ਅਬੋਹਰ ਖੇਤਰ ਵੱਲੋ ਸੌਲਾਂ ਦਿਨਾਂ ਗਿਆਨ ਅੰਜਨ ਸਮਰ ਕੈਂਪ

On: 15 June, 2012, By: Press Secretary, Location: ਫਿਰੋਜ਼ਪੁਰ

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਅਬੋਹਰ ਖੇਤਰ ਵੱਲੋ ਸਿੱਖ ਮਿਸ਼ਨਰੀ ਕਾਲਜ ਦੇ ਅਬੋਹਰ ਸਰਕਲ ਦੇ ਸਹਿਯੋਗ ਨਾਲ ਸੌਲਾਂ ਦਿਨਾਂ ਗਿਆਨ ਅੰਜਨ ਸਮਰ ਕੈਂਪ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਅਬੋਹਰ ਵਿਖੇ ਲਗਾਇਆ ਗਿਆ।ਇਸ ਕੈਂਪ ਵਿੱਚ 213 ਬੱਚਿਆਂ ਨੇ ਹਿੱਸਾ ਲਿਆ ਜਿਨ੍ਹਾਂ ਨੂੰ ਤਿੰਨ ਗਰੁੱਪਾਂ-ਸੀਨੀਅਰ,ਜੂਨੀਅਰ ਅਤੇ ਸਬ ਜੂਨੀਅਰ ਗਰੁੱਪਾਂ ਵਿੱਚ ਵੰਡ ਕੇ ਕਲਾਸਾਂ ਲਾਈਆਂ ਗਈਆ। ਕੈਂਪ ਦੌਰਾਨ ਬੱਚਿਆਂ ਨੂੰ ਆਪਣੇ ਅਮੀਰ ਵਿਰਸੇ ਦੀ ਜਾਣਕਾਰੀ ਤੋ ਇਲਾਵਾ ਸਿਹਤ ਸੰਭਾਲ ਅਤੇ ਨੈਤਿਕ ਸਿਖਿਆ ਸੰਬੰਧੀ ਜਾਣਕਾਰੀ ਵੱਖ ਵੱਖ ਮਾਹਿਰਾਂ ਦੁਆਰਾ ਮੁਹਈਆ ਕਰਵਾਈ ਗਈ। ਇਸ ਦੇ ਨਾਲ ਨਾਲ ਬੱਚਿਆਂ ਨੂੰ ਗੱਤਕਾ, ਕੀਰਤਨ, ਤਬਲਾ ਸਿਖਲਾਈ, ਸੁੰਦਰ ਲਿਖਾਈ ਸਿਖਲਾਈ, ਦਸਤਾਰ ਸਿਖਲਾਈ, ਇੰਗਲਿਸ਼ ਸਪੀਕਿੰਗ, ਪੇਂਟਿੰਗ,ਗਲਾਸ ਪੇਂਟਿੰਗ,ਨਕਲੀ ਫੁੱਲ ਬਣਾਉਣ ਦੀ ਸਿਖਲਾਈ ਦਿੱਤੀ ਗਈ। ਇਸ ਤੋ ਇਲਾਵਾ ਨਟਰੰਗ ਅਬੋਹਰ ਦੀ ਦੇਖ ਰੇਖ ਹੇਠ ਬੱਚਿਆਂ ਨੂੰ ਨਾਟਕ ਅਤੇ ਕੋਰੀਉਗਰਾਫੀ ਦੀ ਤਿਆਰੀ ਵੀ ਕਰਵਾਈ ਗਈ।

ਕੈਂਪ ਦਾ ਸਮਾਪਤੀ ਸਮਾਰੋਹ ਬਹੁਤ ਯਾਦਗਾਰੀ ਰਿਹਾ ਜਿਸ ਵਿੱਚ ਬੱਚੇ,ਉਹਨਾਂ ਦੇ ਮਾਪੇ ਅਤੇ ਸ਼ਹਿਰ ਦੇ ਹੋਰ ਪਤਵੰਤੇ ਸੱਜਣ ਹਾਜਿਰ ਸਨ।ਸਮਾਪਤੀ ਸਮਾਰੋਹ ਦਾ ਉਦਘਾਟਨ ਡਾ. ਐਸ ਕੇ ਅਰੋੜਾ ਪ੍ਰਿੰਸੀਪਲ ਡੀ.ਏ.ਵੀ ਕਾਲਜ ਅਬੋਹਰ ਨੇ ਕੀਤਾ ਅਤੇ ਸਮਾਗਮ ਦੀ ਪ੍ਰਧਾਨਗੀ ਡਾ ਹਰਬੰਸ ਸਿੰਘ ਸੀ.ਈ.ਓ ਨੇ ਕੀਤੀ। ਸ.ਪ੍ਰੀਤਮ ਸਿੰਘ ਸਰਪ੍ਰਸਤ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਅਬੋਹਰ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਕਿਹਾ। ਇਸ ਮੌਕੇ ਤੇ ਡਾ. ਐਸ ਕੇ ਅਰੋੜਾ ਨੇ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆ ਨੂੰ ਸੰਬੋਧਿਤ ਕਰਦਿਆ ਕਿਹਾ ਕਿ ਇਹ ਕੈਂਪ ਲਗਾਉਣ ਦਾ ਮਕਸਦ ਬੱਚਿਆਂ ਅੰਦਰ ਨੈਤਿਕ ਗੁਣਾਂ ਨੂੰ ਪ੍ਰਫਲਿਤ ਕਰਨਾ, ਉਹਨਾਂ ਅੰਦਰ ਆਤਮ ਵਿਸ਼ਵਾਸ਼ ਪੈਦਾ ਕਰਕੇ ਸਰਵਪੱਖੀ ਸਖਸ਼ੀਅਤ ਉਸਾਰੀ ਕਰਨਾ ਹੈ।ਉਹਨਾਂ ਨੇ ਕਿਹਾ ਕੇ ਮੈਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋ ਰਹੀ ਹੈ ਕਿ ਇਸ ਕੈਂਪ ਦੇ ਰਾਹੀ ਬਹੁਤ ਬੱਚਿਆ ਨੂੰ ਪਹਿਲੀ ਵਾਰ ਸਟੇਜ ਤੇ ਆਉਣ ਦਾ ਮੌਕਾ ਮਿਲਿਆ ਹੈ।ਉਹਨਾ ਨੇ ਐਲਾਨ ਕੀਤਾ ਕਿ ਅੱਗੇ ਤੋਂ ਅਜਿਹੇ ਸਮਾਜ ਭਲਾਈ ਦੇ ਕਾਰਜਾਂ ਲਈ ਉਹਨਾਂ ਦੀਆਂ ਸੇਵਾਵਾਂ ਹਮੇਸ਼ਾ ਉਪਲੱਬਧ ਹਨ। ਡਾ.