ਗੁਰਮਤਿ ਮਿਸ਼ਨਰੀ ਕਾਲਜ ਮੁੰਬਈ ਅਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਮਹਾਂਰਾਸ਼ਟਰਾ ਵੱਲੋਂ ਸਾਂਝੇ ਤੌਰ ਤੇ ਗੁਰਮਤਿ ਟ੍ਰੇਨਿੰਗ ਕੈਂਪ ਮੁੰਬਈ ਤੋਂ ਕਰੀਬ 290 ਕਿਲੋ: ਦੂਰ ਮਹਾਬਲੇਸ਼ਵਰ ਦੀਆਂ ਰਮਨੀਕ ਪਹਾੜੀਆਂ ਵਿਚ Dawn Academy ਪੰਚਗਨੀ ਵਿਖੇ 1-6-2012 ਤੋਂ 5-6-2012 ਤੱਕ ਲਗਾਇਆ ਗਿਆ ਜਿਸ ਵਿਚ 650 ਦੇ ਕਰੀਬ ਬੱਚਿਆਂ, ਨੌਜਵਾਨਾਂ ਅਤੇ ਬਜ਼ੁਰਗਾਂ ਨੇ ਹਿੱਸਾ ਲਿਆ। ਅਕਾਲਪੁਰਖ ਜੀ ਦੀ ਬਖਸ਼ਸ਼ ਸਦਕਾ ਸ੍ਰ: ਜਸਪਾਲ ਸਿੰਘ, ਗੁਰਮਤਿ ਮਿਸ਼ਨਰੀ ਕਾਲਜ ਅਤੇ ਸ੍ਰ: ਕੁਲਵੰਤ ਸਿੰਘ, ਰੀਜ਼ਨਲ ਪ੍ਰਧਾਨ (ਵੈਸਟਰਨ) ਉਹਨਾਂ ਦੀ ਸਾਰੀ ਟੀਮ ਦੀ ਅਣਥੱਕ ਮਿਹਨਤ ਸਦਕਾ ਇਹ ਕੈਂਪ ਬਹੁਤ ਹੀ ਚੜ੍ਹਦੀ ਕਲਾ ਵਿਚ ਸਮਾਪਤ ਹੋਇਆ। ਕੈਂਪ ਦੌਰਾਨ ਵੱਖ-ਵੱਖ ਜ਼ੋਨਾਂ ਤੋਂ ਆਏ ਕੈਂਪਰਜ਼ ਨੇ ਸਵੇਰ ਅਤੇ ਸ਼ਾਮ ਦੇ ਦੀਵਾਨਾਂ ਦੀ ਸੇਵਾ, ਜਿਸ ਵਿਚ ਪ੍ਰਕਾਸ਼ ਦੀ ਸੇਵਾ ਤੋਂ ਲੈ ਕੇ ਕੀਰਤਨ, ਕਥਾ, ਸਾਖੀ ਅਤੇ ਸੁੱਖ ਆਸਣ ਤੱਕ ਸੇਵਾ ਨਿਭਾਉਂਦੇ ਹੋਏ ਅਲੱਗ-ਅਲੱਗ ਦਿੱਤੇ ਵਿਸ਼ਿਆਂ ਤੇ ਗੁਰਮਤਿ ਵਿਚਾਰਾਂ ਵੀ ਕੀਤੀਆਂ। ਕੈਂਪ ਦੌਰਾਨ ਲੰਗਰ ਵਰਤਾਉਣ ਦੀ ਸੇਵਾ ਵੱਖ-ਵੱਖ ਜ਼ੋਨਾਂ ਵਲੋਂ ਕੀਤੀ ਗਈ।
ਕੈਂਪ ਦੇ ਵਿਚ ਸ੍ਰ: ਬਰਜਿੰਦਰਪਾਲ ਸਿੰਘ, ਚੀਫ਼ ਆਰਗੇਨਾਈਜ਼ਰ, ਸ੍ਰ: ਇਕਬਾਲ ਸਿੰਘ, ਐਡੀ: ਚੀਫ਼ ਸਕੱਤਰ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਡਾ: ਪੁਸ਼ਪਇੰਦਰ ਸਿੰਘ, ਐਗਜਿਕਊਟਿਵ ਡਇਰੈਕਟਰ, ਪ੍ਰੋ. ਮਨਿੰਦਰਪਾਲ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਿਤ ਮਿਸ਼ਨਰੀ ਕਾਲਜ ਚੌਂਤਾਂ (ਰੋਪੜ), ਡਾ: ਗੁਰਬਚਨ ਸਿੰਘ ਆਦਿ ਨੇ ਗੁਰਮਤਿ ਵਿਸ਼ਿਆਂ ਤੇ ਕੈਂਪਰਜ਼ ਨਾਲ ਵਿਚਾਰ ਸਾਂਝੇ ਕੀਤੇ।
