ਫਿਰੋਜ਼ਪੁਰ ਜ਼ੋਨ ਦੇ ਖੇਤਰ ਗੁਰੂਹਰਸਹਾਏ ਵਲੋਂ ਗਿਆਨ ਅੰਜਨ ਗੁਰਮਤਿ ਕਲਾਸਾਂ 

On: 16 June, 2012, By: Press Secretary, Location: ਫਿਰੋਜ਼ਪੁਰ

ਫਿਰੋਜ਼ਪੁਰ ਜ਼ੋਨ ਦੇ ਖੇਤਰ ਗੁਰੂਹਰਸਹਾਏ ਵਲੋਂ ਬੱਚਿਆਂ ਨੂੰ ਗਰਮੀਆਂ ਦੀਆਂ ਛੁੱਟੀਆਂ ਵਿੱਚ ਚੰਗੇ ਗੁਣ ਸਿਖਾਉਣ ਦੇ ਮੰਤਵ ਨਾਲ 10 ਰੋਜ਼ਾਂ  ਗੁਰਮਤਿ  ਗਿਆਨ ਅੰਜਨ ਸਮਰ ਕਲਾਸਾਂ ਮਿਤੀ 7-16 ਜੂਨ 2012 ਸਥਾਨਕ ਗੁਰਦੁਆਰਾ ਵਿਸ਼ਵਕਰਮਾ ਵਿਖੇ ਲਾਈਆਂ ਗਈਆਂ। ਇਹਨਾਂ ਕਲਾਸਾਂ ਵਿੱਚ 110 ਬੱਚਿਆਂ ਨੂੰ ਅਲੱਗ-ਅਲੱਗ ਵਿਸ਼ਿਆਂ ਤੇ ਜਾਣਕਾਰੀ ਦਿੱਤੀ ਗਈ। ਜਿਸ ਵਿੱਚ ਸਟੱਡੀ ਸਰਕਲ ਦੇ ਉਦੇਸ਼,ਦਸ ਗੁਰੁ ਸਾਹਿਬਾਨ ਦਾ ਜੀਵਨ, ਸਿੱਖ ਰਹਿਤ ਮਰਿਆਦਾ, ਨਸ਼ਾ ਮੁਕਤ ਸਮਾਜ ਕਿਵੇਂ ਸਿਰਜੀਏ, ਵਿਦਿਆਰਥੀ ਜੀਵਨ ਵਿੱਚ ਨੈਤਿਕਤਾ, ਕੰਪਿਊਟਰ ਮਲਟੀਮੀਡੀਆ ਤੇ ਸੰਚਾਰ ਸਾਧਨਾਂ ਦੀ ਵਰਤੋਂ ਵਹਿਮਾਂ-ਭਰਮਾਂ ਅਤੇ ਹੋਰ ਵਿਸ਼ਿਆ ਬਾਰੇ ਜਾਣਕਾਰੀ ਬੱਚਿਆਂ ਨਾਲ ਸਾਂਝੀ ਕੀਤੀ ਗਈ। ਬੱਚਿਆਂ ਨਾਲ ਸਾਂਝ ਸ੍ਰ. ਹਰਦੇਵ ਸਿੰਘ, ਸ੍ਰ. ਗੁਰਮੀਤ ਸਿੰਘ ਗੁਰੂਹਰਸਹਾਏ, ਸ੍ਰ.ਅਮਰਜੀਤ ਸਿੰਘ, ਸ੍ਰ.ਜੋਗਿੰਦਰ ਸਿੰਘ, ਸ੍ਰ. ਪਰਵਿੰਦਰ ਸਿੰਘ, ਸ੍ਰ. ਕੁਲਵਿੰਦਰ ਸਿੰਘ, ਦੀਪਕ ਗਾਂਧੀ, ਸ੍ਰ. ਨਰਿੰਦਰਪਾਲ ਸਿੰਘ ਤੇ ਸ੍ਰ. ਹਰਸਤਵਿੰਦਰ ਸਿੰਘ ਦੁਆਰਾ ਪਾਈ ਗਈ। ਬੱਚਿਆਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ ਗਏ। ਇਹਨਾਂ ਕਲਾਸਾਂ ਵਿੱਚ ਕਵਿਤਾ ਮੁਕਾਬਲਾ, ਸੁੰਦਰ ਲਿਖਾਈ, ਪੇਂਟਿੰਗ ਤੇ ਖੇਡਾਂ ਦੇ ਮੁਕਾਬਲੇ ਵੀ ਕਰਵਾਏ ਗਏ। ਕਵਿਤਾ ਮਕਾਬਲੇ ਵਿੱਚੋਂ ਮਨਪ੍ਰੀਤ ਨਾਰੰਗ, ਰਵਿੰਦਰ ਸਿੰਘ, ਹਰਪ੍ਰੀਤ ਕੌਰ ਤੇ ਹਰਕੀਰਤ ਸਿੰਘ, ਸੁੰਦਰ ਲਿਖਾਈ ਮੁਕਾਬਲੇ ਵਿੱਚੋਂ ਸ਼ਾਲੂ, ਅਨੂਬਾਲਾ, ਗੁਰਪ੍ਰੀਤ ਕੌਰ ਤੇ ਅਰਸ਼ ਅਤੇ ਪੇਟਿੰਗ ਵਿੱਚੋਂ ਹਰਮਨਪ੍ਰੀਤ ਕੌਰ, ਤਿਲਕ ਰਾਜ, ਪ੍ਰਭਜੋਤ ਕੌਰ ਤੇ ਆਕਾਸ਼ ਅਹੂਜਾ ਸਫਲ ਰਹੇ। ਖੇਡਾਂ ਵਿੱਚ ਰੁਮਾਲ ਚੁੱਕਣਾ,ਆਲੂ ਰੇਸ ਤੇ ਗੁਬਾਰੇ ਤੋੜਨਾ ਆਦਿ ਖੇਡਾਂ ਕਰਵਾਈਆ ਗਈਆ। ਅੰਤ ਵਿੱਚ ਬੱਚਿਆਂ ਨੇ ਇਸ ਸਮਰ ਕਲਾਸਾਂ ਬਾਰੇ ਆਪਣੇ ਨਿੱਜੀ ਵਿਚਾਰ ਵੀ ਪੇਸ਼ ਕੀਤੇ। ਕਲਾਸਾਂ ਦੀ ਸਮਾਪਤੀ ਤੇ ਜੇਤੂ ਬੱਚਿਆਂ ਨੂੰ ਮੈਡਲ ਦੇ ਕੇ ਸਨਮਾਨਿਤ ਵੀ ਕੀਤਾ ਗਿਆ।ਇਨਾਮ ਵੰਡਣ ਵਾਲਿਆ ਵਿੱਚ ਛਿੰਦਰਪਾਲ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ, ਹਰਨੇਕ ਸਿੰਘ ਖਜਾਨਚੀ, ਅੰਗਰੇਜ਼ ਸਿੰਘ ਗ੍ਰੰਥੀ, ਕੁਲਵਿੰਦਰ ਸਿੰਘ ਜੋਨਲ ਸੱਕਤਰ, ਨਿਸ਼ਾਨ ਸਿੰਘ, ਹਰਦੇਵ ਸਿੰਘ, ਗੁਰਮੀਤ ਸਿੰਘ ਗੁਰੂਹਰਸਹਾਏ, ਨਰਿੰਦਰਪਾਲ ਸਿੰਘ, ਹਰਸਤਵਿੰਦਰ ਸਿੰਘ ਤੇ ਲਵਪ੍ਰੀਤ ਸਿੰਘ ਸ਼ਾਮਲ ਹੋਏ। ਅੰਤ ਵਿੱਚ ਜੋਨਲ ਸਕੱਤਰ ਕੁਲਵਿੰਦਰ ਸਿੰਘ ਜੀ ਨੇ ਬੱਚਿਆਂ ਤੇ ਆਏ ਹੋਏ ਮਾਪਿਆਂ ਦਾ ਧੰਨਵਾਦ ਕੀਤਾ। ਕਲਾਸ ਵਿੱਚ ਸ਼ਮੂਲੀਅਤ ਕਰਨ ਵਾਲੇ ਬੱਚਿਆਂ ਨੂੰ ਸਰਟੀਫਿਕੇਟ ਦੇ ਕੇ ਨਿਵਾਜਿਆ ਗਿਆ।

Newsletter


Monthly Samachar

Study Circle Samachar

Helpline

Helpline

Career Guidance

Career Guidance

Monthly Magazine

Monthly Magazine