ਲੁਧਿਆਣਾ ਜ਼ੋਨ ਵਲੋਂ ਸੱਤ ਦਿਨਾਂ ਸਖਸ਼ੀਅਤ ਉਸਾਰੀ ਸਮਰ ਕੈਂਪ ਗੁਰਦੁਆਰਾ ਸਾਹਿਬ ਪੁਲਿਸ ਲਾਈਨ, ਸਿਵਲ ਲਾਈਨ ਵਿਖੇ ਲਗਾਇਆ ਗਿਆ। ਇਸ ਕੈਂਪ ਵਿਚ ਲਗਭਗ 100 ਲੜਕੇ ਅਤੇ ਲੜਕੀਆ ਨੇ ਭਾਗ ਲਿਆ। ਪੁਲਿਸ ਵਿਭਾਗ ਦੇ ਪਰਿਵਾਰਾਂ ਲਈ ਇਹ ਕੈਂਪ ਪਹਿਲੀ ਵਾਰ ਲਗਾਇਆ ਗਿਆ।ਇਸ ਕੈਂਪ ਵਿਚ ਹਰਮੋਨੀਅਮ ਅਤੇ ਤਬਲਾ ਸਿਖਲਾਈ, ਦਸਤਾਰ ਬੰਨਣਾ, ਕੁਕਿੰਗ ਅਤੇ ਸਖ਼ਸ਼ੀਅਤ ਉਸਾਰੀ ਕਲਾਸਾਂ ਲਗਾਈਆਂ ਗਈਆਂ।
ਇਸ ਕੈਂਪ ਦੇ ਇੰਚਾਰਜ ਸ੍ਰ: ਦਿਲਬਾਗ ਸਿੰਘ ਨੇ ਦੱਸਿਆ ਕਿ ਇਸ ਕੈਂਪ ਵਿਚ ਬੱਚਿਆਂ ਅਤੇ ਔਰਤਾਂ ਨੇ ਭਾਰੀ ਦਿਲਚਸਪੀ ਦਿਖਾਈ। ਇਸ ਸਮਾਗਮ ਵਿਚ ਲੁਧਿਆਣਾ ਦੇ ਪੁਲਿਸ ਸੁਪਰਡੈਂਟ ਸ੍ਰ: ਸੁਖਪਾਲ ਸਿੰਘ ਨੇ ਬੱਚਿਆਂ ਨੂੰ ਸਰਟੀਫਿਕੇਟ ਅਤੇ ਮੋਮੈਂਟੋ ਨਾਲ ਸਨਮਾਨਿਤ ਕੀਤਾ। ਉਹਨਾਂ ਨੇ ਇਸ ਮੌਕੇ ਤੇ ਕੈਂਪਰਜ਼ ਵਿਦਿਆਰਥੀਆਂ ਨੂੰ ਹਮੇਸ਼ਾਂ ਜਿੰਦਗੀ ਵਿਚ ਮਿਹਨਤ ਅਤੇ ਅਨੁਸ਼ਾਸਿਤ ਹੋਣ ਵਾਸਤੇ ਕਿਹਾ। ਸ੍ਰ: ਸੁਰਜੀਤ ਸਿੰਘ ਨੇ ਗੁਰਦੁਆਰਾ ਪ੍ਰੰਬਧਕ ਕਮੇਟੀ ਦੇ ਮੈਂਬਰਾਂ ਅਤੇ ਮਾਪਿਆਂ ਦਾ ਧੰਨਵਾਦ ਕੀਤਾ।ਇਸ ਮੌਕੇ ਤੇ ਸ੍ਰ: ਜਸਪਾਲ ਸਿੰਘ ਜ਼ੋਨਲ ਸਕੱਤਰ,ਸ੍ਰ: ਹਰਦੀਪ ਸਿੰਘ ਜ਼ੋਨਲ ਪ੍ਰਧਾਨ ਅਤੇ ਮਨਪ੍ਰੀਤ ਸਿੰਘ ਹਾਜ਼ਿਰ ਰਹੇ।