ਕੈਂਪ ਦੌਰਾਨ ਬੱਚਿਆਂ ਲਈ communication skill develop ਕਰਨ ਅਤੇ peer pressure ਤੋਂ ਬਚਣ ਲਈ activity workshop ਲਗਾਈਆਂ ਗਈਆਂ, ਜਿਸ ਨੂੰ ਸ੍ਰ: ਬਰਜਿੰਦਰਪਾਲ ਸਿੰਘ, ਸ੍ਰ: ਇਕਬਾਲ ਸਿੰਘ ਅਤੇ ਡਾ: ਪੁਸ਼ਪਇੰਦਰ ਸਿੰਘ ਨੇ conduct ਕੀਤਾ ਅਤੇ ਬੱਚਿਆਂ ਨੇ ਬਾਖੂਬੀ ਢੰਗ ਨਾਲ ਇਹਨਾਂ events ਨੂੰ ਨਿਭਾਇਆ। ਕੈਂਪਰਜ਼ ਦੀ performance ਨੂੰ ਬਾਰੀਕੀ ਨਾਲ ਵਾਚਿਆ ਗਿਆ ਅਤੇ ਉਹਨਾਂ ਵਿਚੋਂ Best zone, best campers, best group communication skills ਅਤੇ best activity groups ਕੱਢੇ ਗਏ ਅਤੇ ਸਨਮਾਨਿਤ ਕੀਤਾ ਗਿਆ। ਕੈਂਪ ਦੌਰਾਨ ਕੈਂਪਰਜ਼ ਨੂੰ ਉਮਰ ਦੇ ਹਿਸਾਬ ਨਾਲ ਚਾਰ level ਵਿਚ ਵੰਡ ਕੇ ਗੁਰਮਤਿ ਵਿਚਾਰਾਂ ਕੀਤੀਆਂ ਗਈਆਂ। ਕੈਂਪ ਦੀ ਖਾਸ ਅਤੇ ਵਿਸ਼ੇਸ਼ ਆਕਰਸ਼ਣ blessed zone ਸੀ ਜੋ ਕਿ ਸਿਕਲੀਗਰ ਸਿੱਖਾਂ ਦਾ ਸੀ। ਇਹ ਵੀਰ ਭੈਣਾਂ ਮਹਾਂਰਾਸ਼ਟਰਾ, ਅਲਵਰ ਆਦਿ ਥਾਵਾਂ ਤੋਂ ਆਏ ਹੋਏ ਸਨ। ਇਸ ਜ਼ੋਨ ਦੀ ਖਾਸੀਅਤ ਇਹ ਸੀ ਕਿ ਉਨ੍ਹਾਂ ਨੇ ਪੰਜਾਬੀ ਸਿਖ ਕੇ, ਗੁਰਬਾਣੀ ਕੰਠ ਕੀਤੀ ਅਤੇ ਸਿੰਘ ਸਜੇ ਹੋਏ ਸਨ। ਦੀਵਾਨ ਦੀ ਸੇਵਾ ਸੰਭਾਲ, ਕੀਰਤਨ, ਗੁਰਬਾਣੀ ਵਿਸ਼ੇ ਤੇ ਵਿਚਾਰ, ਸਾਖੀ ਅਤੇ ਗੁਰ ਇਤਿਹਾਸ ਬਾਰੇ ਪੇਸ਼ਕਸ ਬਾਖੂਬੀ ਢੰਗ ਨਾਲ ਨਿਭਾ ਕੇ ਸਾਰੇ ਹਾਜ਼ਰ ਕੈਂਪਰਜ਼ ਨੂੰ ਹੈਰਾਨ ਕਰ ਦਿੱਤਾ। Blessed zone ਵਲੋਂ ਨਿਭਾਈਆਂ ਸੇਵਾਵਾਂ ਨੂੰ ਦੇਖਕੇ ਮਹਾਂਰਾਸ਼ਟਰਾ ਸਟੇਟ ਵਲੋਂ ਇਨ੍ਹਾਂ ਕੀਤੇ ਕਾਰਜਾਂ ਦਾ ਹਰ ਇਕ ਵਕਤੇ ਵਲੋਂ ਪ੍ਰੰਸਸਾ ਕੀਤੀ ਗਈ। ਮਹਾਂਰਾਸਟਰਾ ਸਟੇਟ ਵਲੋਂ ਅਮਨਦੀਪ ਸਿੰਘ, ਬਲਵਿੰਦਰ ਸਿੰਘ ਅਤੇ ਰਵਿੰਦਰ ਸਿੰਘ ਦੀਆਂ ਅਣਥੱਕ ਕੋਸ਼ਿਸ਼ਾ ਸਦਕਾ ਇਹ ਸਿਕਲੀਗਰ ਸਿੱਖਾਂ ਦਾ ਪ੍ਰੋਜੈਕਟ ਇਕ ਚੰਗੀ ਲੀਹ ਤੇ ਪਿਆ ਹੈ। ਕੈਂਪ ਦਾ ਡਿਸਿਪਲਿਨ ਪ੍ਰਸੰਸਾਯੋਗ ਸੀ ਜਿਸ ਦੀ ਸੇਵਾ ਮਾਸਟਰ ਲਾਲ ਸਿੰਘ ਅਤੇ ਸ੍ਰ. ਭੁਪਿੰਦਰ ਸਿੰਘ ਹੋਰਾਂ ਨੇ ਨਿਭਾਈ। ਕੈਂਪ ਵਿਚ ਸਪੋਰਟਸ ਈਵੈਂਟ ਅਤੇ ਗੱਤਕੇ ਦੇ ਜ਼ੌਹਰ ਵਿਸ਼ੇਸ਼ ਪ੍ਰਭਾਵਸ਼ਾਲੀ ਰਹੇ।
ਰਿਹਾਇਸ਼ ਅਤੇ ਪ੍ਰਬੰਧਕੀ ਕਾਰਜਾਂ ਦੀ ਸੇਵਾ ਸ੍ਰ. ਸੁਰਿੰਦਰਪਾਲ ਸਿੰਘ, ਸ੍ਰ. ਕਵਲਦੀਪ ਸਿੰਘ, ਸ੍ਰ: ਅਮਿੰਦਰ ਸਿੰਘ, ਸ੍ਰ. ਅਗੰਮ ਸਿੰਘ, ਬੀਬੀ ਕਵਲਜੀਤ ਕੌਰ, ਬੀਬੀ ਸਵਰਨਜੀਤ ਕੌਰ ਜੀ.ਟੀ.ਬੀ. ਨਗਰ, ਸ੍ਰ: ਜਸਪਾਲ ਸਿੰਘ ਖਾਲਸਾ ਕਾਲਜ, ਸ੍ਰ: ਜਸਪਾਲ ਸਿੰਘ (ਬਾਸ ਕੁਲੈਕਸ਼ਨਜ਼), ਬੀਬੀ ਹਰਮਿੰਦਰ ਕੌਰ (ਖਾਰ ਬਾਂਦਰਾ), ਸ੍ਰ: ਤੇਜਿੰਦਰ ਸਿੰਘ ਜੀ.ਟੀ.ਬੀ. ਨਗਰ, ਬੀਬੀ ਹਰਿੰਦਰ ਕੌਰ ਨੇ ਬਾਖੂਬੀ ਨਿਭਾਈ। ਫੋਟੋਗ੍ਰਾਫੀ ਦੀ ਸੇਵਾ ਬੀਬੀ ਰਸ਼ਮੀਤ ਕੌਰ, ਸ੍ਰ: ਜਗਦੀਪ ਸਿੰਘ ਅਤੇ ਸ੍ਰ: ਤਰਨਜੀਤ ਸਿੰਘ ਨੇ ਨਿਭਾਈ।
ਆਖਰੀ ਦਿਨ ਦੇ ਅੰਮ੍ਰਿਤ ਵੇਲੇ ਦੇ ਦੀਵਾਨ ਵਿਚ ਜਿੱਥੇ ਇਨਾਮ ਵੰਡ ਸਮਾਗਮ ਹੋਇਆ ਉਥੇ ਆਏ ਹੋਏ ਲੈਕਚਰਾਰ ਵੀਰਾਂ ਦਾ ਸਨਮਾਨ ਕੀਤਾ ਗਿਆ। ਉਨ੍ਹਾਂ ਵਲੋਂ ਵਿਦਾਇਗੀ ਸੁਨੇਹੇ ਦਿੱਤੇ ਗਏ। ਕੈਂਪਰਜ਼ ਅਤੇ ਲੈਕਚਰਾਰਾਂ ਦਾ ਸ੍ਰ: ਜਸਪਾਲ ਸਿੰਘ ਅਤੇ ਸ੍ਰ: ਕੁਲਵੰਤ ਸਿੰਘ ਜੀ ਨੇ ਧੰਨਵਾਦ ਕੀਤਾ ਅਤੇ ਅਗਲੇ ਸਾਲ ਲੱਗਣ ਵਾਲੇ ਕੈਂਪ ਨੂੰ ਹੋਰ ਚੜ੍ਹਦੀ ਕਲਾ ਵਿਚ ਲਗਾਉਣ ਦੀ ਕਾਮਨਾ ਕੀਤੀ।