ਫਿਰੋਜ਼ਪੁਰ ਜ਼ੋਨ ਵਲੋਂ ਜਪੁਜੀ ਸਾਹਿਬ ਕੰਠ ਮੁਕਾਬਲਾ ਆਯੋਜਿਤ, 9 ਸਕੂਲਾਂ ਦੇ 66 ਵਿਦਿਆਰਥੀ ਸਫ਼ਲ ਘੋਸ਼ਿਤ

On: 18 February, 2012, By: Press Secretary, Location: Ferozepur

ਫਿਰੋਜ਼ਪੁਰ ਜ਼ੋਨ ਦੇ ਮਮਦੋਟ ਖੇਤਰ ਵਲੋਂ 18 ਫਰਵਰੀ ਨੂੰ ਗੁਰਬਾਣੀ ਕੰਠ ਮੁਕਾਬਲੇ ਅਧੀਨ ਜਪੁਜੀ ਸਾਹਿਬ ਦਾ ਮੁਕਾਬਲਾ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਮਦੋਟ ਵਿਖੇ ਸਥਾਨਕ ਪ੍ਰਬੰਧਕ ਕਮੇਟੀ ਦੇ ਨਿੱਘੇ ਸਹਿਯੋਗ ਨਾਲ ਕਰਵਾਇਆ ਗਿਆ। ਜਿਸ ਵਿਚ 9 ਸਕੂਲਾਂ ਦੇ 66 ਵਿਦਿਆਰਥੀਆਂ ਨੂੰ ਸਫਲ ਘੋਸ਼ਿਤ ਕਰਕੇ ਪ੍ਰਮਾਣ ਪੱਤਰ ਜਾਰੀ ਕੀਤੇ ਗਏ। ਗੁਰ ਗਿਆਨ ਸਾਗਰ ਕਾਨਵੈਂਟ ਸੀਨੀਅਰ ਸੈਂਕੰਡਰੀ ਸਕੂਲ ਮੁਹੰਮਦ ਖਾਨ ਨਿਆਜੀਆਂ ਦੇ ਪਹਿਲੀ ਕਲਾਸ ਦੇ ਨੰਨੇ ਗੁਰਮੁਖ ਸਿੰਘ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਖੇਤਰ ਮਮਦੋਟ ਦੇ ਵਿਦਿਆਰਥੀ ਵਿੰਗ ਦੇ ਕੋਆਰਡੀਨੇਟਰ ਸ੍ਰ: ਸਤਨਾਮ ਸਿੰਘ ਨੇ ਦੱਸਿਆ ਕਿ ਸਟੱਡੀ ਸਰਕਲ ਵੱਲੋਂ ਬਲਾਕ ਦੇ 20 ਸਕੂਲਾਂ ਨੂੰ ਇਸ ਰਸ ਭਿੰਨੇ ਮੁਕਾਬਲੇ ਵਿਚ ਭਾਗ ਲੈਣ ਲਈ ਸੱਦਾ ਪੱਤਰ ਭੇਜਿਆ ਗਿਆ ਸੀ। ਜਿਸ ਦੇ ਅੰਤਰਗਤ ਵੱਖ-ਵੱਖ ਸਕੂਲਾਂ ਦੇ 66 ਵਿਦਿਆਰਥੀਆਂ ਨੇ ਜ਼ੁਬਾਨੀ ਪਾਠ ਸੁਣਾਉਣ ਦੇ ਨਾਲ-ਨਾਲ, ਆਮ ਜਾਣਕਾਰੀ ਨਾਲ ਸਬੰਧਤ ਸਵਾਲਾਂ ਦੇ ਜੁਆਬ ਦਿੱਤੇ। ਅਧਿਆਪਕਾਂ ਦੀ ਮਿਹਨਤ ਦੀ ਰੰਗਤ ਵਿਦਿਆਰਥੀਆਂ ਦੀ ਦਿਲਚਸਪੀ ਅਤੇ ਗੁਰਬਾਣੀ ਪ੍ਰਤੀ ਪਿਆਰ ਅਤੇ ਸਤਿਕਾਰ ਤੋਂ ਝਲਕ ਰਹੀ ਸੀ। ਸਟੱਡੀ ਸਰਕਲ ਦੇ ਪ੍ਰਤੀਨਿੱਧ ਕਾਰਜਕਰਤਾਵਾਂ ਨੂੰ ਇਸ ਬਾਰਡਰ ਪੱਟੀ ਵਿਚ ਹੋਰ ਮਿਹਨਤ ਨਾਲ ਸੇਵਾ ਕਰਨ ਦਾ ਅਹਿਸਾਸ ਹੋਇਆ ਹੈ।

ਇਹ ਖਾਸ ਤੌਰ ਤੇ ਵਰਣਨਯੋਗ ਹੈ ਕਿ ਸਟੱਡੀ ਸਰਕਲ ਵੱਲੋਂ ਪਿਛਲੇ ਸਮੇਂ ਤੋਂ ਇਸ ਸਰਹੱਦੀ ਖੇਤਰ ਵਿਚ ਗੁਰਬਾਣੀ ਦੇ ਰਸ ਭਿੰਨੇ ਅਨੁਭਵ ਅਤੇ ਨੇੜਤਾ ਪੈਦਾ ਕਰਨ ਲਈ ਨੈਤਿਕ ਸਿੱਖਿਆ ਇਮਤਿਹਾਨ, ਡਰਾਇੰਗ ਮੁਕਾਬਲੇ, ਕਵਿਤਾ ਉਚਾਰਣ ਮੁਕਾਬਲਾ, ਭਾਸ਼ਣ ਪ੍ਰਤੀਯੋਗਤਾ, ਫਿਲਮਾਂ ਦਾ ਪ੍ਰਦਰਸ਼ਨ, ਸਖਸੀਅਤ ਉਸਾਰੀ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਗੁਰਬਾਣੀ ਕੰਠ ਮੁਕਾਬਲੇ ਦੌਰਾਨ ਸਕੂਲਾਂ ਵਿਚ ਸਟੱਡੀ ਸਰਕਲ ਦੀਆਂ ਗਤੀਵਿਧੀਆਂ ਨਾਲ ਜੁੜੇ ਅਧਿਆਪਕਾਂ ਨੂੰ ਵੀ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੁਕਾਬਲੇ ਨੂੰ ਸਫਲ ਬਣਾਉਣ ਵਿਚ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਇਲਾਵਾ ਮੈਡਮ ਪ੍ਰੀਤਮ ਕੌਰ, ਰਾਬੀਆਂ, ਅਮਨਜੋਤ ਕੌਰ, ਰਵੀਨਾ ਕਸ਼ਯਮ, ਸਤਨਾਮ ਕੌਰ, ਅਮਨਦੀਪ ਕੌਰ, ਮਾ: ਹਰਭਗਵਾਨ ਸਿੰਘ, ਸੰਜੀਵ ਕੁਮਾਰ, ਸ੍ਰ: ਗੁਰਮੀਤ ਸਿੰਘ ਸ੍ਰ: ਕੁਲਦੀਪ ਸਿੰਘ ਮਮਦੋਟ, ਗੁਰਮੇਲ ਸਿੰਘ, ਮਨਪ੍ਰੀਤ ਸਿੰਘ ਨੇ ਵਿਸ਼ੇਸ਼ ਸਹਿਯੋਗ ਦਿੱਤਾ।

Related Images:

Newsletter


Job Placements

Social Empowerment & Economic Development Directorate

Helpline

Helpline

Career Guidance

Career Guidance

Monthly Magazine

Monthly Magazine