆ। ਇਸ ਦੌਰਾਨ ਸ੍ਰ:ਨਰਿੰਦਰ ਸਿੰਘ ਜੀ ਹੋਰਾਂ ਨਾਨਕਸ਼ਾਹੀ ਸਿੱਕਿਆਂ ਦੀ ਪ੍ਰਦਰਸ਼ਨੀ ਲਗਾਈ। ਸ੍ਰ: ਜੁਝਾਰ ਸਿੰਘ ਖੇਤਰੀ ਨਿਗਰਾਨ ਨੇ ਕੈਂਪ ਦੌਰਾਨ ਬੱਚਿਆਂ ਨੂੰ ਵੱਖ-ਵੱਖ ਵਿਸ਼ਿਆਂ ਤੇ ਜਾਣਕਾਰੀ ਦਿੱਤੀ। ਸਾਰੇ ਸਮਰ ਕੈਂਪਾਂ ਦੀ ਸਮਾਪਤੀ ਸਮੇਂ ਕੇਂਦਰੀ ਦਫ਼ਤਰ ਤੋਂ ਸ੍ਰ: ਹਰਜੀਤ ਸਿੰਘ ਖਾਲਸਾ, ਸ੍ਰ:ਜਤਿੰਦਰਪਾਲ ਸਿੰਘ, ਸ੍ਰ: ਪ੍ਰਤਾਪ ਸਿੰਘ ਅਤੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸ੍ਰ: ਸੁਖਵਿੰਦਰ ਸਿੰਘ ਬੱਚਿਆਂ ਨੂੰ ਸਨਮਾਨ ਕਰਨ ਵਾਸਤੇ ਸ਼ਾਮਿਲ ਹੋਏ। ਸਮਾਪਤੀ ਸਮਾਗਮ ਸਮੇਂ ਬੱਚਿਆਂ ਨੇ ਕੈਂਪ ਦੌਰਾਨ ਸਿੱਖੇ ਹੋਏ ਸ਼ਬਦ, ਭਾਸ਼ਨ ਅਤੇ ਕਵਿਤਾਵਾਂ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਭਾਗ ਲੈਣ ਆਏ ਸਾਰੇ ਬੱਚਿਆਂ ਨੂੰ ਪ੍ਰਮਾਣ ਪੱਤਰ ਅਤੇ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ।
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਨਿਊ ਮਾਡਲ ਟਾਊਨ ਵਿਖੇ ਇਹ ਕੈਂਪ ਲਗਾਇਆ ਗਿਆ ਜਿਸ ਵਿਚ ਲਗਭਗ 300 ਬੱਚਿਆਂ ਨੇ ਭਾਗ ਲਿਆ।ਜਿਸ ਤਹਿਤ ਬੱਚਿਆਂ ਨੂੰ ਕੀਰਤਨ, ਤਬਲਾ, ਦਸਤਾਰ, ਆਰਟ ਅਤੇ ਕੁਕਿੰਗ ਸਿਖਲਾਈ ਵੀ ਦਿੱਤੀ ਗਈ। ਸਮਾਪਤੀ ਸਮੇਂ ਗੁਰਦੁਆਰਾ ਪ੍ਰੰਬਧਕ ਕਮੇਟੀ ਦੇ ਪ੍ਰਧਾਨ ਸ੍ਰ: ਪਰਮਿੰਦਰ ਸਿੰਘ ਤੇ ਹੋਰ ਮੈਂਬਰ ਸ੍ਰ: ਹਰਮਿੰਦਰ ਸਿੰਘ ਤੇ ਸ੍ਰ:ਅਮਰੀਕ ਸਿੰਘ ਨੇ ਸ਼ਮੂਲੀਅਤ ਕੀਤੀ। ਇਸੇ ਤਰ੍ਹਾਂ ਪਿੰਡ ਦਾਦ ਵਿਖੇ ਇਸ ਕੈਂਪ ਵਿਚ ਗਣਿਤ ਅਤੇ ਅੰਗਰੇਜ਼ੀ ਦੀਆਂ ਵਿਸ਼ੇਸ ਕਲਾਸਾਂ ਦਾ ਪ੍ਰਬੰਧ ਕੀਤਾ ਗਿਆ। ਸਮਾਪਤੀ ਸਮੇਂ ਸ੍ਰ: ਸਤਿੰਦਰਮੋਹਨ ਸਿੰਘ ਖੇਤਰੀ ਪ੍ਰਧਾਨ ਤੇ ਸ੍ਰ: ਚਮਕੌਰ ਸਿੰਘ ਖੇਤਰੀ ਨਿਗਰਾਨ ਨੇ ਬੱਚਿਆਂ ਨੂੰ ਪ੍ਰਮਾਣ ਪੱਤਰ ਤੇ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ।