ਬੜੂ ਸਾਹਿਬ ਵਿਖੇ 5 ਰੋਜ਼ਾ ਕੌਮੀ ਯੂਥ ਲੀਡਰਸ਼ਿਪ ਟੇ੍ਨਿੰਗ ਕੈਂਪ

On: 26 June, 2012, By: Press Secretary, Location: ਹਿਮਾਚਲ ਪ੍ਰਦੇਸ਼

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਅਕਾਲ ਅਕੈਡਮੀ ਗੁਰਦੁਆਰਾ ਬੜੂ ਸਾਹਿਬ (ਹਿਮਾਚਲ ਪ੍ਰਦੇਸ਼) ਵਿਖੇ 5 ਰੋਜ਼ਾ ਕੌਮੀ ਯੂਥ ਲੀਡਰਸ਼ਿਪ ਟੇ੍ਨਿੰਗ ਕੈਂਪ ਲਗਾਇਆ ਗਿਆ। ਜਿਸ ਵਿਚ ਦੇਸ਼ ਦੇ ਵੱਖ-ਵੱਖ ਭਾਗਾਂ ਚੋਂ ਚੌਣਵੇਂ 500 ਕਾਲਜ ਵਿਦਿਆਰਥੀਆਂ ਨੇ ਭਾਗ ਲਿਆ। ਉਦਘਾਟਨੀ ਸਮਾਗਮ ਦੌਰਾਨ ਭਾਈ ਜਗਜੀਤ ਸਿੰਘ ਜੀ ਬੜੂ ਸਾਹਿਬ ਹੋਰਾਂ ਵਿਦਿਆਰਥੀਆਂ ਨੂੰ ਸੇਵਾ ਤੇ ਸਿਮਰਨ ਰਾਹੀਂ ਆਪਣੇ ਜੀਵਨ ਰੁਸ਼ਨਾਉਣ ਦਾ ਸੁਨੇਹਾ ਦਿੱਤਾ। ਇਸ ਸਮੇਂ ਸਟੱਡੀ ਸਰਕਲ ਦੇ ਚੀਫ਼ ਸਕੱਤਰ ਸ੍ਰ: ਪਿਰਥੀ ਸਿੰਘ ਹੋਰਾਂ ਕੈਂਪ ਦੀ ਲੋੜ, ਮਨੋਰਥ ਅਤੇ ਪ੍ਰੇਰਨਾਵਾਕ "ਸਤਿਗੁਰ ਖੋਟਿਅਹੁ ਖਰੇ ਸਬਦਿ ਸਵਾਰਣਹਾਰ" ਦੀ ਵਿਆਖਿਆ ਸਾਂਝੀ ਕਰਦਿਆਂ ਵਿਦਿਆਰਥੀਆਂ ਨੂੰ ਮਨ ਦੀ ਪਕਿਆਈ ਲਈ ਸ਼ਬਦ ਗੁਰੂ ਨਾਲ ਜੁੜਨ ਦਾ ਸੁਨੇਹਾ ਦਿੱਤਾ।

ਕੈਂਪ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਹੋਰਾਂ ਵਿਚਾਰਾਂ ਦੀ ਸਾਂਝ ਕਰਦਿਆਂ ਵਿਦਿਆਰਥੀਆਂ ਨੂੰ "ਧਰਮ ਕਾ ਜੈਕਾਰ" ਕਰਨ ਲਈ ਜਥੇਬੰਦ ਹੋਣ ਦੀ ਅਪੀਲ ਕੀਤੀ। ਸਿੰਘ ਸਾਹਿਬ ਜੀ ਨੇ ਕਿਹਾ ਕਿ ਧਰਮ ਨੇਕ ਨੀਤੀ ਹੈ, ਰੱਬ ਨੂੰ ਯਾਦ ਕਰਨਾ ਤੇ ਚੰਗੇ ਕਰਮ ਕਰਨੇ ਧਰਮ ਹਨ। ਅੱਜ ਧਰਮ ਨੂੰ ਅਪਨਾਏ ਬਿਨਾ ਮਨੁੱਖ ਦਾ ਬਚਣਾ ਅਸੰਭਵ ਹੈ। ਉਨ੍ਹਾਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਵਿਦਿਆਰਥੀਆਂ ਵਿਚ ਨੈਤਿਕ ਕਦਰਾਂ ਕੀਮਤਾਂ ਤੇ ਧਰਮ ਦੇ ਸੰਚਾਰ ਲਈ ਕੀਤੇ ਉਪਰਾਲਿਆਂ ਦੀ ਪ੍ਰਸੰਸਾ ਕੀਤੀ। ਇਸ ਸਮੇਂ ਸਟੱਡੀ ਸਰਕਲ ਦੇ ਸਰਪ੍ਰਸਤ ਪ੍ਰਿੰ: ਰਾਮ ਸਿੰਘ ਹੋਰਾਂ ਸਿੰਘ ਸਾਹਿਬ ਜੀ ਹੋਰਾਂ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਪੰਥ ਦਾ ਇਕ ਨਿਮਾਣਾ ਜਿਹਾ ਹਿੱਸਾ ਹੈ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਸਮਰਪਿਤ ਹੁੰਦਿਆਂ ਪੰਥਕ ਯੁਗਤ/ਮਰਿਯਾਦਾ ਵਿਚ ਵਿਚਰਦਾ ਹੈ, ਸਾਨੂੰ ਆਸ ਹੈ ਕਿ ਸਿੰਘ ਸਾਹਿਬ ਇਸੇ ਤਰ੍ਹਾਂ ਜਥੇਬੰਦੀ ਨੂੰ ਥਾਪੜੇ, ਉਤਸ਼ਾਹ, ਪ੍ਰੇਰਨਾ ਤੇ ਅਗਵਾਈ ਬਖਸ਼ਦੇ ਰਹਿਣਗੇ। ਡਾ: ਮਨਮੋਹਨ ਸਿੰਘ, ਵਾਈਸ ਚਾਂਸਲਰ ਇਟਰਨਲ ਯੂਨੀਵਰਸਿਟੀ ਬੜੂ ਸਾਹਿਬ ਅਤੇ ਭਾਈ ਜੈਵਿੰਦਰ ਸਿੰਘ, ਚੀਮਾ ਸਾਹਿਬ (ਸੰਗਰੂਰ) ਹੋਰਾਂ ਵੀ ਵਿਦਿਆਰਥੀਆਂ ਨੂੰ ਗੁਰਮਤਿ ਦੀ ਪ੍ਰੇਰਨਾ ਤੇ ਥਾਪੜੇ ਦਿੱਤੇ।

ਐਡੀਸ਼ਨਲ ਚੀਫ਼ ਆਰਗੇਨਾਈਜ਼ਰ ਡਾ: ਅਵੀਨਿੰਦਰਪਾਲ ਸਿੰਘ ਹੋਰਾਂ ਦਸਤਾਰ, ਗੁਫਤਾਰ ਤੇ ਰਫਤਾਰ ਵਿਸ਼ੇ ਤੇ ਵਿਚਾਰ ਸਾਂਝੇ ਕੀਤੇ। ਐਡੀਸ਼ਨਲ ਚੀਫ਼ ਸਕੱਤਰ (ਜਥੇਬੰਦਕ) ਸ੍ਰ: ਸਤਨਾਮ ਸਿੰਘ ਸਲ੍ਹੋਪੁਰੀ ਹੋਰਾਂ ਪ੍ਰਮੁੱਖ ਸਿੱਖ ਸ਼ਖਸੀਅਤਾਂ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ। ਐਡੀਸ਼ਨਲ ਚੀਫ਼ ਆਰਗੇਨਾਈਜ਼ਰ, ਪ੍ਰੋ: ਬਲਵਿੰਦਰਪਾਲ ਸਿੰਘ ਹੋਰਾਂ ਗੁਰਮਤਿ ਮਨੋਵਿਗਿਆਨ, ਐਡੀਸ਼ਨਲ ਚੀਫ਼ ਸਕੱਤਰ ਸ੍ਰ: ਤਜਿੰਦਰ ਸਿੰਘ ਖਿਜਰਾਬਾਦੀ ਹੋਰਾਂ 20ਵੀਂ ਸਦੀ ਦਾ ਸਿੱਖ ਇਤਿਹਾਸ, ਕੇਂਦਰੀ ਵਿਦਿਆਰਥੀ ਕੌਂਸਲ ਦੇ ਪ੍ਰਧਾਨ ਸ੍ਰ: ਗੁਰਸੰਤ ਸਿੰਘ ਹੋਰਾਂ ਗੁਰਮਤਿ ਵਿਚਾਰਧਾਰਾ, ਡਿਪਟੀ ਚੀਫ਼ ਆਰਗੇਨਾਈਜ਼ਰ ਡਾ: ਲਖਵਿੰਦਰ ਸਿੰਘ ਹੋਰਾਂ ਸਮਕਾਲੀ ਹਾਲਾਤ ਤੇ ਦਰਪੇਸ਼ ਚੁਣੌਤੀਆਂ, ਪੀ.ਏ.ਯੂ. ਲੁਧਿਆਣਾ ਤੋਂ ਡਾ: ਸਰਬਜੀਤ ਸਿੰਘ ਹੋਰਾਂ ਚੜ੍ਹਦੀ ਕਲਾ ਕਿਵੇਂ ਕਾਇਮ ਰਹੇ ਵਿਸ਼ੇ ਤੇ ਵਿਚਾਰਾਂ ਦੀ ਸਾਂਝ ਕੀਤੀ।

