ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਸੈਕਟਰ 71 ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਵਿਖੇ ਅਰਦਾਸ ਵਿਸ਼ੇ ਤੇ ਮਿਤੀ 2 ਜੂਨ 2012 ਰਾਤ ਨੂੰ ਸਲਾਈਡ ਸ਼ੋਅ ਕੀਤਾ ਗਿਆ। ਜਿਸ ਵਿਚ ਜਥੇਬੰਦੀ ਦੇ ਐਡੀ: ਚੀਫ਼ ਸਕੱਤਰ ਸ੍ਰ: ਸਤਨਾਮ ਸਿੰਘ ਸਲ੍ਹੋਪੁਰੀ ਹੋਰਾਂ ਸਿੱਖ ਅਰਦਾਸ ਰਾਹੀਂ ਆਪਣਾਂ ਗੌਰਵਮਈ ਵਿਰਸਾ ਸੰਗਤਾਂ ਨਾਲ ਸਾਂਝਾ ਕੀਤਾ।
ਇਸ ਸਮੇਂ ਸੰਗਤਾਂ ਵੱਡੀ ਗਿਣਤੀ ਵਿਚ ਹਾਜ਼ਰ ਸਨ। ਜਥੇਬੰਦੀ ਦੇ ਚੀਫ ਸਕੱਤਰ ਸ੍ਰ: ਪਿਰਥੀ ਸਿੰਘ ਹੁਰਾਂ ਆਪਣੇ ਅਮੀਰ ਵਿਰਸੇ ਤੇ ਮਾਣ ਕਰਨ ਤੇ ਵਿਰਸੇ ਦੀ ਸੰਭਾਲ ਕਰਨ ਦਾ ਸੁਨੇਹਾ ਦਿੱਤਾ। ਡਾ: ਸਰਬਦੀਪ ਸਿੰਘ, ਸਟੇਟ ਸਕੱਤਰ ਅਤੇ ਬੀਬੀ ਕਵਲਜੀਤ ਕੌਰ, ਡਿਪਟੀ ਚੀਫ਼ ਆਰਗੇਨਾਈਜ਼ਰ ਹੁਰਾਂ ਵੀ ਸੰਬੋਧਨ ਕੀਤਾ। ਸਥਾਨਕ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰ: ਸਲ੍ਹੋਪੁਰੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।