ਸਟੱਡੀ ਸਰਕਲ ਦੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ - ਫਤਹਿਗੜ੍ਹ ਸਾਹਿਬ ਜ਼ੋਨ ਵਲੋਂ ਜਥੇਬੰਦਕ ਕਾਰਜਸ਼ਾਲਾ ਅਤੇ ਜ਼ੋਨਲ ਨਿਯੁਕਤੀਆਂ ਸਮਾਗਮ

On: 3 June, 2012, By: Press Secretary, Location: ਮੋਹਾਲੀ

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ-ਫਤਹਿਗੜ੍ਹ ਸਾਹਿਬ ਜ਼ੋਨ ਵਲੋਂ ਗੁਰਦੁਆਰਾ ਸਾਚਾ ਧੰਨ, ਫੇਜ-੩-ਬੀ-੨, ਸਾਹਿਬਜ਼ਾਦਾ ਅਜੀਤ ਸਿੰਘ ਨਗਰ-ਮੋਹਾਲੀ ਵਿਖੇ ਜ਼ੋਨਲ ਜਥੇਬੰਦਕ ਕਾਰਜਸ਼ਾਲਾ ਲਗਾਈ ਗਈ। ਜਿਸ ਵਿਚ ਜ਼ੋਨ ਦੇ ਕਾਰਜਕਰਤਾਵਾਂ ਨੇ ਭਾਗ ਲਿਆ।

ਇਸ ਸਮੇਂ ਜਥੇਬੰਦੀ ਦੇ ਚੀਫ਼ ਸਕੱਤਰ ਸ੍ਰ: ਪਿਰਥੀ ਸਿੰਘ ਹੋਰਾਂ ਸੇਵਾ ਦੇ ਸੰਕਲਪ ਦੀ ਗੱਲ ਕਰਦਿਆਂ ਕਾਰਜਕਰਤਾਵਾਂ ਨੂੰ ਸੇਵਾ ਖੇਤਰ ਵਿਚ ਪੂਰੀ ਤਨਦੇਹੀ ਨਾਲ ਡੱਟਣ ਦੀ ਪੇ੍ਰਨਾ ਕੀਤੀ। ਐਡੀਸ਼ਨਲ ਚੀਫ ਸਕੱਤਰ ਸ੍ਰ: ਸਤਨਾਮ ਸਿੰਘ ਸਲ੍ਹੋਪੁਰੀ ਹੋਰਾਂ ਦਰਪੇਸ਼ ਚੁਣੌਤੀਆਂ ਅਤੇ ਗੁਰ ਇਤਿਹਾਸ ਵਿਚੋਂ ਜਥੇਬੰਦਕ ਪੇ੍ਰਨਾਵਾਂ ਸਾਂਝੀਆਂ ਕੀਤੀਆਂ । ਜਥੇਬੰਦੀ ਦੇ ਚੀਫ਼ ਕੋਲੈਬੋਰੇਟਰ ਸ੍ਰ: ਇੰਦਰਪਾਲ ਸਿੰਘ, ਸਾਰੇ ਸਮਾਗਮ ਨੂੰ ਸਮਅਪ ਕਰਦਿਆਂ ਕਾਰਜਕਰਤਾਵਾਂ ਨੂੰ ਕਿਹਾ ਕਿ ਜਿੰਨੀ ਵਧ ਸੇਵਾ ਕਰੋਗੇ, ਵਾਹਿਗੁਰੂ ਮੋੜਵੇਂ ਰੂਪ ਵਿਚ ਉਨੀਆਂ ਵਧ ਖੁਸ਼ੀਆਂ, ਖੇੜੇ ਬਖਸ਼ਿਸ਼ ਕਰਨਗੇ।

ਇਸ ਸਮੇਂ ਡਿਪਟੀ ਚੀਫ਼ ਆਰਗੇਨਾਈਜ਼ਰ ਇਸਤਰੀ ਬੀਬੀ ਕਵਲਜੀਤ ਕੌਰ, ਫਾਈਨਾਂਸ ਦੇ ਸ੍ਰ: ਜਤਿੰਦਰਪਾਲ ਸਿੰਘ ਮੋਹਾਲੀ, ਨਾਰਥ ਰੀਜਨ ਦੇ ਸ੍ਰ: ਮਨਜੀਤ ਸਿੰਘ ਪੰਜੌਰ, ਜਥੇਬੰਦੀ ਦੇ ਮੁੱਢਲੇ ਮੈਂਬਰਾਂ ਵਿਚੋਂ ਸ੍ਰ: ਬਲਵਿੰਦਰ ਸਿੰਘ, ਡਿਪਟੀ ਚੀਫ਼ ਕੋਲੈਬੋਰੇਟਰ, ਸ੍ਰ: ਹਰਚਰਨਜੀਤ ਸਿੰਘ ਬੱਬ ਅਤੇ ਕੇਂਦਰੀ ਵਿਦਿਆਰਥੀ ਕੌਂਸਲ ਦੇ ਪ੍ਰਧਾਨ ਸ੍ਰ: ਗੁਰਸੰਤ ਸਿੰਘ ਤੇ ਹੋਰ ਸਖਸ਼ੀਅਤਾਂ ਨੇ ਵੀ ਸੰਬੋਧਨ ਕੀਤਾ। ਪੰਜਾਬ ਸਟੇਟ ਦੇ ਸਕੱਤਰ ਡਾ: ਸਰਬਦੀਪ ਸਿੰਘ ਹੁਰਾਂ ਸਟੇਜ ਦਾ ਸੰਚਾਲਨ ਬਾਖੂਬੀ ਢੰਗ ਨਾਲ ਕੀਤਾ।

ਇਸ ਸਮੇਂ ਅੱਠ ਐਡੀਸ਼ਨਲ ਜੋਨਲ ਸਕੱਤਰ, ਵੱਖ-ਵੱਖ ਖੇਤਰੀ ਸਕੱਤਰ ਅਤੇ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਅੱਠ ਜਿਲ੍ਹਾ ਸਕੱਤਰ, ਅਤੇ ਖੇਤਰੀ ਸਕੱਤਰ ਐਲਾਨੇ ਗਏ। ਨਵ ਨਿਯੁਕਤ ਅਹੁੱਦੇਦਾਰਾਂ ਨੂੰ ਅਤੇ ਸਮੂੰਹ ਬੁਲਾਰਿਆਂ ਨੂੰ ਸਨਮਾਨਤ ਕੀਤਾ ਗਿਆ।

Newsletter


Monthly Samachar

Study Circle Samachar

Helpline

Helpline

Career Guidance

Career Guidance

Monthly Magazine

Monthly Magazine