ਸਟੱਡੀ ਸਰਕਲ ਦਾ ਗਿਆਨ ਅੰਜਨੁ ਸਮਰ ਕੈਂਪ 12ਵੇਂ ਦਿਨ ਵਿੱਚ ਦਾਖਲ

On: 12 June, 2012, By: Press Secretary, Location: ਮੁਕਤਸਰ

ਫਰੀਦਕੋਟ-ਮੁਕਤਸਰ-ਬਠਿੰਡਾ ਜ਼ੋਨ ਦੇ ਖੇਤਰ ਸ੍ਰੀ ਮੁਕਤਸਰ ਸਾਹਿਬ ਵੱਲੋਂ ਸਥਾਨਕ ਭਾਈ ਮਸਤਾਨ ਸਿੰਘ ਸੀਨੀਅਰ ਸੈਕੰਡਰੀ ਸਕੂਲ ਵਿਖੇ ਵੱਖ ਵੱਖ ਸਕੂਲਾਂ ਦੇ ਬੱਚੇ ਬੱਚੀਆਂ ਦਾ ਲਗਾਇਆ "ਗਿਆਨ ਅੰਜਨੁ ਸਮਰ ਕੈਂਪ" ਅੱਜ 12ਵੇਂ ਦਿਨ ਵਿੱਚ ਦਾਖਲ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਮਰ ਕੈਂਪ ਸੇਵਾਦਾਰ ਕੁਲਦੀਪ ਸਿੰਘ ਆਰੇਵਾਲੇ ਤੇ ਰਣਬੀਰ ਸਿੰਘ ਨੇ ਦੱਸਿਆ ਕਿ ਕੈਂਪ ਵਿੱਚ ਵੱਖ ਵੱਖ ਸਕੂਲਾਂ ਦੇ 500 ਤੋਂ ਵੱਧ   ਬੱਚੇ ਬੱਚੀਆਂ ਨੇ ਬੜੇ ਹੀ ਉਤਸ਼ਾਹ ਨਾਲ ਭਾਗ ਲੈ ਰਹੇ ਹਨ। ਬੱਚਿਆਂ ਦੀ ਉਮਰ ਮੁਤਾਬਕ ਜੂਨੀਅਰ ਅਤੇ ਸੀਨੀਅਰ ਦੋ ਗਰੁੱਪ ਬਣਾਏ ਗਏ ਹਨ।  ਕੈਂਪ ਦੌਰਾਨ ਵੱਖ-ਵੱਖ ਸੈਸ਼ਨਾਂ ਵਿੱਚ  ਇੰਜ. ਗੁਰਪ੍ਰੀਤ ਸਿੰਘ ਜ਼ੋਨਲ ਸਕੱਤਰ, ਸ੍ਰ. ਸਾਹਿਬ ਸਿੰਘ, ਸ੍ਰ. ਰਮਨਦੀਪ ਸਿੰਘ, ਸ੍ਰ. ਮਨਮੋਹਨ ਸਿੰਘ ਸਿੱਖ ਮਿਸ਼ਨਰੀ ਕਾਲਜ਼, ਸ੍ਰ. ਪਰਮਿੰਦਰ ਸਿੰਘ, ਮੈਡਮ ਹਰਜੀਤ ਕੌਰ ਅਡਵਾਂਸ ਥਿੰਕਰ, ਡਾ. ਜੈਦੇਵ ਸਿੰਘ, ਸ੍ਰ. ਅਮੋਲਕ ਸਿੰਘ ਐਮ.ਏ, ਬੀਬੀ ਹਰਿੰਦਰ ਕੌਰ  ਆਦਿ ਵੱਖ ਵੱਖ ਬੁਲਾਰਿਆਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। ਸ੍ਰ. ਜਸਪ੍ਰੀਤ ਸਿੰਘ ਰੁਪਾਣਾ ਵੱਲੋਂ ਵੱਖ ਵੱਖ ਦਿਲਚਸਪ ਗਤੀਵਿਧੀਆਂ ਰਾਹੀਂ ਸਿੱਖਿਆ ਲੈਣ ਸਬੰਧੀ ਪ੍ਰੇਰਿਤ ਕੀਤਾ। ਇਸ ਤੋਂ ਇਲਾਵਾ ਬੱਚਿਆਂ ਨੂੰ ਧਾਰਮਿਕ ਫਿਲਮਾਂ Îਦਿਖਾਈਆਂ ਗਈਆਂ । ਭਾਈ ਪ੍ਰਗਟ ਸਿੰਘ ਖਾਲਸਾ ਦੇ ਗਤਕਾ ਅਖਾੜੇ ਵੱਲੋਂ ਗਤਕਾ ਸ਼ੋਅ ਦਾ ਵਿਸ਼ੇਸ਼ ਆਯੋਜਨ ਕੀਤਾ ਗਿਆ, ਜਿਸ ਵਿੱਚ ਵਿਦਿਆਰਥੀਆਂ ਨੇ ਵਿਸ਼ੇਸ਼ ਦਿਲਚਸਪੀ ਦਿਖਾਈ। ਸੁਖਦੇਵ ਮਲੂਕਪੁਰੀ ਵੱਲੋਂ ਜਾਦੂ ਦੇ ਸ਼ੋਅ ਰਾਹੀਂ ਗੈਬੀ ਸ਼ਕਤੀਆਂ ਅਤੇ ਪਾਖੰਡੀ ਸਾਧਾਂ ਵੱਲੋਂ ਵਰਤੇ ਜਾਂਦੇ ਕਰਤਬਾਂ ਦਾ ਪਰਦਾ ਫਾਸ਼ ਕੀਤਾ ਗਿਆ। ਕੈਂਪ ਦੋਰਾਨ ਵਿਦਿਆਰਥੀਆਂ ਦੇ ਕਵਿਤਾ, ਪੇਟਿੰਗ ਅਤੇ ਨਸ਼ਾ ਵਿਰੋਧੀ ਨਾਅਰੇ ਲਿਖਣ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਸ੍ਰ. ਰਮਨਦੀਪ ਸਿੰਘ, ਸ੍ਰ. ਇੰਦਰਪ੍ਰੀਤ ਸਿੰਘ, ਸ੍ਰ. ਗਗਨਦੀਪ ਸਿੰਘ, ਸ੍ਰ. ਪ੍ਰੀਤਇੰਦਰ ਸਿੰਘ ਬਾਜਵਾ ਨੇ ਨਿਰਣਾਇਕ ਮੰਡਲ ਦੀ ਭੂਮਿਕਾ ਨਿਭਾਈ। ਵੱਖ-ਵੱਖ ਮੁਕਾਬਲਿਆਂ ਦੇ ਪ੍ਰਾਪਤ ਹੋਏ ਨਤੀਜਿਆਂ ਅਨੁਸਾਰ  ਇਸ ਪ੍ਰਕਾਰ ਰਹੇ:  ਕਵਿਤਾ ਮੁਕਾਬਲਾ (ਜੂਨੀਅਰ ਅਤੇ ਸੀਨੀਅਰ) ਰਮਨਦੀਪ ਕੌਰ ਤੇ ਅਨਮੋਲਪਾਲ ਕੌਰ ਪਹਿਲਾ ਸਥਾਨ, ਗੁਰਪ੍ਰੀਤ ਸਿੰਘ ਤੇ ਮਨਜਿੰਦਰ ਸਿੰਘ ਦੂਜਾ ਸਥਾਨ, ਕਸ਼ਕਦੀਪ ਕੌਰ ਤੇ ਅਰਸ਼ਦੀਪ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ। ਪੇਟਿੰਗ  ਮੁਕਾਬਲੇ ਦੇ ਦੋਨਾਂ ਗਰੁੱਪਾਂ ਵਿੱਚੋਂ ਪਰਮਿੰਦਰ ਸਿੰਘ ਤੇ ਰਮਨਦੀਪ ਨੇ ਪਹਿਲਾ, ਮਨਪ੍ਰੀਤ ਸਿੰਘ ਤੇ ਸੋਨੂੰ  ਨੇ ਦੂਸਰਾ, ਅੰਜੂ ਰਾਣੀ ਤੇ ਅਕਸ਼ੂ  ਨੇ ਤੀਸਰਾ ਸਥਾਨ ਹਾਸਲ ਕੀਤਾ। ਅਜੋਕੀ ਗਾਇਕੀ ਤੇ ਹੋਏ ਵਾਦ ਵਿਵਾਦ ਮੁਕਾਬਲੇ ਵਿੱਚੋਂ ਗੁਰਪੀ੍ਰਤ ਸਿੰਘ ਨੇ ਪਹਿਲਾ, ਨਵਦੀਪ ਸਿੰਘ ਨੇ ਦੂਸਰਾ ਅਤੇ ਸੰਦੀਪ ਸਿੰਘ ਨੇ ਤੀਸਰਾ ਸਥਾਨ ਹਾਸਲ ਕੀਤਾ। ਨਸ਼ਾ ਵਿਰੋਧੀ ਨਾਅਰੇ ਲਿਖਣ ਮੁਕਾਬਲੇ ਵਿੱਚ ਜਗਮੋਹਨ ਸਿੰਘ ਨੇ ਪਹਿਲਾ, ਅਰਸ਼ਦੀਪ ਸਿੰਘ ਨੇ ਦੂਸਰਾ ਅਤੇ ਜਸਲੀਨ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ। ਪ੍ਰੋਗਰਾਮ ਨੂੰ ਸਫ਼ਲ ਬਣਾਉਣ ਵਿੱਚ ਸ੍ਰ. ਅੰਮ੍ਰਿਤਪਾਲ ਸਿੰਘ ਧੀਰ, ਸ੍ਰ. ਬਘੇਲ ਸਿੰਘ, ਸ੍ਰ. ਗੁਰਮੀਤ ਸਿੰਘ, ਸ੍ਰ. ਸ਼ਕਤੀ ਸਿੰਘ, ਸ੍ਰ. ਭੋਲਾ ਸਿੰਘ, ਸ੍ਰ. ਅਮਰਿੰਦਰ ਸਿੰਘ, ਡਾ. ਗੁਰਭਿੰਦਰ ਸਿੰਘ, ਸ੍ਰ. ਸ਼ਿਵਰਾਜ ਸਿੰਘ, ਸ੍ਰ. ਹਰਜੋਤ ਸਿੰਘ ਹਨੀ ਆਦਿ ਦਾ ਵਿਸ਼ੇਸ਼ ਸਹਿਯੋਗ ਰਿਹਾ।

Newsletter


Monthly Samachar

Study Circle Samachar

Helpline

Helpline

Career Guidance

Career Guidance

Monthly Magazine

Monthly Magazine