ਕੈਂਪ ਦੌਰਾਨ ਵੱਖ-ਵੱਖ ਕਾਰਜਸ਼ਾਲਾਵਾਂ ਦਾ ਆਯੋਜਨ ਡਿਪਟੀ ਚੀਫ਼ ਆਰਗੇਨਾਈਜ਼ਰ ਡਾ: ਲਖਵਿੰਦਰ ਸਿੰਘ, ਪੰਜਾਬ ਸਟੇਟ ਦੇ ਪ੍ਰਧਾਨ ਡਾ: ਮਨਮੋਹਨਜੀਤ ਸਿੰਘ ਹੁਰਾਂ, ਡਿਪਟੀ ਚੀਫ਼ ਸਕੱਤਰ ਸ੍ਰ: ਪਰਮਜੀਤ ਸਿੰਘ ਸੁਚਿੰਤਨ ਹੋਰਾ ਕੀਤਾ। ਸੁਆਲ-ਜੁਆਬ ਸੈਸ਼ਨ ਦੌਰਾਨ ਵਿਦਿਆਰਥੀਆਂ ਨੇ ਖੁੱਲ੍ਹ ਕੇ ਆਪਣੇ ਸ਼ੰਕੇ ਨਵਿਰਤ ਕੀਤੇ। ਕੈਂਪ ਪ੍ਰਿੰਸੀਪਲ ਪ੍ਰੋ: ਗੁਰਪ੍ਰੀਤ ਸਿੰਘ, ਜ਼ੋਨਲ ਸਕੱਤਰ ਹੋਰਾਂ ਇਸ ਸੈਸ਼ਨ ਦਾ ਸੰਚਾਲਨ ਕੀਤਾ। ਗਰੁੱਪ ਡਿਸਕਸ਼ਨ, ਖੇਡਾਂ, ਨਿੱਤਨੇਮ ਸੈਸ਼ਨ, ਕਸਰਤ ਆਦਿ ਨੇ ਵੀ ਕੈਂਪ ਨੂੰ ਪ੍ਰਭਾਵਸ਼ਾਲੀ ਬਣਾਇਆ। ਆਤਮ ਅਨੁਭਵ ਕੀਰਤਨ ਸੈਸ਼ਨ ਨੂੰ ਐਡੀਸ਼ਨਲ ਸਟੇਟ ਸਕੱਤਰ, ਪੰਜਾਬ ਪ੍ਰੋ: ਨਵਪ੍ਰੀਤ ਸਿੰਘ ਹੋਰਾਂ ਕੋਆਰਡੀਨੇਟ ਕੀਤਾ।

ਵਿਦਾਇਗੀ ਸੈਸ਼ਨ ਵਿਚ ਡਾ: ਦਵਿੰਦਰ ਸਿੰਘ, ਪ੍ਰਿੰ: ਅਕਾਲ ਅਕੈਡਮੀ ਬੜੂ ਸਾਹਿਬ, ਇਟਰਨਲ ਯੂਨੀਵਰਸਿਟੀ ਬੜੂ ਸਾਹਿਬ ਦੇ ਪ੍ਰੋ: ਹਰਚਰਨ ਸਿੰਘ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਚੀਫ਼ ਸਕੱਤਰ ਸ੍ਰ: ਪਿਰਥੀ ਸਿੰਘ ਹੋਰਾਂ ਵਿਦਾਇਗੀ ਸੁਨੇਹਾ ਸਾਂਝੇ ਕੀਤੇ। ਕੈਂਪ ਦੀ ਸਫਲਤਾ ਲਈ ਸ੍ਰ: ਗੁਰਚਰਨ ਸਿੰਘ ਅੰਮ੍ਰਿਤਸਰ, ਸ੍ਰ: ਜਗਦੀਸ਼ ਸਿੰਘ ਬੱਡੋਂ, ਸ੍ਰ: ਹਰਮਹਿੰਦਰ ਸਿੰਘ ਨੰਗਲ, ਸ੍ਰ: ਹਰਮੀਤ ਸਿੰਘ, ਕੇਂਦਰੀ ਦਫ਼ਤਰ ਲੁਧਿਆਣਾ, ਬੀਬੀ ਜਸਬੀਰ ਕੌਰ ਰੋਪੜ, ਸ੍ਰ; ਗੁਰਮੀਤ ਸਿੰਘ ਦੁੱਗਰੀ, ਸ੍ਰ: ਸੁਰਿੰਦਰਪਾਲ ਸਿੰਘ ਸਿਦਕੀ, ਸ੍ਰ: ਹੀਰਾ ਸਿੰਘ ਅੰਮ੍ਰਿਤਸਰ, ਸ੍ਰ: ਦਿਵਜੋਤ ਸਿੰਘ ਪਿੰਕੀ, ਸ੍ਰ: ਕੋਮਲਜੀਤ ਸਿੰਘ, ਸ੍ਰ: ਜਸਪ੍ਰੀਤ ਸਿੰਘ ਮੁਕਤਸਰ, ਸ੍ਰ: ਸਤਨਾਮ ਸਿੰਘ ਰੋਪੜ, ਅਤੇ ਹੋਰ ਮੈਂਬਰਾਂ ਨੇ ਦਿਨ ਰਾਤ ਮਿਹਨਤ ਕੀਤੀ। ਵਾਹਿਗੁਰੂ ਦੀ ਅਪਾਰ ਕਿ੍ਪਾ ਸਦਕਾ ਕੈਂਪ ਸਫਲ ਰਿਹਾ।

Newsletter


Monthly Samachar

Study Circle Samachar

Helpline

Helpline

Career Guidance

Career Guidance

Monthly Magazine

Monthly Magazine