ਹਰਬੰਸ ਸਿੰਘ ਨੇ ਕਿਹਾ ਕਿ ਅਜਿਹੇ ਕੈਂਪ ਲਾਉਣੇ ਤਾਂ ਹੀ ਸਾਰਥਿਕ ਹਨ ਜੇਕਰ ਵਿਦਿਆਰਥੀਆਂ ਨੇ ਇਸ ਕੈਂਪ ਰਾਹੀ ਜੋ ਵੀ ਸਿੱਖਿਆ ਹੈ, ਉਸਨੂੰ ਆਪਣੀ ਨਿਜੀ ਜੀਵਨ ਵਿੱਚ ਗ੍ਰਹਿਣ ਕਰਨ। ਸਮਾਗਮ ਦੀ ਸ਼ੁਰੂਆਤ ਕੈਂਪ ਦੌਰਾਨ ਕੀਰਤਨ ਸਿੱਖੇ ਕੈਂਪਰਾਂ ਵੱਲੋ ਦੋ ਸ਼ਬਦ ਗਾਇਣ ਕਰਕੇ ਕੀਤੀ ਗਈ। ਜਿਸ ਤੋਂ ਬਾਅਦ ਸਬ ਜੂਨੀਅਰ ਗਰੁੱਪ ਦੇ ਨੰਨੇ ਮੁੰਨੇ ਬੱਚਿਆਂ ਵੱਲੋ ਮੂਲਮੰਤਰ ਦਾ ਗਾਇਣ ਅਤੇ ਉਸ ਦੇ ਅਰਥ ਕੀਤੇ ਗਏ। ਇਸ ਉਪਰੰਤ ਵਿਦਿਆਰਥੀਆਂ ਵੱਲੋ ਨਸ਼ਿਆਂ ਦੀ ਲਾਹਨਤ ਵਿਰੱਧ ਸੁਚੇਤ ਕਰਦਾ ਨਾਟਕ ਫਿਰ ਨਵੀ ਸ਼ੁਰੂਆਤ ਪੇਸ਼ ਕੀਤਾ ਗਿਆ। ਇਸ ਉਪਰੰਤ ਸ਼ਹੀਦ ਭਗਤ ਸਿੰਘ ਦੀ ਵਿਚਾਰਾਧਾਰਾ ਨੂੰ ਸਮਰਪਤਿ ਕੋਰਿਉਗਰਾਫੀ ਭਗਤ ਸਿੰਘ ਸਰਦਾਰ ਦੀ ਪੇਸ਼ਕਾਰੀ ਕੀਤੀ ਗਈ। ਇਸ ਉਪਰੰਤ ਲੋਕਾਂ ਦੀ ਸਮੱਸਿਆਵਾਂ ਪ੍ਰਤੀ ਸਮਾਜ ਵਿਚਲੇ ਨਾਹਪੱਖੀ ਰਵੱਈਏ ਨੂੰ ਦਰਸਾਉਂਦਾ ਨਾਟਕ ਟੋਆ ਪੇਸ਼ ਕੀਤਾ ਗਿਆ। ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਵਿਦਿਆਰਥੀ ਵਿੰਗ ਦੀਆਂ ਲੜਕੀਆਂ ਵੱਲੋ ਇਸ ਮੌਕੇ ਤੇ ਦੋ ਕਵੀਸ਼ਰੀਆਂ ਵੀ ਪੇਸ਼ ਕੀਤੀਆ ਗਈਆ। ਇਸ ਮੌਕੇ ਤੇ ਵੱਖ ਵੱਖ ਬੱਚਿਆਂ ਨੇ ਕੈਂਪ ਪ੍ਰਤੀ ਆਪਣੇ ਤਜਰਬੇ ਸਟੇਜ ਰਾਹੀ ਸਾਰਿਆ ਨਾਲ ਸਾਂਝੇ ਕੀਤੇ। ਕੈਂਪ ਦੇ ਅਖੀਰ ਤੇ ਸੰਸਥਾ ਦੇ ਵਿਦਿਆਰਥੀ ਵਿੰਗ ਵੱਲੋ ਬਹੁਤ ਹੀ ਪ੍ਰਭਾਵਸ਼ਾਲੀ ਗੱਤਕਾ ਸ਼ੋਅ ਪੇਸ਼ ਕੀਤਾ ਗਿਆ।

ਸਮਾਪਤੀ ਸਮਾਰੋਹ ਦੌਰਾਨ ਬੱਚਿਆਂ ਦੇ ਕੁਇਜ,ਦਸਤਾਰਬੰਦੀ,ਕਵਿਤਾ,ਪੇਂਟਿੰਗ ਮੁਕਾਬਲੇ ਵੀ ਕਰਵਾਏ ਗਏ। ਕੈਂਪ ਦੌਰਾਨ ਸਭ ਤੋ ਵੱਧ ਹਾਜਰੀ ਵਾਲੇ, ਸਭ ਤੋਂ ਵਧੀਆ ਸਵਾਲ ਪੁੱਛਣ ਵਾਲੇ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਰਣਜੀਤ ਸਿੰਘ ਨੂੰ ਸੇਵਾ ਐਵਾਰਡ ਦਿੱਤਾ ਗਿਆ। ਕੈਂਪ ਦੇ ਅਖੀਰ ਤੇ ਮਨਪ੍ਰੀਤ ਸਿੰਘ ਅਤੇ ਸਿਮਰਜੀਤ ਕੌਰ ਨੂੰ ਸੀਨੀਅਰ ਗਰੁੱਪ ਵਿੱਚੋ,ਬਲਵਿੰਦਰ ਸਿੰਘ ਅਤੇ ਸੁਖਵੀਰ ਕੌਰ ਨੂੰ ਜੂਨੀਅਰ ਗਰੁੱਪ ਵਿੱਚੋ ਅਤੇ ਵਿਨੈਪ੍ਰਤਾਪ ਸਿੰਘ,ਜਸਨੀਤ ਕੌਰ ਅਤੇ ਜਸਕੀਰਤ ਸਿੰਘ ਨੂੰ ਸਬ ਜੂਨੀਅਰ ਗਰੁੱਪ ਵਿੱਚੋਂ ਸਰਵੋਤਮ ਕੈਂਪਰ ਐਲਾਨਿਆ ਗਿਆ। ਦਮਨਪ੍ਰੀਤ ਸਿੰਘ, ਅਮਨਦੀਪ ਕੁਮਾਰ ਨੂੰ ਬੇਹਤਰੀਨ ਸਰੋਤੇ ਐਲਾਨਿਆ ਗਿਆ। ਸਾਰੇ ਜੇਤੂ ਬੱਚਿਆਂ ਨੂੰ ਸਨਮਾਨ ਚਿੰਨ੍ਹ ਦਿਤੇ ਗਏ। ਕੈਂਪ ਦੇ ਅਖੀਰ ਤੇ ਡਾ. ਮਨਦੀਪ ਸਿੰਘ ਜੋਨਲ ਸਕੱਤਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਅਬੋਹਰ ਸ਼੍ਰੀ ਗੰਗਾਨਗਰ ਜੋਨ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।ਮੰਚ ਸੰਚਾਲਨ ਵਿਦਿਆਰਥੀਆਂ ਨੇ ਬਾਖੂਬੀ ਕੀਤਾ।ਇਸ ਮੌਕੇ ਤੇ ਗੁਰਮੱਖ ਸਿੰਘ, ਸ਼ਰਨਜੀਤ ਸਿੰਘ, ਗੁਰਪ੍ਰੀਤ ਸਿੰਘ, ਗੁਰਤੇਜ ਸਿੰਘ, ਗੁਰਮੀਤ ਸਿੰਘ, ਜਸਵਿੰਦਰ ਪਾਲ ਸਿੰਘ, ਸਹਿਬਾਜ ਸਿੰਘ, ਤਿਰਲੋਚਨ ਸਿੰਘ, ਤੇਜਿੰਦਰ ਸਿੰਘ, ਹਰਿੰਦਰ ਸਿੰਘ, ਜਸਪਾਲ ਸਿੰਘ, ਹਰਜੀਤ ਸਿੰਘ, ਸੁਖਨਦੀਪ ਸਿੰਘ, ਦਿਆਲ ਸਿੰਘ, ਜੋਗਿੰਦਰ ਸਿੰਘ, ਤੇਜਿੰਦਰ ਸਿੰਘ, ਦੀਪਕੰਮਲ ਕੌਰ, ਪ੍ਰਦੀਪ ਕੌਰ, ਜਸਵਿੰਦਰ ਕੌਰ, ਹਰਪ੍ਰੀਤ ਕੌਰ, ਹਰਜੀਤ ਕੌਰ, ਰਾਜਪਾਲ ਕੌਰ, ਸਿਮਰਨਜੀਤ ਸਿੰਘ, ਅਵਨੀਤ ਸਿੰਘ, ਹਰਮਨਦੀਪ ਸਿੰਘ, ਮਹੀਪ ਸਿੰਘ ਵਿਸ਼ੇਸ਼ ਤੌਰ ਤੇ ਹਾਜਿਰ ਸਨ।

Newsletter


Monthly Samachar

Study Circle Samachar

Helpline

Helpline

Career Guidance

Career Guidance

Monthly Magazine

Monthly Magazine